ਪੰਨਾ:Alochana Magazine January, February, March 1967.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ fਇਹ ਢੰਗ ਕਈ ਵਾਰੀ ਅਕੇਵੇਂ ਦੀ ਹੱਦ ਤਕ ਪੁੱਜ ਜਾਂਦਾ ਹੈ, ਜਿਵੇਂ ਉਹ ਇਕ ਖ਼ਾਹਿਸ਼ ਨਹੀਂ ਪੂਰੀ ਹੋਈਂ' ਜਾਂ 'ਤੇਰੀ ਬਾਂਦੀ ਰੁੜ੍ਹਦੀ ਜਾਂਦੀ ਕਹਾਣੀਆਂ ਵਿਚ ਕਰਦਾ ਹੈ। | ਦੁੱਗਲ ਨੂੰ ਲੋਕਾਂ, ਉਨ੍ਹਾਂ ਦੇ ਕੰਮਾਂ, ਗੱਲਾਂ, ਘਰਾਂ, ਬਜ਼ਾਰਾਂ ਦੀ ਪੂਰੀ ਜਾਣਕਾਰੀ ਹੈ । ਚੈਖ਼ਫ਼ ਵਾਂਗ ਉਹ ਜ਼ਿੰਦਗੀ ਦੇ ਨਿਕ ਸੁਕ ਦੀ ਅਹਿਮੀਅਤ ਸਮਝਦਾ ਹੈ । ਜਿਸ ਕਰਕੇ ਉਹ ਹਰ ਨਿੱਕੀ ਮੋਟੀ ਗੱਲ ਨੂੰ ਸਬਰ ਨਾਲ, ਈਮਾਨਦਾਰੀ ਨਾਲ, ਬਿਆਨ ਕਰੀ ਜਾਂਦਾ ਜਾਂਦਾ ਹੈ । ਉਸ ਦੀਆਂ ਕਹਾਣੀਆਂ ਦਾ ਇਕ ਨਿੱਗਰ ਆਪਾ ਹੁੰਦਾ ਹੈ । ਨਿੱਕੀਆਂ ਨਿੱਕੀਆਂ ਛੋਹਾਂ ਨਾਲ ਉਸਾਰ ਕੇ ਜ਼ਿੰਦਗੀ ਦੀ ਭਰਵੀਂ ਤਸਵੀਰ ਉਹ ਸਾਡੇ ਅੱਗੇ ਲਿਆਉਂਦਾ ਹੈ । ਦੁੱਗਲ ਵਿਚ ਬਿਆਨ ਦੀ ਸਮਰੱਥਾ ਬੜੇ ਵਿਕਸਿਤ ਰੂਪ ਵਿਚ ਮਿਲਦੀ ਹੈ । ਇਸ ਤਰ੍ਹਾਂ ਦੇ ਬਿਆਨ ਦੀ ਪਹੁੰਚ ਸਿੱਧੀ ਤੇ ਨੇੜੇ ਦੀ ਹੋ ਜਾਂਦੀ ਹੈ । ਉਹ ਨਿਰਪੱਖ ਦਰਸ਼ਕ ਵਾਂਗ ਸੱਭ ਕੁੱਝ ਤੁਹਾਡੇ ਅੱਗੇ ਦੱਸੀ ਜਾਂਦਾ ਹੈ । ਪਰ ਕਦੇ ਕਦੇ ਬਿਆਨ ਦੀ ਬਹੁਲਤਾ ਗੱਲ ਦੀ ਆਤਮਾ ਤੱਕ ਜਾਣ ਦੀ ਥਾਂ ਉਸ ਦੇ ਅਰਥਾਂ ਉੱਤੇ ਭਾਰੂ ਹੋ ਜਾਂਦੀ ਹੈ । ਜਿਵੇਂ “ਨੀਲੀ ਝੀਲ ਤੇ ਬੁਰੀ ਗੱਲ’ਤੇ ਕਹਾਣੀ ਵਿਚ ਦੁਹਰਾਉ ਬੇਲੋੜਾ ਹੈ । ਇਸੇ ਤਰਾਂ ‘ਤੇਰੀ ਬਾਂਦੀ ਰੁੜ੍ਹਦੀ ਜਾਂਦੀ ਕਹਾਣੀ ਵਿਚ ਇਕ ਗੱਲ ਮੁੜ ਮੁੜ ਕੇ ਆਉਂਦੀ ਹੈ । ਇੱਥੇ ਦੁੱਗਲ ਦੀ ਹਾਲਤ ਉਸ ਲੜਾਕੀ ਬੱਚੀ ਵਰਗੀ ਹੋ ਜਾਂਦੀ ਹੈ ਜੋ ਕਿਸੇ ਦੇ ਮਾੜੇ ਜਿਹੇ ਕਸੂਰ ਬਦਲੇ, ਇਕ ਨਹੀਂ, ਦੋ ਨਹੀਂ, ਚਾਰ ਨਹੀਂ, ਸੌ ਸੌ ਗਾਲ਼ ਕੱਢਦੀ ਹੈ, ਇੰਨੀਆਂ ਗਾਲਾਂ ਕਿ ਉਨ੍ਹਾਂ ਦਾ ਅਸਰ ਹੋਣੋਂ ਹੀ ਹਟ ਜਾਂਦਾ ਹੈ। | ਅਜਿਹੀਆਂ ਕਹਾਣੀਆਂ ਵਿੱਚੋਂ ਦੁੱਗਲ ਇਹ ਨਹੀਂ ਸੋਚਦਾ ਕਿ ਉਸ ਦਾ ਪਾਠਕ ਅਣਵਾਹੀਆਂ ਲਕੀਰਾਂ ਆਪ ਵਾਹ ਲਵੇਗਾ ਕਿ ਤਸਵੀਰ ਵਿਚਲੇ ਕੁੱਝ ਕੁ ਰੰਗ ਤਾਂ ਭਰਨੇ ਹੀ ਪਾਠਕ ਨੂੰ ਆਪ ਚਾਹੀਦੇ ਹਨ । ਚੈਖੌਫ ਇਸ ਗੱਲ ਨੂੰ ਭਲੀ ਭਾਂਤ ਸਮਝਦਾ ਸੀ । ਪਰ ਦੁੱਗਲ ਗੱਲ ਨੂੰ ਇਉਂ ਮੁੜ ਮੁੜ ਦੁਹਰਾਂਦਾ ਹੈ ਜਿਵੇਂ ਪਾਠਕ ਦੀ ਸਮਝ ਤੇ Aa ਨੂੰ ਇਤਬਾਰ ਨਾ ਹੋਵੇ । | ਦੱਗਲ ਉੱਤੇ ਕਈ ਵਾਰੀ ਇਹ ਆਰੋਪ ਲਗਾਇਆ ਜਾਂਦਾ ਹੈ ਕਿ ਉਹ ਨਵੀ ਸ਼੍ਰੇਣੀ ਦੇ ਪਾਤਰਾਂ ਦਾ ਮਜ਼ਾਕ ਉਡਾਉਂਦਾ ਹੈ । ਪਰ ਜੇ ਗਹੁ ਨਾਲ ਦੇਖਿਆ ਜਾਵੇ ਤਾਂ 1 ਪੰਨਾ 24, “ਪਾਰੇ ਮੈਰੇ’ 1961, ਨਵਯੁਗ ਪਬਲਿਸ਼ਰਜ਼, ਦਿੱਲੀ । 2 ਪੰਨਾ 95, “ਕਰਾਮਾਤ` 1958, ਅਤਰ ਚੰਦ ਕਪੂਰ ਐਂਡ ਸਨਜ਼, ਦਿੱਲੀ । 3 ਪੰਨਾ 70, ਤ੍ਰਿਵੈਣੀ` 1964, ਨਵਯੁਗ ਪਬਲਿਸ਼ਰਜ਼, ਦਿੱਲੀ । 4 ਪੰਨਾ 95, ਕਰਾਮਾਤ' 1958, ਅਤਰ ਚੰਦ ਕਪੂਰ ਐਂਡ ਸਨਜ਼, ਦਿੱਲੀ ( ੧੧੪