ਪੰਨਾ:Alochana Magazine January, February, March 1966.pdf/160

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਰਦੀ ਰਹੀ । ਇਤਿਹਾਸਕ ਭੁਲੇਖਾ ਜਾਂ ਜ਼ਾਤੀ ਤਅੱਸਬ ਮਹਾਨ ਕਾਵਿਕ ਕਲਪਣਾ ਦੇ ਰਾਹ ਵਿਚ ਰੋੜਾ ਨਹੀਂ ਬਣਦੇ । ਬਣਦੇ ਹੁੰਦੇ ਤਾਂ ਵਾਰਸ ਸ਼ਾਹ ਦੀ ਹੀਰ ਦੇ ਪਾਤਰ ਵਿਚ ਇਨਕਲਾਬ ਕਲਮਬੰਦ ਨਾ ਕਰ ਸਕਦਾ । ਸੋ ਅਸਲੀ ਰਾਜਾ ਤੇ ਉਸ ਦਾ ਕਾਜ਼ੀ ਵਾਰਸ ਸ਼ਾਹ ਦੇ ਅਨੁਭਵ ਦੀ ਅਣਹੋਂਦ, ਉਸ ਦੀ ਜ਼ਾਤੀ ਕੰਮਜ਼ੋਰੀ ਹੈ ! ਇਤਿਹਾਸਕ ਭੁਲੇਖੇ ਦਾ ਕਰਤਵ ਨਹੀਂ। ਗੁਰੂ ਸਾਹਿਬ ਨੇ ਕਾਵਿਕ ਕਲਪਣਾ ਰਾਹੀਂ ਇਨਸਾਨੀਅਤ, ਲੋਕ ਹਿੱਤ ਪਰਖਿਆ । ਉਸ ਨੇ ਤਕੜੀ ਪਾ ਸਾਮਾਜਿਕ ਤੌਰ ਨੂੰ ਤੋਲਿਆ। ਉਸ ਤੋਲ ਰਾਹੀਂ ਸਮਾਜ ਦੀ ਅਸਲੀਅਤ ਨੂੰ ਐਨ ਸਹੀ ਚਿਤਰਿਆ, ਲੋਕ ਹਿੱਤ ਇਨਸਾਨੀਅਤ ਵਲ ਪਰੇਰਿਆ | ਕਾਵਿਕ ਕਲਪਣਾ ਨੂੰ ਇਤਿਹਾਸਕ ਭੁਲੇਖੇ ਜਾਂ ਕਿਸੇ ਹੋਰ ਚੀਜ਼ ਰਾਹੀਂ ਸਾਹਿੱਤਕ ਚਿੱਤਰ, ਉਸ ਦੇ ਸਾਮਾਜਿਕ ਮਨੁੱਖੀ ਸੱਚ ਵਿਚ ਗਲਤੀ ਜਾਂ ਕੰਮਜ਼ੋਰੀ ਦੀ ਜ਼ਰਾ ਵੀ ਰੈਲ ਨਹੀਂ ਪੈਣ ਦਿੱਤੀ । ਤਾਂ, ਰਚਨਾਂ ਦੇ ਦਿਮਾਗੀ ਅੰਗ, ਸਾਹਿੱਤਕ ਚਿੱਤਰ ਦੇ ਰੂਪ ਵਿਚ ਪਦਾਰਥਕ ਹਾਲਾਤ ਦਾ ਪੂਰਾ ਅਸਰ ਹੈ । ਸਾਹਿੱਤ ਦਾ ਸਾਮਾਜਿਕ ਮਨੁੱਖੀ ਸੱਚ ਉਸ ਦਾ ਰੂਪ ਤਾਂ ਪ੍ਰਚੱਲਤ ਖਿਆਲਾਂ ਦੇ ਖਰੜੇ ਰਾਹੀਂ ਹੋਣਾ ਹੋਇਆ । ਸੋ ਰਚਨਾ ਦਾ ਰੂਪ ਮਜ਼ਬੀ ਹੈ । ਉਸ ਇਤਿਹਾਸਕ ਦੌਰ ਵਿਚ ਇਸ ਹਿੱਤ ਦਾ ਇਜ਼ਹਾਰ ਦਿਮਾਗੀ ਤੌਰ ਤੇ ਸਾਇੰਟਿਫ਼ਿਕ ਰੂਪ ਜਾਂ ਫ਼ਿਲੌਸਫੀ ਵਿਚ ਨਾਮੁਮਕਿਨ ਸੀ । ਵੇਲੇ ਦੀ ਚੇਤਨਤਾ ਦੇ ਮਜ਼ਬੀ ਰੂਪ ਹੋਣ ਦਾ ਇਹ ਹੀ ਮਤਲਬ ਹੈ । ਇਸ ਤੋਂ ਉਪਰੰਤ ਪਦਾਰਥਕ ਹਲਾਤ ਦੇ ਮੁਤਾਬਕ ਸਟੇਟ ਦਾ ਰੂਪ ਬਾਦਸ਼ਾਹਤ ਤੋਂ ਅੱਗੇ ਨਹੀਂ ਸੀ ਜਾ ਸਕਦਾ । ਇਸ ਵਾਸਤੇ ਰੱਬ ਦਾ ਚਿੱਤਰ ਲੋਕ ਹਿੱਤੀ, ਖਾਲਕ ਖਲਕ ਮਹਿ, ਖਲਕ ਵਸੈ ਰਬ ਮਾਹਿ ਸਰਬ ਸ਼ਕਤੀਮਾਨ, ਆਪਣੀ ਮਰਜ਼ੀ ਦੇ ਵਾਹਿਦ ਮਾਲਕ ਸ਼ਹਿਨਸ਼ਾਹ ਦਾ ਹੈ । ਇਸ ਵਾਸਤੇ ਹੀ ਹੀਰ ਦੇ ਇਸ਼ਕ ਉੱਤੇ ਸੂਫੀ ਦੇ ਰੱਬ ਦਾ ਹੱਥ ਹੈ । ਇਹ ਹੀ ਤਰੀਕਾ ਹੈ ਵਿਚਾਰਧਾਰਾ ਪੇਸ਼ ਕਰਨ ਦਾ ਵਿਚਾਰਧਾਰਾ ਨੂੰ ਸਹੀ ਪੇਸ਼ ਕਰਨਾ ਵੀ ਸਾਮਾਜਿਕ ਜੀਵਨ ਨੂੰ ਸਹੀ ਪੇਸ਼ ਕਰਨਾ ਵੀ ਸਾਮਾਜਿਕ ਜੀਵਨ ਨੂੰ ਸਹੀ ਸਮਝਣ ਉੱਤੇ ਮੁਹੱਸਰ ਹੈ । ਵਿਚਾਰਧਾਰਾ ਦੀ ਜੜ ਵੀ ਸਾਮਾਜਿਕ ਹੈ ਅਤੇ ਉਹ ਆਪਣੇ ਜੜ੍ਹ ਦੀ ਤੇਰੀ ਤੁਰਦੀ ਹੈ । ਹਿੱਤ ਦੀ ਬਣਾਈ ਬਣਦੀ ਹੈ । ਇਹ ਸਾਮਾਜਿਕ ਜ਼ਿੰਦਗੀ ਦੇ ਪਦਾਰਥਕ ਵੇਗ ਦਾ ਅੰਗ ਹੁੰਦੀ ਹੈ । ਆਦਮੀ ਕਿਸ ਪੁਜ਼ੀਸ਼ਨ ਵਿਚ ਵੀ ਹੋਵੇ ਦਲੀਲ ਉਹ ਦੇਂਦਾ, ਤੇ ਖਿਆਲ ਉਹ ਅਪਣਾਉਂਦਾ ਹੈ ਜੋ ਉਸ ਦੇ ਹਿਤ ਦੀ ਹਾਮੀ ਭਰੇ, ਜੋ ਉਸ ਦੀ ਸਾਮਾਜਿਕ ਹੋਂਦ ਨੂੰ ਪੱਕਿਆਂ ਕਰੇ । ਖਿਆਲ ਇਹ ਵੀ ਜਾਨ ਉਸ ਵਕਤ ਪੈਂਦੀ ਹੈ ਜਦੋਂ ਉਹ ਸ਼ਖ਼ਸੀਅਤ ਕਿਸੇ ਸਾਮਾਜਿਕ ਰੋ ਦੀ ਹਾਮੀ ਭਰੇ, ਮਨੁੱਖੀ ਸ਼ਖ਼ਸੀਅਤ ਤੇ ਉਸ ਦੀ ਹੋਣੀ ਦੇ ਸੰਬੰਧ ਵਿਚ ਆਵੇ । ਸਾਹਿੱਤ ਵਿਚ ਵਿਚਾਰਧਾਰਾ ਲਿਖਾਰੀ ਦੇ ਬਦੋਬਦੀ ਘਸੋੜਿਆਂ ਪੇਸ਼ ਨਹੀਂ ਹੋ ਸਕਦੀ । ਇਸ ਤਰਾਂ ਕੀਤਿਆਂ ਉਸ ਦੀਆਂ ਸਾਮਾਜਿਕ ਚਿੱਤਰ ਵਿਚ ਜੜਾਂ ਹੀ ਨਹੀਂ ਲਗਦੀਆਂ । ਜੋ ਅਸਲੀਅਤ ਦੇ ਤੱਤ ਜਾਂ ਅੰਗ ਸਾਹਿੱਤਕਾਰ ਨੂੰ ਅਰਥ ਭਰਪੂਰ ਲਗਦੇ 1 50