ਪੰਨਾ:Alochana Magazine January, February, March 1967.pdf/111

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅੰਗ੍ਰੇਜ਼ੀ ਟ ਖਸੁੱਟ ਬਾਰੇ ਕਹਿ ਰਿਹਾ ਸੀ, ਪਰ ਇੱਕ ਆਮ ਮੱਧਵਰਗੀ ਜੀਵ ਵਾਂਗ, ਸਮੱਸਿਆਵਾਂ ਨਾਲ ਸਿੱਧੀ ਟੱਕਰ ਲੈਣ ਦੀ ਥਾਂ ਦੁੱਗਲ ‘ਕਲਾ ਕਲਾ ਲਈ’ ਦਾ ਉਹਲਾ ਲੈ ਕੇ ਉਨ੍ਹਾਂ ਹੀ ਖੜੋ ਜਾਂਦਾ ਹੈ । ਇਸ ਲਈ ਪਹਿਲੀਆਂ ਕਹਾਣੀਆਂ ਵਿਚ ਉਹ ਮਨੁੱਖ ਨੂੰ ਉਸ ਦੇ ਸਮਾਜਿਕ ਪ੍ਰਕਰਣ ਨਾਲੋਂ ਕੱਟ ਕੇ, ਨਿੱਜ ਦੇ ਸੁੰਗੇੜ ਵਿਚ ਪੇਸ਼ ਕਰਦਾ ਹੈ । ਇਸੇ ਲਈ ਸਵੇਰ ਸਾਰ ਜਿਸ ਵਿਚ ਸਵੇਰ ਦੇ ਵਾਤਾਵਰਨ ਦਾ ਚਿਤਰ ਹੈ, “ਕੁਦਰਤ ਦਾ ਕਾਨੂੰਨ’ ਜਿਸ ਵਿਚ ਚੁਹਾ ਕਾਗਜ਼ ਕੁਤਰ ਜਾਂਦਾ ਹੈ ਤੇ ਬਿੱਲੀ ਚੁਹੇ ਨੂੰ ਖਾ ਜਾਂਦੀ ਹੈ, “ਹਮਰੀ ਵਿਚ’ਤੇ ਜਿਸ ਵਿਚ ਇਕ ਬੰਦਾ ਸੈਰ ਨੂੰ ਗਿਆ ਰਾਹ ਭੁੱਲ ਜਾਂਦਾ ਹੈ, 'ਮੈਂ ਬੜਾ ਬੇਵਕੂਫ ਹਾਂ, ਤੇ ਜਿਸ ਵਿਚ ਇਕ ਬੰਦਾ ਆਪਣੀ ਕਲਪਿਤ ਪ੍ਰੇਮਿਕਾ ਦੀ ਮੌਤ ਕਾਰਣ ਹੀ ਦੁਖੀ ਹੁੰਦਾ ਰਹਿੰਦਾ ਹੈ, ਆਦਿ ਕਹਾਣੀਆਂ ਦੇ ਕਈ ਸਮਾਜਿਕ ਅਰਥ ਨਹੀਂ ਬਣਦੇ, ਪਰ ਪਿਛੋਂ ਜਾ ਕੇ ਜਿਵੇਂ ਕਿ ਦੁੱਗਲ ਆਪ ਆਖਦਾ ਹੈ ਉਸ ਨੂੰ ਇਨ੍ਹਾਂ ਦੀ ਨਿਰਾਰਥਕਤਾ ਦਾ ਇਹਸਾਸ ਹੋ ਗਿਆ, ਉਹ ਕਹਿੰਦਾ ਹੈ 'ਕਲਾ ਕਲਾ ਲਈ' ਦਾ ਫੋਕਾ ਪਣ ਮਹਸੂਸ ਹੋਣ ਲੱਗ ਪਿਆ, ਹਜ਼ਾਰਾਂ ਮੀਲ ਦੂਰੋਂ ਆ ਕੇ ਫਰੰਗੀ ਦੀ ਸਾਡੇ ਤੇ ਹੁਕਮਰਾਨੀ ਕਿਤਨਾ ਅਨਿਆਂ ਸੀ, ਸੈਂਕੜੇ ਵਰਿਆਂ ਤੋਂ ਸਾਡਾ ਆਪਣਾ ਬਣਾਇਆ ਕਾਣੀ ਵੰਡ ਵਾਲਾ ਢਾਂਚਾ ਕਿਤਨਾ ਗ਼ਲਤ ਸੀ । ਧਰਮ ਦੇ ਨਾਂ ਉੱਤੇ ਹੋ ਰਹੀ ਲੁੱਟ ਖਸੁੱਟ ਕਿਤਨੀ ਲਚਰ ਸੀ ਤੇ ਮੈਨੂੰ ਲੱਗਾ ਕਿ ਇਨਾਂ ਹਾਲਤਾਂ ਦਾ ਮੁਕਾਬਲਾ ਨਾ ਕਰਨਾ ਇਕ ਕਾਇਰਤਾ ਹੈ, ਗੰਦਗੀ ਦੇ ਢੇਰ ਉੱਤੇ ਖਲੋ ਕੇ ਗੋਰੀ ਦੀਆਂ ਜ਼ੁਲਫ਼ਾਂ ਨਾਲ ਨਹੀਂ ਖੇਡਿਆ ਜਾ ਸਕਦਾ । ਇਸ ਇਹਸਾਸ ਤੋਂ ਪਿੱਛੋਂ ਉਸ ਨੇ ਮਨੁੱਖ ਨੂੰ ਉਸ ਦੇ ਸਮਾਜਿਕ ਪਕਰਣ ਵਿਚ ਰੱਖ ਕੇ ਉਸ ਨੇ ਆਰਥਿਕਤਾ, ਧਰਮ, ਰਾਜਨੀਤੀ, ਸਮਾਜਿਕ ਚਲਨ ਦੀਆਂ ਕਹਾਣੀਆਂ ਲਿਖੀਆਂ । ਉੱਚੀ ਅੱਡੀ ਵਾਲੀ ਗੁਰਗਾਬੀ' 6 ਵਿਚ ਦੁੱਗਲ ਦੱਸਦਾ ਹੈ ਕਿ ਇਕ ਗ਼ਰੀਬ ਕੁੜੀ ਰੱਬ ਅੱਗੇ ਅਰਦਾਸ ਕਰਦੀ ਹੈ ਕਿ ਉਸ ਦੀ ਭੀੜੀ ਗੁਰਗਾਬੀ ਮੱਲੀ ਕਰ ਦੇਵੇ ਤੇ ਨਾਲ ਹੀ ਸੋਚਦੀ ਹੈ ਕਿ ਸਾਰਾ ਸਾਰਾ ਦਿਨ ਪਾਠ ਕਰਨ ਵਾਲੇ ਕੀ ਵੀ ਕਿਉ ਗਰੀਬ ਹਨ । ਇਹ ਕਹਾਣੀ ਆਧੁਨਿਕ ਮਨੁੱਖ ਦੇ ਧਾਰਮਿਕ ਅਨੁਭਵ ਧੀ ਵਿਆਖਿਆ ਕਰਦੀ ਹੈ, ਕਿ ਹੁਣ ਮਨੁੱਖ ਧਰਮ ਦੀ ਪੜਚੋਲ ਕਰਨ ਜੋਗਾ ਵੀ ਹੈ 1 ਪੰਨਾ 9, ‘ਸਵੇਰ ਸਾਰ’ 1958, ਹਿੰਦ ਪਬਲਿਸ਼ਰਜ਼, ਜਲੰਧਰ | ? ,, 40, , ,, ,, ,, 3 ,, 57, ,, ,, 4 ਪੰਨਾ 121, ‘ਸਵੇਰ ਸਾਰ’ 1958, ਹਿੰਦ ਪਬਲਿਸ਼ਰਜ਼, ਜਲੰਧਰ । 6 ਪੰਨਾ 13, “ਮੇਰੀ ਕਹਾਣੀ ਕਲਾ' 1961-62, ਪੰਜਾਬੀ ਵਿਭਾਗ, ਪਟਿਆਲਾ। 6 ਪੰਨਾ 99, ਸਵੇਰ ਸਾਰ’ 195੧, ਹਿੰਦ ਪਬਲਿਸ਼ਰਜ਼, ਜਲੰਧਰ ! ૧૦૫