ਪੰਨਾ:Alochana Magazine January, February, March 1967.pdf/122

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੱਕ ਉਹ ਸਾਨੂੰ ਲੈ ਜਾਣ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਯਥਾਰਥ ਦਾ ਕੋਈ ਅਜਿਹਾ ਧਰਾਤਲ ਆਪਣੇ ਵੱਲੋਂ ਨਹੀਂ ਦੇ ਸਕਿਆ ਜਿਸ ਨੂੰ ਪਾਠਕ ਕਿਵੇਂ ਵੀ ਮੰਨਣ ਤੋਂ ਇਨਕਾਰੀ ਨਾ ਹੋ ਸਕੇ । ਉਹ ਜ਼ਿੰਦਗੀ ਦੇ ਵਿਰੋਧਾਭਾਸ ਤੱਕ ਨਹੀਂ ਜਾ ਸਕਿਆ, ਜਿਥੋਂ ਤਕ “ਕਾਮ’ ਚਲਿਆ ਗਿਆ ਹੈ । ਉਸ ਦੀ ਪੁਸਤਕ ਦਾ ਨਾਂ 'ਐਗਜ਼ਾਈਲ ਐਂਡ ਦੀ ਕਿੰਗਡਮ ਹੀ ਦੱਸਦਾ ਹੈ ਕਿ ਤਿਆਗ ਵਿਚ ਹੀ ਪ੍ਰਾਪਤੀ ਹੈ ਜਾਂ ਇਉਂ ਆਖ ਲਓ ਕਿ ਤਿਆਗ ਰਾਹ ਹੈ, ਪ੍ਰਾਪਤੀ ਦਾ ਅਜਿਹਾ ਤਿਆਗ ਤੇ ਅਜਿਹੀ ਪ੍ਰਾਪਤੀ ਕਿਸੇ ਪਿਆਸ, ਕਸੇ ਤਲਾਸ਼ ਤੋਂ ਆਰੰਭ ਹੁੰਦੀ ਹੈ । ਦੁੱਗਲ ਦੀ ਕਿਹੜੀ ਤਲਾਸ਼ ਹੈ ? ਉਸ ਨੂੰ ਉਹ ਕਿੱਥੋਂ ਤੱਕ ਲੱਭ ਸਕਿਆ ਹੈ ? ਜੇ ਇਹ ਦੇਖਣ ਲੱਗਏ ਤਾਂ ਪਤਾ ਲਗਦਾ ਹੈ ਕਿ ਦੁੱਗਲ ਅਜੇ ਤਕ ਇਹ ਵੀ ਨਹੀਂ ਜਾਣਦਾ ਕਿ ਉਹ ਕੀ ਚਾਹੁੰਦਾ ਹੈ । ਇਸੇ ਲਈ ਡਾ. ਤਿਲੋਚਨ ਸਿੰਘ ਦੁੱਗਲ ਬਾਰੇ ਲਿਖਦੇ ਹਨ ਕਿ ਸਾਨੂੰ ਪਤਾ ਹੈ ਕਿ ਟਾਲਸਟਾਏ ਕੀ ਕਹਿਣਾ ਚਾਹੁੰਦਾ ਹੈ, ਗੋਰਕੀ ਕੀ ਕਹਿਣਾ ਚਾਹੁੰਦਾ ਹੈ, ਡਿਕਸਨ ਕੀ ਕਹਿਣਾ ਚਾਹੁੰਦਾ ਹੈ, ਰੋਮਾਂ ਰੋਲਾਂ ਕੀ ਕਹਿਣਾ ਚਾਹੁੰਦਾ ਹੈ, ਪਰ ਸਾਨੂੰ ਅਜੇ ਤਕ ਠੀਕ ਪਤਾ ਨਹੀਂ ਕਿ ‘ਆਂਦਰਾਂ' ਤੇ ‘ਗੌਰਜ’ ਦਾ ਲੇਖਕ ਕੀ ਕਹਿਣਾ ਚਾਹੁੰਦਾ ਹੈ । ਇਸ ਲਈ ਉਸ ਦੀਆਂ ਬਹੁਤੀਆਂ ਕਹਾਣੀਆਂ ਵਿਚ ਸ਼ ਤਾਂ ਹਨ ਪਰ ਦ੍ਰਿਸ਼ਟੀਕੋਣ ਕੋਈ ਨਹੀਂ। ਉਹ ਅਜਿਹੀ ਕਿਸੇ ਪ੍ਰਾਪਤੀ ਦੀ ਗੱਲ ਤੋਰ ਨਹੀਂ ਸਕਿਆ ਜੋ ਸਭ ਕੱਲ ਛੱਡ ਕੇ ਹੁੰਦੀ ਹੈ ਤੇ ਅਜਿਹੇ ਕਿਸੇ ਤਿਆਗ ਦੀ ਗੱਲ ਨਹੀਂ ਕਰ ਸਕਿਆ ਜਿਸ ਰਾਹੀਂ ਅਜਿਹੀ ਪ੍ਰਾਪਤੀ ਨੂੰ ਅੱਪੜੀਦਾ ਹੈ । ਉਹ ਜ਼ਿੰਦਗੀ ਦੇ ਭਾਵਕ ਪੱਧਰ ਦੀ ਖੜਖੜ ਤਾਂ ਦੱਸਦਾ ਹੈ ਪਰ ਇਸ ਤੋਂ ਪਰੇ ਦੇ ਕਿਸੇ ਸਹਿਜ ਤਕ ਨਹੀਂ ਜਾ ਸਕਿਆ । ਦੱਗਲ ਦੀਆਂ ਕਹਾਣੀਆਂ ਵਿਚ ਅਮੀਕਨ ਲੇਖਕਾਂ ਕੈਥਰੀਨ-ਏਨ ਪੋਰਟਰ ਵਾਂਗ ਆਪਣੀਆਂ ਕਹਾਣੀਆਂ ਪਿੱਛੇ ਪੌਰਾਣਿਕ ਕਥਾਵਾਂ ਨੂੰ ਖੜਾ ਕਰ ਕੇ ਉਸ ਦੇ ਅਰਥਾਂ ਦੇ 5. melanocholy, he writer has no ily this illusion earned or can e humanity Each one of us : therefore forms for himself an illum of the world, which is poetic ; sentimental, joyous, melanoma unclean, dismal, according to his nature. The writer i no other business than to reproduce faithfully this il with all the contrivances of art that he has learned or command. The greatest artists are those who force human to accept their illusion. Faolain, sean, 0 :- Short Story : N York, The Davis Adair Co. 1964. Pp. 132-33. | ਪੰਨਾ 28, ਪੰਜਾਬੀ ਦੁਨੀਆਂ (ਦੁੱਗਲ ਅੰਕ), ਮਈ-ਜੂਨ 1962, ਭਾਸ਼ਾ ਵਿਭਾਗ ਪੰਜਾਬ, ਪਟਿਆਲਾ ੧੧੬