ਪੰਨਾ:Alochana Magazine December 1960.pdf/20

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਹੋਵੇਗੀ, ਜਿਹੜੀ ਕਿ ਉਸ ਨੂੰ ਸਭਿਅ ਅਤੇ ਸੁਖਲੇ ਬਣਨ ਦੇ ਲਈ ਕਰਨੇ ਪਏ ਅਤੇ ਉਸ ਵਿਚ ਨਿਸਚੈ ਹੀ ਪਸ਼ੂ ਪੰਛੀਆਂ ਨਾਲ ਮਨੁਖ ਦੇ ਯੁਧ ਦਾ ਵਰਨਣ ਹੋਵੇਗਾ । ਜਾਂ ਅਸੀਂ ਇਹ ਭੀ ਕਹਿ ਸਕਦੇ ਹਾਂ ਕਿ ਪਛਮੀ ਵਿਦਵਾਨਾਂ ਦੀਆਂ ਦਸੀਆਂ ਹੋਈਆਂ Animals Tales ‘ਪਸ਼ੂ ਕਹਾਣੀਆਂ ਹੀ ਵਿਸ਼ਵ ਵਿਚ ਸਭ ਤੋਂ ਪਹਿਲਾਂ ਇਕ ਦੂਜੇ ਨੂੰ ਸੁਣਾਈਆਂ ਗਈਆਂ ਹੋਣਗੀਆਂ ਪਰ ਨਿਸਚੈ ਪੂਰਵਕ ਕੁਝ ਨਹੀਂ ਕਹਿਆ ਜਾ ਸਕਦਾ ਕਿ ਪਸ਼ੂ ਕਹਾਣੀਆਂ ਦਾ ਨਿਕਾਸ ਪਹਿਲਾਂ ਹੋਇਆ ਜਾਂ ਮਨੁਖ ਦੀਆਂ ਯਾਤਰਾ ਕਹਾਣੀਆਂ ਦਾ । ਕਿਉਂਕਿ ਮਨੁਖ ਜਦ ਇਕ ਥਾਂ ਤੋਂ ਦੂਜੀ ਥਾਂ ਤੇ ਜਾਣ ਲਗਾ ਤਾਂ ਉਸ ਨੇ ਆਪਣੀ ਯਾਤਰਾ ਦੀਆਂ ਕਠਨਾਈਆਂ ਤੋਂ ਭਰੀ ਹੋਈ ਵਿਥਿਆ ਨੂੰ ਆਪਣੇ ਦੂਜੇ ਸਾਥੀਆਂ ਨੂੰ ਸੁਣਾਇਆ, ਇਹ ਨਿਸਚੈ ਹੈ । ਅਸਭਿਅ ਕਾਲ ਵਿਚ ਜਦੋਂ ਮਨੁੱਖ ਪੂਰੇ ਤੌਰ ਨਾਲ ਬੇਸਮਝ ਅਤੇ ਅਣਜਾਣ ਸੀ, ਉਹਨੂੰ ਇਹ ਗਿਆਨ ਨਹੀਂ ਹੋਵੇਗਾ ਕਿ ਹਨੇਰੀ ਕਿਉਂ ਚਲਦੀ ਹੈ, ਭੂਚਾਲ ਕਿਉਂ ਆਉਂਦਾ ਹੈ, ਕਿਣਮਿਣ ਮੀਂਹ ਕਿਉਂ ਵਰਦਾ ਹੈ ਜਾਂ ਦਿਨ ਰਾਤ ਕਿਸ ਤਰ੍ਹਾਂ ਹੁੰਦੇ ਹਨ । ਨਿਸਚੈ ਹੀ ਉਹ ਇਹਨਾਂ ਘਟਨਾਵਾਂ ਦਾ ਸੰਬੰਧ ਆਪਣੇ ਜੀਵਨ ਨਾਲ ਬੀਤੀਆਂ ਹੋਈਆਂ ਘਟਨਾਵਾਂ ਨਾਲ ਜੋੜਦਾ ਹੋਵੇਗਾ*। ਨਿਸਚੈ ਹੈ ਕਿ ਉਸ ਦੇ ਮਨ ਦੀ ਕਮਜ਼ੋਰੀ ਉਸ ਉਤੇ ਮਨੋਵਿਗਿਆਨਕ ਪ੍ਰਭਾਵ ਪਾਉਂਦੀ ਹੋਵੇ । ਉਹ ਇਹ ਵੀ ਸੋਚ ਬੈਠਦਾ ਹੋਵੇ ਕਿ ਉਸ ਨੇ ਅਮੁਕ ਅਮੁਕ ਪਾਪ ਕੀਤੇ ਹਨ, ਜਿਸ ਕਰਕੇ ਇਹ ਅਣਹੋਣੀਆਂ ਘਟਨਾਵਾਂ ਵਾਪਰ ਰਹੀਆਂ ਹਨ । ਉਹ ਉਹਨਾਂ ਪਾਪਾਂ ਨੂੰ ਨਿਵਾਰਣ ਲਈ ਇਹਨਾਂ ਨੂੰ ਦੇਵੀ ਦੇਵਤੇ ਮੰਨੇ, ਉਹਨਾਂ ਦੀ ਪੂਜਾ ਕਰਨੀ ਆਰੰਭ ਦੇਦਾ ਹੋਵੇ, ਉਹਨਾਂ ਤੋਂ ਬਲੀਦਾਨ ਕਰਦਾ ਹੋਵੇ, ਜਿਸ ਤੋਂ ਇਹ ਦੇਵੀ ਦੇਵਤੇ ਜਾਂ ਪੂਰਣ ਸ਼ਕਤੀਮਾਨ ਦੈਤ ਜਿਨ੍ਹਾਂ ਲਈ' ਉਹ ਜੋ ਭੀ ਮਨਘੜਤ ਧਾਰਨਾਵਾਂ ਕਰ ਲਵੇ, ਉਸ ਉਤੇ ਪ੍ਰਸੰਨ ਹੋ ਜਾਣ ਅਤੇ ਭਵਿਖਤ ਲਈ ਉਹ ਉਸ ਦਾ ਰਤਾ ਮਾਤਰ ਵੀ ਕੁਝ ‘ਨਾ ਵਿਗਾੜ ਸਕਣ । ਕੇਵਲ ਇਹ ਹੈ

  • "We must seek it fn a remote past when our ancesto where in a state if sanagery in which then did and thoug such things as cccur in Folk-tales, usual and irratioi als they may be, All races nowever civilised have passed throus a state of savagery upon their upward march, a stage which they be ived that beasts and things could talk and a in which the medicine was powerful and magic was como in which society was organised on different lines from thay of later ages .......

J.A. Mocculock, D. Folk lore Vol. L. Page ? Page 309