ਪੰਨਾ:Alochana Magazine January, February, March 1966.pdf/172

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨੂੰ ਜਗਾਉਣ ਦੀ ਮੁਹਿੰਮ ਵਿਚ ਇਹ ਖ਼ਤਰਾ ਹੈ ਕਿ ਕਿਤੇ ਦਿਮਾਗੀ ਪੱਧਰ ਹੀ ਸਾਹ ਦੀ ਕੁਰਸੀ ਨਾ ਮਲ ਬੈਠੇ । ਜਿੰਨਾਂ ਚਿਰ ਕਿਸੇ ਖਿਆਲ ਦਾ ਬੋਲ ਬਾਲਾ ਹੁੰਦਾ ਹੈ ਲੋਕੀ ਉਸ ਨੂੰ ਘਸੀਟ ਕੇ ਹੇਠਾਂ ਨਹੀਂ ਸੁਟਦੇ ਪਰ ਇਹ ਉਨ੍ਹਾਂ ਦਾ ਮਨ ਸਾਹਿੱਤ ਵਲ ਫਿਰਿਆ ਪਾਉਂਦਾ ਹੈ, ਅੰਤ ਵਿਚ ਆਪਣੇ ਧਿਆਨੀ ਮਨੋਰਥ ਵਿਚ ਵੀ ਦੂਰ ਤਕ ਕਾਮਯਾਬ ਨਹੀਂ ਹੁੰਦਾ । ਇਸ ਦਾ ਇਹ ਮਤਲਬ ਨਹੀਂ ਕਿ ਸਾਹਿੱਤ ਰੁਖਮਈ (tendentious) ਨਹਾ ਹੋ ਸਕਦਾ, ਜਾਂ ਕਿ ਸਾਹਿੱਤਕਾਰ ਨਿਰਪੱਖ ਨਿਰਲੇਪ ਹੁੰਦਾ ਹੈ । ਸਗੋਂ ਸੱਚ ਇਹ ਹੈ ਕਿ ਵਾਸਤਵਕ ਸਾਹਿੱਤ ਹਮੇਸ਼ਾ ਹੀ ਰੁਖਮਈ ਹੁੰਦਾ ਹੈ ਕਿਉਂਕਿ ਜ਼ਿੰਦਗੀ ਰੂਖਮਈ ਹੁੰਦਾ ਹੈ । ਇਹ ਇਕ ਚੀਜ਼ ਨੂੰ ਪਛਾੜੀ ਜਾਂਦੀ ਹੈ, ਮਾਰੀ ਜਾਂਦੀ ਹੈ, ਦੁਸਰੀ ਨੂੰ ਅਪਣਾ ਜਾਂਦੀ ਹੈ ਉਭਾਰੀ ਜਾਂਦੀ ਹੈ । ਲੰਮੀ ਨਜ਼ਰ ਨਾਲ ਵੇਖੀਏ ਤਾਂ ਸਭ ਘੁੰਮਣਘਰੀਆ' ਬੰਦ ਗਲੀਆਂ ਦੇ ਬਾਵਜੂਦ ਸਮਾਜ ਪੈਦਾਵਾਰੀ ਦੀਆਂ ਸ਼ਕਤੀਆਂ ਨੂੰ ਉਸਾਰੀ ਤੁਰਿਆ ਆਉਂਦਾ ਹੈ ਕੁਦਰਤ ਦੇ ਪੰਜੇ ਵਿਚੋਂ ਮਨੁੱਖ ਦਾ ਸਾਹ ਸੁਖਾਲਾ ਕਰੀ ਆਉਂਦਾ ਹੈ ਉਸਦੀ ਆਜ਼ਾਦੀ ਵਧਾਈ ਵਿਸ਼ਾਲ ਕਰੀ ਆਉਂਦਾ ਹੈ । ਪੈਦਵਾਰੀ ਦੀਆਂ ਸ਼ਕਤੀਆ ਦੇ ਵਿਕਾਸ ਦੇ ਅਨੁਕੂਲ, ਪੁਰਾਣੇ ਨਜ਼ਾਮ ਤੋੜੀ ਆਉਂਦਾ, ਨਵੇਂ ਬਣਾਈ ਆਉਂਦਾ, ਉਨ੍ਹਾਂ ਦੇ ਅਨੁਕੂਲ ਸਾਮਾਜਿਕ ਕੀਮਤਾਂ ਪਾਲੀ ਆਉਂਦਾ ਹੈ । ਇਸ ਦਾ ਨਾਮ ਹੀ ਜ਼ਿੰਦਗੀ ਦੀ ਤੋਰ ਹੈ । ਵਾਸਤਵਕ ਸਾਹਿੱਤਕਾਰ ਹਮੇਸ਼ਾ ਇਨਸਾਨੀਅਤ ਦਾ ਪੱਖੀ, ਸਾਮਾਜਿਤੇ ਸੇਹਤ ਤੇ ਤਰੱਕੀ ਦਾ ਹਾਮੀ ਹੁੰਦਾ ਹੈ । ਉਹ ਜ਼ਿੰਦਗੀ ਮੌਤ, ਨੇਕੀ ਬਦੀ ਦੇ ਦਰਮਿਆਨੇ ਨਿਰਪੱਖ ਕਿਸ ਤਰ੍ਹਾਂ ਹੋ ਸਕਦਾ ਹੈ, ਜੇ ਸਾਮਾਜਿਕ ਸਰੀਰ ਰੋਗ, ਦੱਖ ਤੇ ਗਿਰਾਵਟ ਨੂੰ ਗਵਾਰਾ ਨਹੀਂ ਕਰਦਾ ਤਾਂ ਸਾਹਿੱਤਕਾਰ ਇਨ੍ਹਾਂ ਦਾ ਦੁਸ਼ਮਣ ਕਿਸ ਤਰ੍ਹਾਂ ਨਾ ਹੋਵੇ । ਸਾਹਿੱਤਕਾਰ ਜ਼ਿੰਦਗੀ ਨੂੰ ਪਿਆਰਦਾ ਹੈ ਅਤੇ ਜ਼ਿੰਦਗੀ ਹੋਰ ਕੁਛ ਵੀ ਹੋਵੇ ਜੀਊਣਾ ਤਾਂ ਚਾਹੁੰਦੀ ਹੈ । ਜੋ ਚੀਜ਼ ਇਸ ਨੂੰ ਭਾਰੀ ਰੋਗ ਹੈ ਉਸ ਨੂੰ ਮਾਰਦੀ ਹੈ । ਜੋ ਸਾਹਿੱਤਕਾਰ ਦੇ ਪਿਆਰੇ ਦੀ ਰਾਖੀ ਨਹੀਂ, ਉਸ ਨੂੰ ਮਜ਼ਬੂਤ ਨਹੀਂ ਬਣਾਉਂਦਾ, ਉਸ ਨੂੰ ਘਿਰਨਾ ਕਰਨ ਉਹ ਕਿਸ ਤਰ੍ਹਾਂ ਰਹਿ ਸਕਦਾ ਹੈ । ਸਾਹਿੱਤਕਾਰ ਸਾਮਾਜਿਕ ਮਨੁੱਖੀ ਸੇਹਤ ਦਾ ਪੱਖੀ ਹੈ, ਮੁਢੋਂ ਸਢਾਂ ਪੱਖੀ ਹੈ । ਰੱਜ ਕੇ ਪੱਖੀ ਹੈ । ਅਖੀਰ ਤੱਕ ਪੱਖੀ ਹੈ ਪਰ ਪੱਖੀ ਹੈ ਆਪਣੀ ਪੱਧਰ ਤੇ । ਪੱਖ ਕਰਨ ਵਾਸਤੇ ਇਸ ਨੂੰ ਆਪਣੀ ਪੱਧਰ ਛੱਡ ਦਿਮਾਗੀ ਪਧਰ ਤੋਂ ਆਉਣ ਦੀ ਮਜਬੂਰੀ ਨਹੀਂ। ਇਹ ਕਾਰਗਰ ਤੇ ਸਦੀਵੀ ਤਰੀਕੇ ਨਾਲ ਪੱਖ ਪਾਲ ਹੀ ਤਾਂ ਸਕਦਾ ਹੈ ਜੇ ਪ੍ਰਤਿਨਿਧ ਪਾਤਰ ਉਸਾਰੇ ਅਤੇ ਉਸ ਨੂੰ ਪ੍ਰਤਿਨਿਧ ਮੌਕਿਆਂ ਵਿਚ ਪਾਵੇ । ਤਿਨਿਧ ਸਾਮਾਜਿਕ ਰੁੱਖ ਨੂੰ ਮੂਰਤੀਮਾਨ ਕਰਦਾ ਹੈ । ਸੋ ਪ੍ਰਤਿਨਿਧ ਹੈ ਹੀ ਰੁਖਮਈ ਸਾਹਿੱਤਕਾਰ ਦਾ ਰੁੱਖ ਦਿਮਾਗੀ ਕੀਤੀਆਂ ਗੱਲਾਂ ਤੋਂ ਜ਼ਾਹਿਰ ਨਹੀਂ ਹੋਣਾ ਚਾਹੀਦਾ, ਉਹ ਤਿਨਿਧ ਪਾਤਰ, ਉਸ ਦੀਆਂ ਖ਼ਾਸੀਅਤਾਂ ਤੇ ਮੌਕੇ ਮਹੋਲਾਂ ਵਿਚੋਂ 162