ਪੰਨਾ:Alochana Magazine January, February, March 1966.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਉਸ ਦੌਰ ਦੀ ਪੈਦਾਵਾਰ ਹੈ ਜਦੋਂ ਸਾਰੀ ਸਾਮਾਜਿਕ ਜ਼ਿੰਦਗੀ ਪਬਲਿਕ ਸੀ । ਐਸੀ ਮੁੱਢਲੀ ਹਾਲਤ ਵਿਚ ਹੀ ਜ਼ਿੰਦਗੀ ਪਬਲਿਕ ਰਹਿ ਸਕਦੀ ਸੀ । ਮਗਰੋਂ ਕੰਮ ਦੀ ਵੰਡ ਤੇ ਜਮਾਤੀ ਸਮਾਜ ਦੇ ਰਿਸ਼ਤਿਆਂ ਦੀ ਪੇਚੀਦਗੀ ਨਾਲ ਇਹ ਪਬਲਿਕ ਤੇ ਪ੍ਰਾਈਵੇਟ ਅੰਗਾਂ ਵਿਚ ਵੰਡੀ ਜਾਂਦੀ ਹੈ । ਸਰਮਾਏਦਾਰੀ ਸਾਮਾਜਿਕ ਰਿਸ਼ਤਿਆਂ ਵਿਚ ਸਗੋਂ ਪਾਈਵੇਟ ਪਰਬਲ ਹੋ ਜਾਂਦਾ ਹੈ । ਐਪਿਕ ਦਾ ਰੂਪ ਇਸ ਵਾਸਤੇ ਪਬਲਿਕ ਹੈ ਕਿ ਇਹ ਉਸ ਸਾਮਾਜਿਕ ਵੇਗ ਦਾ ਅਕਸ ਹੈ ਜਿਸਦਾ ਖਾਸਾ ਆਪ ਮੁਹਾਰਾ ਪਬਲਿਕ ਸੀ । ਪਬਲਿਕ ਪਾਸੇ ਤੋਂ ਉਪਰੰਤ ਉਸ ਵਕਤ ਸਮਾਜ ਦਾ ਜੁੱਸਾ ਰਾਸ਼ਟਰੀ ਸੀ । ਐਪਿਕ ਦਾ ਦੂਸਰਾ ਅੰਗ ਵਿਸ਼ੇ ਦਾ ਸਹੀ ਤੌਰ ਤੇ ਰਾਸ਼ਟਰੀ ਹੋਣਾ ਹੈ ਇਸਦੇ ਨਾਲ ਹੀ ਇਤਿਹਾਸ ਦੀ ਮੁੱਢਲੀ ਸਟੇਜ ਵਿਚ ਵਿਅਕਤੀ ਦਾ ਸਮਾਜ ਨਾਲ ਰਿਸ਼ਤਾ ਸਿੱਧਾ ਹੁੰਦਾ ਹੈ । ਚੰਕਿ ਸਮਾਜ ਦਾ ਜੁੱਸਾ ਰਾਸ਼ਟਰੀ ਹੁੰਦਾ ਹੈ ਅਤੇ ਵਿਅਕਤੀ ਦਾ ਸਮਾਜ ਨਾਲ ਰਿਸ਼ਤਾ ਸਿੱਧਾ, ਇਸ ਵਾਸਤੇ ਰਾਸ਼ਟਰ ਦੇ ਸਾਰੇ ਰੁੱਖ, ਅੰਗ ਅਤੇ ਖਾਸੀਅਤਾਂ, ਜੋ ਵੈਸੇ ਰਾਸ਼ਟਰੀ ਆਚਰਨ ਵਿਚ ਬਿਖਰੀਆਂ ਹੁੰਦੀਆਂ ਹਨ ਤਿਨਿੱਧ ਵਿਅਕਤੀ ਵਿਚ ਆ ਕੇਂਦਰਿਤ ਹੁੰਦੀਆਂ ਹਨ । ਇਸ ਵਾਸਤੇ ਐਪਿਕ ਦਾ ਨਾਇਕ ਆਪਣੇ ਰਾਸ਼ਟਰ ਦਾ ਪ੍ਰਤਿਨਿਧ, ਪਨ ਵਿਅਕਤੀ ਹੁੰਦਾ ਹੈ । ਚੂੰਕਿ ਆਪਣੇ ਰਾਸ਼ਟਰ ਦੀ ਆਜ਼ਾਦੀ, ਸ਼ਕਤੀ ਉਸ ਵਿਚ ਮਰਤੀਮਾਨ ਹੁੰਦੀ ਹੈ ਇਸ ਵਾਸਤੇ ਉਹ ਆਜ਼ਾਦ, ਮਹਾਨ, ਬਲਵਾਨ ਵਿਅਕਤੀ ਹੁੰਦਾ ਹੈ । ਇਸ ਵਾਸਤੇ ਹੀ ਉਹ ਸਿਖਰ ਤੇ ਹੁੰਦਾ ਹੈ, ਕੇਂਦਰ ਵਿਚ ਹੁੰਦਾ ਹੈ, ਨਾਇਕ ਹੁੰਦਾ ਹੈ । ਆਲੇ ਦੁਆਲੇ ਦੇ ਸਭ ਵਿਅਕਤੀਆਂ ਨਾਲੋਂ ਵਜ਼ਨੀ, ਮਹਾਨ, ਅਰਥ ਭਰਪੂਰ ਸ਼ਖ਼ਸੀਅਤ, ਉਨ੍ਹਾਂ ਨਾਲੋਂ ਸਿਰ ਕੱਢ ਹੁੰਦਾ ਹੈ, ਬਾਕੀ ਸਾਰੇ ਉਸ ਦੇ ਦਵਾਲੇ ਘੁੰਮਦੇ ਹਨ ਚੰਕਿ ਸਾਰੇ ਰਾਸ਼ਟਰ ਦਾ ਪ੍ਰਤਿਨਿਧ ਹੁੰਦਾ ਹੈ ਇਸ ਵਾਸਤੇ ਉਸਦੀ ਐਪਿਕ ਪੋਜ਼ੀਸ਼ਨ ਕੇਂਦਰੀ ਹੁੰਦੀ ਹੈ, ਨਾਇਕ ਹੁੰਦਾ ਹੈ, ਇਸ ਵਾਸਤੇ ਸਾਮਾਜਿਕ ਘਟਨਾ ਉਸਦੀ ਜਾਤ ਦੇ ਪ੍ਰਸੰਗ ਵਿਚ ਇਸ ਵਾਸਤੇ ਵੇਖੀ ਜਾ ਸਕਦੀ ਹੈ ਕਿ ਐਪਿਕ ਵਿਚ ਇਸ ਖਾਸ ਵਿਅਕਤੀ ਦੀ ਪੋਜ਼ੀਸ਼ਨ ਕੇਂਦਰੀ ਹੁੰਦੀ ਹੈ। ਕੇਂਦਰੀ ਇਸ ਵਾਸਤੇ ਕਿ ਐਪਿਕ ਦਾ ਵਿਸ਼ਾ ਸਹੀ ਤੌਰ ਤੇ ਰਾਸ਼ਟਰੀ ਹੁੰਦਾ ਹੈ ਅਤੇ ਜੋ ਜ਼ਿੰਦਗੀ ਐਪਿਕ ਮੂਰਤੀਮਾਨ ਕਰਦਾ ਹੈ ਉਸ ਵਿਚ ਵਿਅਕਤੀ ਦਾ ਸਮਾਜ ਨਾਲ ਰਿਸ਼ਤਾ ਸਿੱਧਾ ਹੁੰਦਾ ਹੈ । ਸੋ ਐਸਾ ਵਿਅਕਤੀ ਸਾਰੇ ਰਾਸ਼ਟਰ ਦੀ ਪ੍ਰਤਿਨਿਧ ਹੁੰਦਾ ਹੈ । ਸ਼ਕਤੀ ਨੂੰ ਮੂਰਤੀਮਾਨ ਕਰਦਾ ਹੈ । ਪਰਾਣੀ ਐfਪਕ ਨਾਵਲ ਵਾਂਗ ਸਮਾਜ ਦਾ ਪਟਾਕਾ ਪੈਣ ਵਾਲੀ ਹਾਲਤ ਨਹੀਂ ਪ੍ਰਗਟਾਉਂਦੀ । ਜਨਰਲ ਤਰਜ਼ੇ ਤੋਰ ਦਸਦੀ ਹੈ । ਇਸ ਵਾਸਤੇ ਨਾਵਲ ਵਾਂਗ ਐਪਿਕ ਵਿਚ ਕਾਰਜ ਨੂੰ ਨਾਇਕ ਦੀ ਸ਼ਕਤੀ, ਉਸਦੀ ਮਰਜ਼ੀ, ਉਸਦਾ ਉੱਦਮ ਨਹੀਂ ਬਲਕਿ ਹਾਲਾਤ ਦੀ ਤਾਕਤ, ਸਮਾਜ ਦਾ ਕਾਨੂੰਨ ਤਰਦਾ ਹੈ । ਪ੍ਰਣੀ ਐਪਿਕ ਦੇ ਸਾਮਾਜਿਕ ਵੇਗ ਦੀ ਚੇਤੰਨਤਾ ਵਿਚ ਸਾਮਾਜਿਕ ਕਾਨੂੰਨ ਦੇਵੀ ਦੇਊਤਿਆਂ ਦੇ ਚਿੱਤਰ ਵਿਚ ਮੂਰਤੀਮਾਨ ਹੋਣ 83