ਪੰਨਾ:Alochana Magazine January, February, March 1967.pdf/150

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਿਸ ਨੇ ਉਹਨਾਂ ਦੇ ਸੁੱਤੇ ਮਨਾਂ ਨੂੰ ਟੁੰਬ ਕੇ ਇਉਂ ਸਮਝਾਇਆ-ਤੁਸੀਂ ਆਖਦੇ ਹੋ ਕਿ ਹੁਣ ਕਲਿਜੁਗ ਦਾ ਪਹਿਰਾ ਹੈ, ਉਹ ਇੱਥੇ ਤੀਰਥ ਉੱਤੇ ਬੈਠਾ ਹੋਇਆ ਹੈ। ਦੱਸੋ, ਕਿਥੇ ਹੈ ਉਸ ਦਾ ਟਿਕਾਣਾ ? ਅੱਜ ਭੀ ਸੂਰਜ, ਚੰਦਮਾ, ਤਾਰੇ, ਧਰਤੀ ਸਭ ਉਹੀ ਹਨ ਜੋ ਸਤਜੁਗ ਦੇ ਸਮੇਂ ਸਨ । ਪੌਣ ਪਾਣੀ ਭੀ ਉਹੀ ਹਨ । ਕਲਿਜੁਗ ਕਿਤੋਂ ਬਾਹਰੋਂ ਨਹੀਂ ਆਉਂਦਾ । ਵਿਕਾਰੀ ਮਨੁੱਖ ਦਾ ਆਪਣਾ ਮਨ ਹੀ ਕਲਿਜੁਗ ਹੈ । [ਵੇਖੋ ਰਾਮਕਲੀ ਅਸਟਪਦੀ ਮ: ੧} ਸਤਿਗੁਰੂ ਜੀ ਜਮੁਨਾ ਦੇ ਕੰਢੇ ਬਿਸਤਾਂਤ ਘਾਟ ਉੱਤੇ ਠਹਿਰੇ ਸਨ । ਤਦੋਂ ਸੰਨ ੧੫੧੫ ਦੇ ਅਗਸਤ ਦੇ ਮਹੀਨੇ ਦੀ ਤਕਰੀਬਨ ੬ ਤਾਰੀਖ਼ ਸੀ । ਉੱਥੇ ਹੁਣ ਹਰ ਸਾਲ ਕੱਤਕ ਦੀ ਪੂਰਨਮਾਸ਼ੀ ਨੂੰ ਮੇਲਾ ਲੱਗਦਾ ਹੈ । ਸ੍ਰੀ ਕ੍ਰਿਸ਼ਨ ਜੀ ਦੇ ਜਨਮ-ਦਿਨ (ਭਾਦਰੋਂ ਵਦੀ ੮) ਤੇ ਉਹਨਾਂ ਦੀ ਮੂਰਤੀ ਨੂੰ (ਜਿਸ ਨੂੰ 'ਠਾਕੁਰ' ਆਖਦੇ ਹਨ) ਪੰਘੂੜੇ ਵਿਚ ਰੱਖ ਕੇ ਝੂਟੇ ਦਿੱਤੇ ਜਾਂਦੇ ਹਨ, ਜਿਵੇਂ: ਘਰਾਂ ਵਿਚ ਛੋਟੇ ਬਾਲ ਨੂੰ ਦੇਈਦੇ ਹਨ । ਸ਼ਰਧਾਲੂ ਲੱਕ ਪਕਵਾਨ ਤੇ ਧਨ ਆਦਿਕ ਦੀ ਭੇਟਾ ਮੰਦਰ ਵਿਚ ਲੈ ਕੇ ਜਾਂਦੇ ਹਨ, ਤੇ ਠਾਕੁਰ ਜੀ ਦੇ ਪੰਘੂੜੇ ਨੂੰ ਹਿਲਾਂਦੇ ਹਨ । ਇਸੇ ਕੰਮ ਨੂੰ ਇਸ ਤਿਉਹਾਰ ਦਾ ਸਭ ਤੋਂ ਵੱਡਾ ਧਰਮ-ਕਰਮ ਸਮਝਿਆ ਜਾਂਦਾ ਹੈ । ਗੋਕਲ ਮਥੁਰਾ ਵਿਚ ਭੀ ਗੁਰੂ ਨਾਨਕ ਦੇਵ ਜੀ ਨੇ ਇਹ ਧਰਮ-ਕਰਮ ਵੇਖਿਆ । ਉਹਨਾਂ ਨੇ ਲੋਕਾਂ ਨੂੰ ਸਭ ਦੇ ਸਿਰਜਣਹਾਰ ਪਾਲਣਹਾਰ ਠਾਕੁਰ ਦੀ ਭਗਤੀ ਵਲ ਪ੍ਰੇਰਿਆ, ਅਤੇ ਮੂਰਤੀਆਂ ਦੀ ਪੂਜਾ ਵੱਲੋਂ ਵਰਜਿਆ । ਚਲਦਾ] . mill:+RDil IIII_vvmIitte (Tollhi! *TIPilib milllll) (thu11+mia ਆਪਣੇ ਨੇਤਰਾਂ ਦੀ ਰੱਖਿਆ ਲਈ ਪੜੋ | ਨਰੋਈ ਅੱਖ ਕ੍ਰਿਤ : ਡਾਕਟਰ ਦਲਜੀਤ ਸਿੰਘ | ਮੈਡੀਕਲ ਕਾਲਜ, ਅੰਮ੍ਰਿਤਸਰ ਪੰਜਾਬ ਸਰਕਾਰ ਵੱਲੋਂ ੮੦੦) ਰੁਪੈ ਦਾ ਇਨਾਮ ਪ੍ਰਾਪਤ ਕਰ ਚੁੱਕੀ ਹੈ । ਭਾਰਤ ਸਰਕਾਰ ਵੱਲੋਂ ਇਸ ਦੀ ਛਪਾਈ ਵਿਚ ਕਾਫ਼ੀ ਸਹਾਇਤਾ ਦਿੱਤੀ ਗਈ ਹੈ । ਸਾਡੇ ਦੇਸ਼ ਵਿਚ ਹਰ ਸਾਲ ਹਜ਼ਾਰਾਂ ਅੱਖਾਂ ਇਸ ਲਈ ਜਿੱਤ-ਹੀਣ ਹੋ ਜਾਂਦੀਆਂ ਹਨ ਕਿ ਲੋਕ ਇਨਾਂ ਦੀ ਰਾਖੀ ਦੇ ਮਾਮੂਲੀ ਅਸੂਲਾਂ ਤੋਂ ਵੀ ਨਾਵਾਕਿਫ਼ ਹੁੰਦੇ ਹਨ । ਇਸ ਪੁਸਤਕ ਵਿਚ, ਡਾਕਟਰ ਦਲਜੀਤ ਸਿੰਘ ਨੇ ਅੱਖਾਂ ਨੂੰ ਨਿੱਤ ਦੇ ਰੋਗਾਂ ਤੋਂ ਬਚਾਉਣ ਦੇ ਸੋਖੇ ਅਤੇ ਸਹੀ ਢੰਗ ਦੱਸ ਕੇ, ਜਨਤਾ ਦੀ ਨਿੱਗਰ ਸੇਵਾ ਕੀਤੀ ਹੈ । ਚਾਲੀ ਦੇ ਕਰੀਬ ਰੰਗਦਾਰ ਅਤੇ ਕਾਲੇ-ਚਿੱਟੇ ਚਿਤਰ : ਸ਼ਾਨਦਾਰ ਦੱਖ ਮਿਲਣ ਦਾ ਪਤਾ: ਮੁੱਲ- ਰੁਪੈ ਦਫ਼ਤਰ ਆਲੋਚਨਾ, ੧੬੮ ਮਾਡਲ ਗ੍ਰਾਮ, ਲੁਧਿਆਣਾ | ੧੪੪