ਪੰਨਾ:Alochana Magazine January, February, March 1966.pdf/94

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਰਕੇ ਐਪਿਕ ਵਿਚ ਕਾਰਜ ਇਨਾਂ ਦੇਉਤਿਆਂ ਦਾ ਗੁੱਸਾ ਆਦਿ ਚਲਉਂਦਾ ਹੈ । ਸੌ ਇਸ ਨੁਕਤੇ ਤੋਂ ਵੇਖਿਆਂ ਐਪਿਕ ਦਾ ਨਾਇਕ ਵਿਅਕਤੀ ਨਹੀਂ, ਜ਼ਿੰਦਗੀ ਦੀ ਤੋਂ ਆਪ ਹੁੰਦੀ ਹੈ । ਇਸ ਵਾਸਤੇ ਐਪਿਕ ਵਿਚ ਘਟਨਾ ਪਰਬਲ ਹੁੰਦੀ ਹੈ । ਵਿਅਕਤ ਉਸਦੇ ਪ੍ਰਭਾਵ ਹੇਠ ਹੁੰਦਾ ਹੈ । ਐfਪਕ ਦੇ ਨਾਇਕ ਦੀ ਸ਼ਕਤੀ, ਸਾਮਾਜਿਕ ਤੌਰ ਨਾਲ ਮਰਦਾਨਗੀ ਨਾਲ ਭਿੜਨ, ਦ੍ਰਿੜਤਾ ਨਾਲ ਉਸਦੇ ਖਿਲਾਫ਼ ਸਿਰੜ ਰਖ ਕੇ ਅੜਨ ਵਿਦ ਹੁੰਦੀ ਹੈ । ਜ਼ਿੰਦਗੀ ਨੂੰ ਸਹੀ ਪੇਸ਼ ਕਰਨ ਵਾਸਤੇ ਮਨੁੱਖੀ ਮਰਜ਼ੀ ਤੇ ਸਾਮਾਜਿਕ ਕਾਨੂੰਨ ਦੀ ਡਾਇਲੈਕਟਿਕ ਪੇਸ਼ ਕਰਨੀ ਲਾਜ਼ਮੀ ਹੁੰਦੀ ਹੈ । ਪਰ ਸਾਮਾਜਿਕ ਵੇਗ ਦੀ ਜਿਸ ਦਸ਼ਾ ਨੂੰ ਐਪਿਕ ਮੂਰਤੀਮਾਨ ਕਰਦਾ ਹੈ ਉੱਥੇ ਮਨੁੱਖੀ ਮਰਜ਼ੀ ਨਾਲੋਂ ਸਾਮਾਜਿਕ ਕਾਨੂੰਨ ਦੀ ਪਹਿਲ ਹੁੰਦੀ ਹੈ । ਰਜਵਾੜਾ ਸ਼ਾਹੀ ਦੇ ਉਖੜਨ ਅਤੇ ਬਿਉਪਾਰੀ, ਸਰਮਾਏਦਾਰੀ ਦੌਰ ਦੀਆਂ ਜੜi ਤੁਰਨ ਨਾਲ ਸਾਮਾਜਿਕ ਬਣਤਰ ਵਿਚ ਬੁਨਿਆਦੀ ਪਰਕਾਰਕ ਤਬਦੀਲੀ ਆਈ । ਵਿਅਕਤੀ ਦਾ ਗਰੂਪ ਜਿਸਦਾ ਉਹ ਹੁੰਦਾ ਹੈ ਆਪਣੀ ਜਮਾਤ ਨਾਲ ਰਿਸ਼ਤਾ ਬੜਾ ਪੇਚੀਦਾ ਹੋ ਗਿਆ। ਇਤਿਹਾਸਕ ਉਸਾਰੀ ਦੇ ਦੌਰਾਨ ਵਿਚ ਸਰਮਾਏਦਾਰੀ ਦੇ ਖਾਸੇ ਕਰਕੇ, ਜਮਾਤਾਂ ਦੇ ਅੰਦਰ ਵਿਅਕਤੀਆਂ ਦਾ ਆਪਸ ਵਿਚ ਮੁਕਾਬਲਾ ਅਤੇ ਉਨਾਂ ਦੀ ਆਪਸ ਵਿਚ ਜਦੋ-ਜਹਿਦ ਸ਼ੁਰੂ ਹੋ ਗਈ । ਜਮਾਤ ਦੇ ਅੰਦਰ ਆਪਸ ਵਿਚ ਇਹ ਮੁਕਾਬਲਾ ਅਤੇ ਜਦੋ-ਜਹਿਦ ਇਕ ਬੁਨਿਆਦੀ ਪਰਕਾਰਕ ਤਬਦੀਲੀ ਸੀ । ਇਸ ਨਾਲ ਜਮਾਤਾਂ ਅੰਦਰੋਂ ਐਟੋਮਾਈਜ਼ ਹੋ ਗਈਆਂ ਜਮਾਤਾਂ ਦੇ ਵਿਚ ਆਪਸ ਵਿਚ ਮੁਕਾਬਲੇ ਦੇ ਅਧੀਨ ਆਪਣੇ ਜ਼ਾਤੀ ਹਿਤ ਮਗਰ ਵਿਅਤੀਆਂ ਡੇਲਿਆਂ ਵਾਂਗ, ਜਿੱਧਰ ਮੂੰਹ ਆਇਆ ਰਿੜ੍ਹਨ ਲਗ ਗਈਆਂ । ਅੰਦਰੂਨੀ ਮੁਕਾਬਲੇ ਤੇ ਆਪਸ ਵਿਚ ਜਦੋ-ਜਹਿਦ ਨੇ ਜ਼ਿੰਦਗੀ ਵਿਚ ਸਬੱਬੀ ਅੰਗ ਨੂੰ ਜਨਮ ਦਿੱਤਾ । ਉਸਨੂੰ ਖੂਬ ਉਸਾਰਿਆ । ਸਾਮਾਜਿਕ ਰਿਸ਼ਤਿਆਂ ਦੇ ਪੇਚੀਦਾ ਅਤੇ ਸਬੱਬੀ ਅੰਗ ਦੇ ਪੈਦਾ ਹੋਣ ਨਾਲ ਵਿਅਕਤੀ ਦੀ ਜ਼ਿੰਦਗੀ ਜ਼ਾਤ ਅਤੇ ਜਮਾਤੀ ਵਿਚ ਵੰਡੀ ਗਈ । ਜ਼ਾਤੀ ਨੂੰ ਤਰਜੀਹ ਅਤੇ ਵਿਅਕਤੀਗਤ ਤੇ ਜ਼ੋਰ ਹੋ ਗਿਆ । ਇਸ ਵਿਅਕਤੀਗਤ ਦੇ ਹੇਠ ਮਨੁੱਖ ਦਾ ਜ਼ਾਤੀ ਤੇ ਜਮਾਤੀ ਜਾਂ ਸਾਮਾਜਿਕ ਹਿਤ ਨਿਖੜ ਗਏ । ਜਾਂ ਇਉਂ ਕਹਿ ਲਵੋ ਕਿ ਸਰਮਾਏਦਾਰੀ ਸਾਮਾਜਿਕ ਬਣਤਰ ਵਿਚ ਸਮਾਜ ਦੇ ਕੇਂਦਰੀ ਮਸਲੇ ਬੜੇ ਵਲਵੇਂ ਤੇ ਵਿੰਗੇ ਤਰੀਕੇ ਨਾਲ ਵਿਅਕਤੀ ਦੇ ਆਪਣੇ ਮਸਲੇ ਬਣਦੇ ਹਨ। ਪਹਿਲੇ ਇਤਿਹਾਸਕ ਦੌਰਾਂ ਵਿਚ ਜਮਾਤ ਜਾਂ ਐਸਟੇਟ ਦੇ ਅੰਦਰ ਦਸ਼ ਐਨੀਂ ਬਝਵੀਂ ਤੇ ਅਡੋਲ ਸੀ ਕਿ ਕਿਸੇ ਦਾ ਜਮਾਤੀ ਅੰਗ ਉਸਦੇ ਵਿਅਕਤੀਗਤ ਨਾਲੋਂ ਨਿਖੇੜਿਆ ਨਹੀਂ ਸੀ ਜਾ ਸਕਦਾ । ਵਿਅਕਤੀ ਦੀ ਜ਼ਿੰਦਗੀ ਵਿਚ ਜ਼ਾਤੀ ਤੇ ਜਮਾਤੀ ਅੰਗ ਦਾ ਨਖੇੜ ਅਤੇ ਉਸਦੀ ਜ਼ਿੰਦਗੀ ਦੇ ਹਾਲਾਤ ਵਿਚ ਐਨਾ ਸਬੱਬੀ ਅੰਗ ਸਰਮਾਏਦਾਰੀ 84