ਸਮੱਗਰੀ 'ਤੇ ਜਾਓ

ਪੰਨਾ:Alochana Magazine January, February, March 1966.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਉਸ ਨੂੰ ਕੋਈ ਰਾਹ ਹੀ ਨਹੀਂ ਰਹਿਣ ਦੇਂਦੇ, ਉਸ ਦੀ ਜ਼ਿੰਦਗੀ ਵਿਚ ਹਾਰ ਲਾਜ਼ਮੀ ਹੋ ਜਾਂਦੀ ਹੈ । ਉਸ ਦੀਆਂ ਅੰਦਰੂਨੀ ਸ਼ਕਤੀਆਂ ਦਾ ਗੂੜ੍ਹੀ ਨੀਂਦੇ ਸੌਂ ਜਾਣਾ ਜਾਂ ਪਾਸ਼ ਪਾਸ਼ ਹੋ ਜਾਣਾ ਕੁਦਰਤੀ ਹੁੰਦਾ ਹੈ । ਐਸ ਤਰ੍ਹਾਂ ਬੰਦੀਖ਼ਾਨੇ ਵਿਚ ਜਕੜਿਆ ਆਦਮੀ, ਜਮਾਤ, ਚਰ, ਦੋਰ, ਅਕੇਵੇਂ, ਆਲਸ ਦਾ ਸ਼ਿਕਾਰ, ਨਿਕੰਮਾ ਨਿਕਾਰਾ ਸਾਬਤ ਨਾ ਹੋਵੇ ਤਾਂ ਕੀ ਹੋਵੇ ? ਇਸ ਤੋਂ ਉਪ੍ਰੰਤ ਸਰਮਾਏਦਾਰੀ ਦਾ ਖਾਸਾ ਹੈ ਕਿ ਇਸ ਨੇ ਸਮਾਜ ਨੂੰ, ਹਰ ਜਮਾਤ ਨੂੰ ਅੰਦਰੋਂ ਐਨਾ ਐਟੋਮਾਈਜ਼ ਕੀਤਾ ਹੋਇਆ ਹੈ ਕਿ ਜਮਾਤੀ ਚੇਤਨਤਾ ਤੋਂ ਰਹਿਤ ਇਸ ਤਬਕੇ ਦਾ ਮਨੁੱਖ ਡੰਡੇ ਵਾਂਗ, ਹਰ ਪਾਸਿਉਂ ਨਿਖੜਿਆ ਇਕੱਲਾ ਹੈ । ਐਸੀ ਹਾਲਤ ਵਿਚ ਉਹ ਭੈ-ਭੀਤ ਨਾ ਹੋਵੇ, ਗਲੀ ਦੇ ਕੱਖਾਂ ਵਾਂਗ ਨਾ ਡੋਲੇ ਤਾਂ ਕੀ ਹੋਵੇ ? ਜਦੋਂ ਸਮਾਜ ਦੀ ਤੋਰ ਕਿਸੇ ਨੂੰ ਪਾਸਾ ਮੋੜਨ ਵਾਸਤੇ ਵੀ ਥਾਂ ਨਾ ਦੇਵੇ, ਉਸ ਦੀ ਜ਼ਿੰਦਗੀ ਵਿਚ ਮਨੋਰਥ ਕੀ ਹੋਵੇ ? ਉਸ ਦੀ ਦਿਲਚਸਪੀ ਕਾਹਦੇ ਨਾਲ ਹੋਵੇ ? ਉਸ ਵਿਚ ਮਾਨਵਵਾਦ ਜਾਂ ਕੋਈ ਇਨਸਾਨੀ ਖਾਸੀਅਤ ਕਿਥੋਂ ਆ ਜਾਵੇ ? ਉਹ ਮਨੁੱਖੀ ਗੋਂਗਲੂ ਨਾ ਬਣੇ ਤਾਂ ਹੋਰ ਕੀ ਹੋਵੇ । ਉਹ ਜਹਾਲਤ ਦੀ ਜਿਲਣ ਵਿਚ ਨਾ ਖੁਭੇ, ਉਹ ਮਨੁੱਖੀ ਵਜਦ ਵਿਚ ਵਹਿਸ਼ੀ, ਡੰਗਰ ਸਾਬਤ ਨਾ ਹੋਵੇ ਤਾਂ ਕੀ ਹੋਵੇ ? ਨਾਵਲਿਸਟ ਵਾਸਤੇ ਲਾਜ਼ਮੀ ਹੈ ਕਿ ਉਹ ਵਿਅਕਤੀਆਂ ਤੇ ਜਮਾਤਾਂ ਦੇ ਨਿਕਾਰਿਆਂ ਹੋਣ ਦੇ ਵੇਗ ਨੂੰ ਵਿਖਾਵੇ । ਪੜਨ ਵਾਲੇ ਨੂੰ ਸਾਹਮਣੇ ਦਿਸੇ, ਕਿਵੇਂ ਜਮਾਤਾਂ, ਸਾਮਾਜਿਕ ਵੇਗ, ਚੰਗਿਆਂ ਭਲਿਆਂ ਮਨੁੱਖਾਂ ਨੂੰ ਕੱਖਾਂ ਤੋਂ ਹਲਕੇ ਕਰ ਕਰ ਸੁੱਟੀ ਜਾਂਦਾ ਹੈ । ਸਾਹਿੱਤਿਕਾਰ ਦਾ ਫ਼ਰਜ਼ ਹੈ ਕਿ ਉਹ ਆਜ਼ਾਦੀ ਦੇ ਪੈਂਤੜੇ ਤੋਂ ਮਨੁੱਖ ਤੇ ਸਮਾਜ ਨੂੰ ਚਿੱਤਰੋ । ਇਸ ਨੁਕਤੇ ਤੋਂ ਵੇਖੋ ਕਿ ਜਿਸ 1 ਵਿਚ ਉਹ ਹੈ, ਇਸ ਵਿਚ ਉਹ ਆਇਆ ਕਿਸ ਤਰਾਂ ? ਅਤੇ ਹੁਣ ਇਨਸਾਨੀਅਤ ਹੀ ਦੇ ਵਿਕਾਸ ਵਾਸਤੇ ਸੰਭਾਵਨਾ ਵਧ ਰਹੀ ਹੈ ਕਿ ਘੱਟ ਰਹੀ ਹੈ। a ਦੇ ਬਦਲਣ ਦੀ ਵਜ਼ਾ, ਉਸ ਤਬਦੀਲੀ ਦਾ ਤਰੀਕਾ, ਪਾਠਕ ਦੀਆਂ ਅੱਖਾਂ ਦੇ muਿਉਂ ਲੰਘਣਾ ਜ਼ਰੂਰੀ ਹੈ। ਆਜ਼ਾਦੀ ਦੇ ਨੁਕਤੇ ਤੋਂ ਵੇਖਣ ਦਾ ਮਤਲਬ ਹੈ ਕਿ ਰ ਦੀ ਹਣ ਦੀ ਦਸ਼ਾ ਪੂਰਨ ਸ਼ਖ਼ਸੀਅਤ ਦੀ ਉਸਾਰੀ ਦੇ ਪ੍ਰਸੰਗ ਵਿਚ ਵੇਖੀ ਜਾਵੇਗੀ, 1ੜ ਦੇ ਨਾਲ ਨਾਲ ਸ਼ਖ਼ਸੀਅਤ ਦੀ ਪ੍ਰਨਤਾ ਦਾ ਵੀ ਅਹਿਸਾਸ ਹੋਵੇਗਾ । hਗ ਵਿਚ ਪੇਸ਼ ਕਰਨ ਦੇ ਰੂਪ ਵਿਚ । ਸੋ ਪਾਤਰਾਂ ਨੂੰ ਉਨਾਂ ਦੇ ਸਮਾਜ ਦੀ 9 ਵਿਚ ਪੇਸ਼ ਕਰਨ ਦਾ ਮਤਲਬ ਹੈ ਕਿ ਸਾਮਾਜਿਕ ਤਣਾਓ ਵਿਅਕਤੀ ਬਦੇ ਦਿਸਣਗੇ । ਇਤਿਹਾਸਕ ਦੌਰ ਦੀਆਂ ਖ਼ਾਸੀਅਤਾਂ ਉਨ੍ਹਾਂ ਦੇ ਆਪਣੇ ਤਣਾਓ ਬਣਦੇ ਦਿਸਣਗੇ । ਇਤਿਹਾਸਕ ਦੌਰ ਦੀਆi . , ਬਣਤਰ ਵਿਚ ਉਸਰਦੀਆਂ ਅਕਸੀ ਦੀਆਂ ਦਿਸ ਆਉਂਦੀਆਂ ਹਨ । ਦੂਸਰੇ 1ਵ ਵਿਚ ਪਾਤਰ ਦੀਆਂ ਖ਼ਾਸ{ਅਤਾ ਦੀ ਤਬਦੀਲੀ ਸਾਮਾਜਿਕ ਤਬਦੀਲੀ ਨਾਲ ਸੰਬੰਧਤ ਉਸ ਤੇ ਨਿਰਭਰ ਦਿਸੇਗੀ । ਜਦੋਂ ਸੰਭਾਵਨਾ ਹੋਵੇ en H ਉਸਾਰੀ ਦੇ ਵੇਗ ਵਿਚ ਪੇਸ਼ ਕਰਨ ਦੇ ਗਰ ਤੇ ਦr