ਪੰਨਾ:Alochana Magazine January, February, March 1966.pdf/25

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

- - - - - ਨਾਨਕ ਤੀਰਥ ਭਰਮਸਿ ਵਿਆਧ ਨਾ ਜਾਵੈ । ਨਾਮ ਬਿਨਾ ਕੈਸੇ ਸੁਖ ਪਾਵੈ । (ਗੁ. ਸ੍ਰੀ -੯੦੬) “ਬੁੱਧ ਮਤਿ ਦੇ ਸਿੱਧਾਂਤਾਂ ਵਿੱਚੋਂ ਸਿੱਖ ਧਰਮ ਨੇ ਕੁੱਝ ਨਹੀਂ ਲਿਆ, ਪਰੰਤੂ ਸਿੱਖੀ ਜੀਵਨ ਉੱਤੇ ਬੋਧ ਮਾਰਗ ਦਾ ਖ਼ਾਸਾ ਅਸਰ ਜਾਪਦਾ ਹੈ। -ਡਾ. ਸ਼ੇਰ ਸਿੰਘ, ਵਿਚਾਰ ਧਾਰਾ, ਪੰ. ੨੫੩ ਸ਼ੈਵ ਮਤ ਦੇ ਭਾਰਤ ਦਾ ਸਭ ਤੋਂ ਪੁਰਾਣਾ ਦੇਵਤਾ ਸ਼ਿਵ ਹੈ । ਆਰੀਆ ਲੋਕ ਇੰਦ ਨੂੰ ਵੱਡਾ ਦੇਵਤਾ ਮੰਨਦੇ ਸਨ, ਪਰ ਦੇਸੀ ਲੋਕਾਂ ਦੇ ਪ੍ਰਭਾਵ ਕਰ ਕੇ ਉਨ੍ਹਾਂ ਨੇ ਵਿਸ਼ਣੂ ਤੇ ਸ਼ਿਵ ਦੀ ਸ਼ਲਾਘਾ ਵੀ ਕੀਤੀ । ਲਿੰਗਾਇਤ ਲੋਕ ਸ਼ਿਵ ਨੂੰ ਲਿਗ (ਕਰਤਾਰ) ਮੰਨਦੇ ਸਨ । ਉਹ ਸ਼ਿਵ ਲਿੰਗ ਅਤੇ ਜਗਤ ਨੂੰ ਦੁੱਧ ਅਤੇ ਦਹੀ ਵਾਂਗ ਸਚ ਸਮਝਦੇ ਆਏ ਹਨ । ਸ਼ਿਵ ਪ੍ਰਵਿਰਤੀ ਦੀ ਸ਼ਕਤੀ ਹੈ । ਜੀਵ ਨਵਿਰਤੀ ਸ਼ਕਤੀ ਹੈ ਜੋ ਭਗਤੀ ਰਾਹੀਂ ਵਿਕਾਸਵਾਨ ਹੁੰਦਾ ਹੈ । ਲਿੰਗਾਇਤ ਬ੍ਰਾਹਮਣਵਾਦ ਦੇ ਵਿਰੋਧੀ ਰਹੇ ਹਨ । ਉਹ ਨਾ ਵੇਦ ਸ਼ਾਸਤ ਮੰਨਦੇ ਹਨ ਨਾ ਜਾਤ-ਪਾਤ, ਤੀਰਥ ਵਰਤ, ਆਦਿ ਬਾਹਰਲੇ ਆਚਾਰ ਦੀ ਨਿਖੇਧੀ ਕਰਦੇ ਹਨ , ਉਨਾਂ ਦੇ ਸਿੱਧਾਂਤ ਅਨੁਸਾਰ ਵਿਧਵਾ-ਵਿਆਹ ਉਚਿੱਤ ਹੈ। ਸੁੱਚ, ਭਿੱਟ ਤੇ ਤਕ ਦਾ ਵਿਚਾਰ ਉਹ ਭਰਮ ਮਾਤਰ ਸਮਝਦੇ ਹਨ । ਜਨਮਾਂਤਰ ਜਾਂ ਪ੍ਰਲਭਦ ਨੂੰ ਨਹੀਂ ਮੰਨਦੇ । | ਵੀਰ ਸ਼ੈਵ ਮਤ ਦੇ ਲੋਕ ਜਾਤ-ਪਾਤ ਦੇ ਟੱਟੇ ਵਿਚ ਪੈ ਕੇ ਵੱਖਰੇ ਹੋ ਗਏ ਸਨ। ਉਨਾਂ ਦੇ ਪੁਰੋਹਿਤ ਜੰਗਮ ਹੁੰਦੇ ਹਨ । ਹਿਮਾਲੀਆ ਦੀ ਤਰਾਈ ਵਿਚ ਤੇ ਵਿਸ਼ੇਸ਼ ਕਰ ਕੇ ਕਸ਼ਮੀਰ ਵਿਚ ਸ਼ੈਵ ਮਤ ਦਾ ਵਧੇਰੇ ਪ੍ਰਚਾਰ ੯ਵੀਂ ਸਦੀ ਵਿਚ ਹੋਇਆ | ਕਸਮੀਰੀ hr ਮਤ ਵਿਚ ਦੋ ਸੰਪ੍ਰਦਾਇ ਸਨ : ੧. ਸਮੰਦ ਸ਼ਾਸਤੀ, ਜੋ ਜੀਵ ਨੂੰ ਅੰਜ਼ਨ ਸਹਿਤ (ਇੰਦੀਆਂ ਨਾਲ ਬੰਨਿਆ) ਮੰਨਦੇ

  • ਅਸ਼ਟਾਂਗ ਮਾਰਗ ਦੀ ਛਾਂ ਵੀ ਬਾਣੀ ਵਿਚ ਮਿਲਦੀ ਹੈ

੧. ਸਮਦਰਸੇ ਹੋਣਾ (ਸਕ ਦ੍ਰਿਸ਼ਟਿ), ੨. ਭਲਾਂ ਸੋਚਣਾ (ਸਯਕ ਸੰਕਲਪ). ੩. ਮਿੱਠਤ : ਫਿੱਕਾ ਨਾ ਬੋਲਣਾ (ਸਯੂਕ ਵਚਨ, ੪. ਚੰਗੇ ਕਰਮ ਕਮਾਇ (ਸਮਯਕ ਕਰਮ) ੫. ਘਾਲਣਾ (ਸਯੂਕ ਪ੍ਰਯਤਨ), ੬. ਸਿਮਰਨ, ਅਜਪਾ ਜਾਪ (ਸਮਰ ਮਿਤੀ) ੭. ਸਹਜ-ਸਮਾਧੀ (ਸਯਕ ਸਮਾਧਿ) । ਓਂ ਨਮਹ ਸਿਧਝ ਦਾ ਭਾਵ ਦ ਬਣੀ ਓਅੰਕਾਰ ਵਿਚ ਹੈ ।