ਪੰਨਾ:Alochana Magazine February 1964.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਾ ਹੁੰਦੀ । ਲੋਕ-ਪ੍ਰਤੀ ਕਰੁਣਾ ਜਦੋਂ ਸਫਲ ਹੋ ਜਾਂਦੀ ਹੈ, ਜਦੋਂ ਲੋਕ ਪੀੜਾ ਅਤੇ ਬਾਧਾਂ ਤੋਂ ਮੁਕਤ ਹੋ ਜਾਂਦਾ ਹੈ, ਫੇਰ ਰਾਮ ਰਾਜ ਵਿਚ ਜਾ ਕੇ ਲੋਕ ਪਤੀ ਪਰੇਮ ਪਰਿਵਰਤਨ ਦਾ ਪਰਜਾ ਦੇ ਰੰਜਨ ਦਾ, ਉਸ ਦੇ ਅਧਿਕ ਤੋਂ ਅਧਿਕ ਸੁਖ ਦੇ ਵਿਧਾਨ ਦਾ ਅਵਕਾਸ਼ ਮਿਲਦਾ ਹੈ । ਜੋ ਕੁਝ ਉਪਰ ਕਹਿਆ ਗਇਆ ਹੈ, ਉਸ ਤੋਂ ਇਹ ਸਪਸ਼ਟ ਹੈ ਕਿ ਕਾਵਿ ਦਾ ਆਦਰਸ਼ ਕੇਵਲ ਪਰੇਮ-ਭਾਵ ਦੀ ਵਿਅੰਜਨਾ ਹੀ ਨਹੀਂ ਮੰਨਿਆ ਜਾ ਸਕਦਾ ਜਿਥੋਂ 1 ਟਾਲਸਟਾਏ ਦੇ ਪਿੱਛਲੱਗ ਜਾਂ ਕਲਾਵਾਦੀ ਕਹਿੰਦੇ ਹਨ । ਕੁੱਧ ਆਦੀ ਉਗਰ ਅਤੇ ਭਾਵਾਂ ਦੇ ਵਿਧਾਨ ਵਿਚ ਵੀ, ਜੇ ਉਨਾਂ ਦੀ ਤਹਿ ਵਿਚ ਕਰੁਣ ਭਾਵ ਛਪ ਰੂਪ 'ਚ ਸਥਿਤ ਹੋਵੇ, ਪੂਰਨ ਸੁੰਦਰਤਾ ਸਾਕਾਰ ਹੁੰਦੀ ਹੈ । ਸੁਤੰਤਰਤਾ ਦੇ, ਉਸ ਸੱਤ ਉਪਾਸ਼ਕ ਘਰ ਪਰਿਵਰਤਨ ਵਾਦੀ ਸ਼ੈਲੀ ਦੇ ਮਹਾਂ ਕਾਵਿ (The Revolt of islam2) ਦੇ ਨਾਇਕ ਨਾਇਕਾ ਅਤਿਆਚਾਰੀਆਂ ਕੋਲ ਜਾ ਕੇ ਉਪਦੇਸ਼ ਦੇਣ ਵਾਲੇ, ਲਿਲਕਣੀਆਂ ਕੱਢਣ ਵਾਲੇ, ਆਪਣੇ ਸਾਧਪਣੇ, ਸਹਿਨਸ਼ੀਲਤਾ ਅਤੇ ਸ਼ਾਂਤ ਬਿਰਤੀ ਦਾ ਚਮਤਕਾਰਪੂਰਨ ਪਰਦਰਸ਼ਨ ਕਰਨ ਵਾਲੇ ਨਹੀਂ ਹਨ । ਉਹ ਉਤਸ਼ਾਹ ਦੀ ਉਮੰਗ਼ ਵਿਚ ਪ੍ਰਚੰਡ ਵੇਗ ਨਾਲ ਸੁਧ ਖੇਤਰ ਵਿਚ ਵਸਣ ਵਾਲੇ, ਪ੍ਰਚੰਡ, ਲੋਕ ਪੀੜਾ ਅਤੇ ਅਤਿਆਚਾਰ ਵੇਖ ਪੁਨੀਤ ਕੁੱਧ ਦੇ ਸਾਤਵਿਕ ਤੇਜ ਨਾਲ, ਲਾਲ ਹੇ ਹੋਣ ਜਾਂ ਸਵਾਰਥ-ਵੱਸ ਆਤਮਤਾਈਆ ਦੀ ਸਵਾ ਸਵੀਕਾਰ ਕਰਨ ਵਾਲਿਆਂ ਪ੍ਰਤੀ ਉਪੇਖਿਆ ਪ੍ਰਗਟ ਕਰਨ ਵਾਲੇ ਹਨ ! ਸ਼ੈਲੀ ਨੇ ਵੀ ਕਾਵਿ-ਕਲਾ ਦਾ ਮੂਲ ਤੱਤ ਪਰੇਮ-ਭਾਵ ਹੀ ਮੰਨਿਆ ਸੀ, ਪਰ ਆਪਣੇ ਆਪ ਨੂੰ ਸੁਖਸੁੰਦਰਤਾ ਮਈ ਮਧੁਰ ਭਾਵ ਤਕ ਹੀਨ ਬੰਨ ਕੇ ਪਬੰਧ-ਖੇਤਰ ਵਿਚ ਵੀ ਚੰਗੀ ਤਰ੍ਹਾਂ ਪ੍ਰਵੇਸ਼ ਪਾ ਕੇ ਭਾਵਾਂ ਦੀ ਅਨੇਕ-ਰੁਪਤਾ ਦਾ ਵਿਨਿਆਸ ਕੀਤਾ ਸੀ । ਸਥਿਰ (Static) ਸੁੰਦਰਤਾ ਅਤੇ ਗਤੀਸ਼ਾਲੀ (Dynamic) ਸੁੰਦਰਤਾ, ਉਪਭੋਗ ਪੱਖ ਅਤੇ ਪ੍ਰਯਤਨ ਪੱਖ ਦੋਵੇਂ ਉਸ ਵਿਚ ਮਿਲਦੇ ਹਨ । ਟਾਲਸਟਾਏ ਦਾ ਮਨੁਖਮਨੁਖ ਵਿਚ ਭਰਾਤਰੀ ਪਰੇਮ ਸੰਚਾਰ ਨੂੰ ਹੀ ਇਕ ਮਾਤਰ ਕਾਵਿ-ਤੱਤ ਕਹਿਣ ਦ ਬਹੁਤ ਕੁਝ ਕਾਰਨ ਸੰਪਰਦਾਇਕ ਸੀ । ਇਸੇ ਭਾਂਤ ਕਲਾਵਾਦੀਆਂ ਦਾ ਕੇਵਲ ਕੋਮਲ ਅਤੇ ਮਧੁਰ ਦੀ ਲੀਕ ਫੜਨਾ ਮਨੋਰੰਜਨ ਮਾਤਰ ਦੀ ਹੌਲੀ ਰੁਚੀ ਅਤੇ ਦਿਸ਼ਟੀ ਦੇ ਸੁੰਗੜਨ ਦੇ ਕਾਰਨ ਸਮਝਣਾ ਚਾਹੀਦਾ ਹੈ । ਟਾਲਸਟਾਏ ਦੇ ਪਿੱਛਲੱਗ ਪ੍ਰਯਤਨ ਪੱਖ ਨੂੰ ਲੈਂਦੇ ਜ਼ਰੂਰ ਹਨ, ਪਰ ਕੇਵਲ ਪੀੜਤਾਂ ਦੀ ਸੇਵਾ ਸੰਥਾ ਦੀ ਭੱਜ ਨੱਠ ਆਤਤਾਈਆਂ ਤੇ ਪ੍ਰਭਾਵ ਪਾਉਣ ਲਈ ਸਾਧਣੇ ਦਾ ਦਿਖਲਾਵਾ ਤਿਆਗ, ਕਸ਼ਟ-ਸਹਿਣਤਾ ਆਦਿ ਵਿਚ ਵੀ ਉਸ ਦੀ ਸੁੰਦਰਤਾ ਸਵੀਕਾਰ ਕਰਦੇ ਹਨ | ਸਾਧਪੁਣੇ ਦੀ ਨਰਮਗਿਤੀ ਨੂੰ ਅਧਿਆਤਮਕ ਸ਼ਕਤੀ ਕਹਿੰਦੇ ਹਨ । ਪਰ ਭਾਰਤੀ ਦ੍ਰਿਸ਼ਟੀ ਵਿਚ ਅਸੀਂ ਜਿਸ ਰ ਪਾਕਤਕ ਸ਼ਕਤੀ ਮਨੁਖ ਦੀ ਅੰਤਰ-ਪ੍ਰਕ੍ਰਿਤੀ ਦੀ ਸਾਤਵਿਕ ਵਿਭੁਤੀ ਮੰਨਦੇ ਹਾਂ । ਬਦੇਸ਼ੀ ਅਰਥ ਵਿਚ ਇਸ ਅਧਿਆਤਮਕ ਸ਼ਬਦ ਦਾ ਪ੍ਰਯੋਗ ਸਾਡੀਆਂ ਭਾਸ਼ਾਵਾਂ ਵਿਚ ਵੀ 9t