ਪੰਨਾ:Alochana Magazine January, February, March 1966.pdf/113

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਾਮਰਾਜ ਦੇ ਖਿਲਾਫ਼ ਆਰਥਿਕ, ਸਮਾਜਿਕ, ਸਿਆਸੀ ਵਿਚਾਰ-ਧਾਰਕ ਪੈਂਤੜਾ ਬੱਝਾ। ਇਸ ਪੈਂਤੜੇ ਤੋਂ ਉਸਾਰੀ ਸ਼ੁਰੂ ਹੋਈ । ਜਿਵੇਂ ਉਸਾਰੀ ਹੁੰਦੀ ਗਈ ਨਕਾਰਪੁਣਾ ਹਿੰਦੁਸਤਾਨੀ ਸਰਮਾਇਦਾਰੀ ਦਾ ਜਨਮ ਸੰਸਾਰ ਸਰਮਾਏਦਾਰੀ ਦੇ ਢਹਿੰਦੇ ਦੌਰ ਵਿਚ ਹੋਇਆ । ਰੂਸ ਵਿਚ ਸੰਸਾਰ ਸਰਮਾਏਦਾਰੀ ਦੀ ਕੜੀ ਟੁੱਟੀ, ਸਮਾਜਵਾਦੀ ਇਨਕਲਾਬ ਆਇਆ । ਸਾਡੀ ਆਜ਼ਾਦੀ ਦੀ ਲਹਿਰ ਦਾ ਪ੍ਰਸੰਗ ਬਦਲਿਆ । | ਸਰਮਾਏਦਾਰੀ ਤੇ ਸਮਾਜਵਾਦ ਦੀ ਆਪਸ ਵਿਚ ਜਦੋ-ਜਹਿਦ ਸਮਕਾਲੀ ਦੁਨੀਆਂ ਦੀ ਬੁਨਿਆਦੀ ਅਸਲੀ ਅਸਲੀਅਤ ਹੈ । ਪਰ ਇਸ ਅਸਲੀਅਤ ਦਾ ਮਤਲਬ ਇਹ ਨਹੀਂ ਕਿ ਸੰਸਾਰ ਦੀ ਡਾਇਲੈਕਟਿਕ ਸਮਾਜਵਾਦੀ ਤੇ ਸਰਮਾਏਦਾਰੀ ਮੁਲਕਾਂ, ਜਾਂ ਲਹਿਰਾਂ ਦੀ ਹੱਦ ਤੇ ਤੁਰਦੀ ਹੈ, ਬਿਲਕੁਲ ਨਹੀਂ। ਸਰਮਾਏਦਾਰੀ ਸਿਆਸਤਦਾਨਾਂ ਦੀ ਖਾਹਿਸ਼ ਦੇ ਬਾਵਜੂਦ ਦੂਸਰੀ ਸੰਸਾਰ ਜੰਗ ਸਮਾਜਵਾਦ ਤੇ ਸਰਮਾਏਦਾਰੀ ਦੇ ਨਹੀਂ ਬਲਕਿ ਫੈਮਿਸਟਾਂ ਤੇ ਉਨ੍ਹਾਂ ਦੇ ਵਿਰੋਧੀਆਂ ਦੇ ਦਰਮਿਆਨ ਹੋਈ । ਦੂਸਰੀ ਜੰਗ ਵਿਚ ਐਟਮ ਬੰਬ ਬਣਿਆ । ਇਸ ਨਾਲ ਇਨਸਾਨੀਅਤ ਵਾਸਤੇ ਜਦੋ-ਜਹਿਦ ਦਾ ਪ੍ਰਸੰਗ ਬਦਲਿਆ | ਦੂਸਰੀ ਜੰਗ ਦੇ ਮਗਰੋਂ ਵੀ ਸੰਸਾਰ ਦੀ ਡਾਇਲੈਕਟਿਕ ਨੇ ਦੁਨੀਆਂ ਦਾ ਸਿਆਸੀ, ਸਾਮਾਜਿਕ ਪੈਟਰਨ ਸਮਾਜਵਾਦ ਤੇ ਸਰਮਾਏਦਾਰੀ ਦੀ ਹੱਦ ਦੇ ਮੁਤਾਬਿਕ ਨਹੀਂ ਪੈਣ ਦਿੱਤਾ । ਲਕੀਰ ਅਮਨ ਪਸੰਦਾਂ ਤੇ ਅਮਨ ਵਿਰੋਧੀਆਂ ਦੇ ਦਰਮਿਆਨ ਹੋਈ ॥ ਸੰਸਾਰ ਦੀ ਤੋਰ ਦਾ ਇਸ ਤਰ੍ਹਾਂ ਤੁਰਨਾ, ਇਸਦੀ ਡਾਇਲੈਕਟਿਕ ਦਾ ਇਉਂ ਲਕੀਰ ਪਾਉਣਾ, ਪਰਮਾਣ ਸ਼ਸਤਰਾਂ ਦੇ ਪ੍ਰਸੰਗ ਵਿਚ ਇਨਸਾਨੀਅਤ ਦੇ ਸਮਾਜਵਾਦ ਤੋਂ ਵੱਧ ਕੇ ਸੰਸਾਰ ਦੇ ਅਮਨ ਨਾਲ ਜੁੜਨ ਦੀ ਬਹੁਤ ਅਹਿਮੀਅਤ ਹੈ । ਇਸਦਾ ਮਤਲਬ ਹੈ ਕਿ ਜ਼ਿੰਦਗੀ ਦੀ ਤੋਰ ਨੇ ਲੱਖਾਂ ਕਰੋੜਾਂ ਗੈਰ-ਸਮਾਜਵਾਦੀਆਂ ਨੂੰ ਵੀ ਇਨਸਾਨੀਅਤ ਵਾਸਤੇ ਲੜਨ ਦਾ ਪੈਂਤੜਾ ਦਿੱਤਾ ਹੈ । ਚੀਨੀ ਲੀਡਰਾਂ ਨੂੰ ਇਸ ਤਰ੍ਹਾਂ ਪੈ ਰਹੀ ਲਕੀਰ ਦੀ ਅਸਲੀਅਤ ਤੇ ਸ਼ੱਕ ਹੈ । ਉਹ ਉਸਨੂੰ ਸਮਾਜਵਾਦੀ ਲਹਿਰ ਦੀ ਹੱਦ ਤੇ ਤੋਰਨਾ ਚਾਹੁੰਦੇ ਹਨ । ਪਰ ਉਨ੍ਹਾਂ ਦੀ ਇਹ ਕੋਸ਼ਿਸ਼ ਇਨਸਾਨੀਅਤ ਤੇ ਸਮਾਜਵਾਦੀ ਲਹਿਰ ਵਾਸਤੇ ਘਾਟੇਵੰਦੀ ਗੱਲ ਹੈ, ਉਨ੍ਹਾਂ ਦੀ ਇਹ ਕੋਸ਼ਿਸ਼ ਗੈਰ-ਸਮਾਜਵਾਦੀ ਅਮਨ ਪਸੰਦਾਂ ਦੇ ਪੈਂਤੜੇ ਨੂੰ ਸਾਮਰਾਜ ਦੀ ਝੋਲੀ ਪਾਉਂਦੀ ਹੈ। ਅਮਨ ਕੋਸ਼ਿਸ਼ ਨੂੰ ਕਮਜ਼ੋਰ ਤੇ ਦਾਇਰੇ ਨੂੰ ਸੌੜਿਆਂ ਕਰਦੀ 2 , ਨਿਰਪੱਖ ਦੇਸ਼ਾਂ ਦੀ ਸਾਮਰਾਜ ਵਿਰੋਧੀ ਤਾਕਤ ਨੂੰ ਖ਼ਤਮ ਕਰਦੀ ਹੈ । ਜ਼ਿੰਦਗੀ ਦੇ ਗੈਰ-ਸਮਾਜਵਾਦੀਆਂ ਨੂੰ ਇਨਸਾਨੀਅਤ ਵਾਸਤੇ ਲੜਨ ਦਾ ਪੈਂਤੜਾ ਦੇਣ ਦਾ ਨਤੀਜਾ ਰੋਸ ਮਾਨ ਵਰਗੀ ਮਹਾਨ ਮਾਨਵਵਾਦੀ ਸਾਹਿੱਤਕਾਰੀ ਹੈ । ਸਾਡੀ ਰਾਸ਼ਟਰੀ ਆਜ਼ਾਦੀ ਨੂੰ ਇਸ ਪੈਂਤੜੇ ਦੀ ਪਾਹ ਹੈ । ਇਸ ਪੈਂਤੜੇ ਦੇ ਆਸਰੇ, ਇਸ ਦੇ ਪ੍ਰਸੰਗ ਵਿਚ ਸਾਡੀ ਰਲਵੀਂ ਆਰਥਿਕਤਾ, ਖਾਸ ਕਰ ਪਬਲਿਕ ਸੈਕਟਰ ਸਾਡੀ ਸਟੇਟ ਦੀ ਨਿਰਪੱਖ ਨੀਤੀ ਅਮਨ ਪਸੰਦੀ ਤੇ ਸਾਮਰਾਜ ਵਿਰੋਧੀ ਤਾਕਤ ਉਸਰੀ 103