ਪੰਨਾ:Alochana Magazine January, February, March 1967.pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੀਵੀਂ, ਕੁਲਮ, ਤੇਜ਼ੀ, ਸ਼ਕੀਲ ਦੀ ਬੇਗਮ ਤਾਂ ਹਾਰੀ ਹੁੰਭੀ ਇਸਤਰੀ ਦੇ ਉਲਾਰ ਕਲਬੂਤ ਹਨ । ਇਹ ਪਾਠਕਾਂ ਨਾਲ ਸਾਂਝ ਨਹੀਂ ਪਾਉਂਦੇ, ਇਨ੍ਹਾਂ ਦੀਆਂ ਨਾੜਾਂ ਵਿਚ ਰੱਤ ਨਹੀਂ, ਪਾਣੀ ਹੈ; ਇਹ ਦੰਦ ਨਾਲ ਵਿਗੜੀਆਂ ਹੋਈਆਂ ਮੂਰਤਾਂ ਹਨ, ਜੋ ਰਤਾ ਕੁ ਅਸਲੀਅਤ ਦੀ ਧੁਪ ਲੱਗਣ ਨਾਲ, ਗੰਡੋਏ ਵਾਂਗ, ਪਾਣੀ ਪਾਣੀ ਹੋ ਜਾਂਦੇ ਹਨ । ਦੁੱਗਲ ਆਮ ਕਰਕੇ ਉੱਤਮ ਪੁਰਖ ਵਿਚ ਕਹਾਣੀ ਲਿਖਦਾ ਹੈ, ਜਿਵੇਂ ਨੀਲੀ ਝੀਲ ਤੇ ਬੁਰੀ ਗੱਲ, ਖੰਡਰ, ਜੀਨਅਰ, ਗਲਾਂ ਚੋਂ ਗੱਲ, ਹੁਣ ਪੌੜੀਆਂ ਸਾਫ਼ ਹਨ । ਔਰਤ ਜਾਤ, ਰੱਬ ਦਿੱਸਦਾ ਕਿਉਂ ਨਹੀਂ ? ਔਰਤ ਦਾ ਇੰਤਜ਼ਾਰ, ਰਾਜੀ, ਹਬੀਬ ਜਾਨ । ਇਨ੍ਹਾਂ ਵਿਚ ਲਿਖ਼ਾਰੀ ਆਪ ਪਾਤਰ ਬਣ ਕੇ ਜਾਂ ਟਕਰਾ ਕੇ ਅੰਦਰਲੇ ਕਿਸੇ ਝੁਕਾਉ ਨੂੰ ਸਾਕਾਰ ਕਰਦਾ ਹੈ । ਇਸ ਸ਼ੈਲੀ ਨਾਲ ਸੱਚ ਦਾ ਭੁਲੇਖਾ ਵੀ ਪਾ ਲੈਂਦਾ ਹੈ ' ਜੀਵਨ ਦਾ ਵਿਸ਼ਲੇਸ਼ਣ ਵੀ ਕਰ ਲੈਂਦਾ ਹੈ, ਪਰ ਬਹੁਤ ਥਾਈਂ ਆਪਾ ਭਾਰੂ ਹੋ ਜਾਂਦਾ ਹੈ । ਖਾਤਰ ਦਾ ਆਪਣਾ ਪਾਸਾ ਮਾਰਿਆ ਜਾਂਦਾ ਹੈ । ਉਸ ਦੀ ਲਿਖਣ-ਸ਼ੈਲੀ ਵਾਕ ਟੋਟਿਆਂ ਦੇ ਖਿਲਾਰ ਦੀ ਕਰਾਮਾਤ ਹੈ ਜੋ ਬਹੁਤੇ ਦਹਰਾਉ ਤੇ ਬਿਸਰਾਮ ਚਿੰਨ੍ਹਾਂ ਦੀ ਅਯੋਗ ਵਰਤੋਂ ਨਾਲ ਲਿਤਾੜੀ ਜਾਂਦੀ ਹੈ । ਬੋਲੀ ਵਿਚ ਨੁੱਕ ਨਹੀਂ, ਮੁਹਾਵਰੇ ਦੀ ਸ਼ੁੱਧੀ ਨਹੀਂ, ਬੇਪਰਵਾਹੀ ਕਾਰਨ ਕੱਢਬੇ ਸ਼ਬਦ ਵਰਤ ਜਾਂਦਾ ਹੈ ਜਿਵੇਂ ਮੈਂ ਬੋਲ ਵੀ ਨਹੀਂ ਪਾਇਆ ਸਾਂ, ਪਲਾਤੇ ਪਲਾਤੇ' ‘ਸਹਿਬਾਂ ਮੇਰੀਆਂ ਨਜ਼ਰਾਂ ਫਿਰ ਧਰਤੀ ਤੇ ਜਾ ਟਿਕੀਆਂ' । ਹੁਣ ਪਠੋਹਾਰੀ ਸ਼ਬਦ ਵੀ ਵਾਧੂ ਬਣਾਉਟੀ ਜਾਪਦੇ ਹਨ । ਗਲ ਸ਼ਬਦ ਵਿਗਾੜ ਕੇ ਖਰਾਬ ਕਰ ਲੈਂਦਾ ਹੈ । ਵਾਕਾਂ ਦੇ ਟੁਕੜੇ ਕਰ ਕੇ ਕਾਵਿਕ ਲੈ ਤੇ ਕਾਵਿਕ ਵਾਤਾਵਰਣ ਸਿਰਜਦਿਆਂ ਅਕਉ ਰੌਲਾ ਤੇ ਵਸਤਾਰ ਸਿਰਜ ਕੇ ਰਸ ਭੰਗ ਕਰ ਲੈਂਦਾ ਹੈ ਇਹੋ ਕਾਰਨ ਹੈ ਕਿ ਉਸ ਦਾ ਇਕ ਵੀ ਵਿਚਾਰ ਅਜਿਹਾ ਨਹੀਂ ਜਿਹੜਾ ਅਮਰਤਾ ਪ੍ਰਾਪਤ ਕਰ ਸਕੇ । ਬੋਲੀ, ਮੁਹਾਵਰੇ ਦੀ ਸ਼ੁੱਧੀ, ਵਿਆਕਰਣ ਨਿਰਮਲਤਾ ਦੇ ਪੱਖ ਦੁੱਗਲ ਵੱਲੋਂ ਅੱਜ ਵੀ ਉਸੇ ਤਰ੍ਹਾਂ ਨਿਰਾਸਤਾ ਹੈ ਜਿਵੇਂ ਪਹਿਲੇ ਸੀ । | ਦੁੱਗਲ ਕਈ ਥਾਈਂ ਬਹੁਤ ਸੋਹਣਾ ਸਮਾਂ ਬੰਨ ਲੈਂਦਾ ਹੈ, ਜੀਵਨ-ਗਤੀ ਦਾ ਵਿਸ਼ਲੇਸ਼ਣ ਕਰ ਲੈਂਦਾ ਹੈ । ਵੇਖੋ : ‘ਮਾਸਟਰ ਸੁੱਖਾ ਸੋਚਦਾ, ਉਸ ਦੀ ਸਾਰੀ ਜ਼ਿੰਦਗੀ ਇਕ ਘੁਪ ਹਨੇਰੀ ਰਾਤ ਵਾਂਗਰਾਂ ਸੀ। ਕਾਲੀ-ਬੋਲੀ ਰਾਤ ! ਹਰ ਕਦਮ ਜਿਹੜਾ ਉਸ ਪੱਟਿਆ, ਹਨੇਰੇ ਵਿੱਚੋਂ ਹਨੇਰੇ ਵਿਚ ਸੀ । ਇਕ ਖਾਈ ਵਿੱਚ ਦੂਜੀ ਖਾਈ ਵਿਚ । ਇਕ ਕੈਦ ਵਿਚੋਂ ਦੂਜੀ ਕੈਦ ਵਿਚ, ਇਕ ਤਰ੍ਹਾਂ ਦੇ ਚਿੱਕੜ ਵਿੱਚੋਂ ਇਕ ਹੋਰ ਤਰ੍ਹਾਂ ਦੇ ਚਿੱਕੜ ਵਿਚ । ਨਾ ਸਮਝੀ ਦੇ ਹਨੇਰੇ ਵਿੱਚੋਂ ਅੰਧ-ਵਿਸ਼ਵਾਸ਼ ਦੇ ਹਨੇਰੇ ਵਿਚ, ਅੰਧ-ਵਿਸ਼ਵਾਸ਼ ਦੇ ਹਨੇਰੇ ਵਿੱਵੇਂ ਵਿਸ਼ਵਾਸ਼- ਹੀਣਤਾ ਦੇ ਹਨੇਰੇ ਵਿਚ । ਹਨੇਰੇ ਦਾ ਤੇ ਉਸ ਦਾ ਸਾਥ ਕਦੀਮੀ ਸੀ । ਮਾਸਟਰ ਮੁੱਖੇ ਦਾ ਮਾਸਟਰ ਮੁੱਖੇ ਦੇ ਪਿਉ ਦਾ, ਮਾਸਟਰ ਮੁੱਖੇ ਦੇ ਪਿਉ ਦੇ ਪਿਉ ਦਾ ' ੧੩੨