ਪੰਨਾ:Alochana Magazine January, February, March 1967.pdf/155

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਜਿਹੇ ਨਾਟਕਕਾਰਾਂ ਨੂੰ ਵੀ ਮੰਚ ਪ੍ਰਦਾਨ ਕਰ ਦਿੱਤਾ ਹੈ ਜੋ ਆਪਣੇ ਨਾਟਕ ਨੂੰ ਸੁਫ਼ਨੇ ਵਿਚ ਵੀ ਰੰਗ ਮੰਚ ਉੱਤੇ ਖੇਡਿਆ ਵੇਖਣ ਦੀ ਕਲਪਣਾ ਨਹੀਂ ਸਨ ਕਰ ਸਕਦੇ । ਪੰਜਾਬੀ ਰੰਗ ਮੰਚ ਨੂੰ ਅਮ੍ਰਿਤਰ ਨਾਟਕ-ਕਲਾ-ਕੇਂਦਰ ਦੇ ਇਨ੍ਹਾਂ ਕਲਾਕਾਰਾਂ ਦੀ ਏਨੀ ਦੇਣ ਹੀ ਮਹਾਨ ਹੈ ਕਿ ਉਨ੍ਹਾਂ ਨੇ ਪੰਜਾਬ ਵਿਚ ਰੰਗ ਮੰਚ ਦੀ ਗੱਲ ਟੋਰ ਲਈ ਹੈ ! ਪੰਜਾਬੀ ਯੂਨੀਵਰਸਿਟੀ ਦਾ ਨਾਟਕ-ਮੇਲਾ ਨਵੰਬਰ ੧੯੬੬ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਖੁੱਲੇ ਰੰਗ ਮੰਚ ਉਤੇ ਚਾਰ ਦਿਨ ਪੂਰੇ ਨਾਟਕਾਂ ਦਾ ਸਮਾਗਮ ਕਰਨ ਦਾ ਸ਼ਲਾਘਾਯੋਗ ਯਤਨ ਕੀਤਾ । ਅਜਿਹੇ ਸਮਾਗਮ ਦੀ ਵਿਉਂਤ ਲਈ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਨਸਲਰ ਸ. ਕਿਰਪਾਲ ਸਿੰਘ ਨਾਰੰਗ ਅਤੇ ਯੁਵਕ-ਭਲਾਈ ਅਫ਼ਸਰ, ਸ੍ਰੀ ਸੁਰਜੀਤ ਸਿੰਘ ਸੇਠੀ ਵਧਾਈ ਦੇ ਪਾਤਰ ਹਨ । ਇਸ ਮੇਲੇ ਦਾ ਤਜਰਬਾ ਯੂਨੀਵਰਸਿਟੀ ਅਧਿਕਾਰੀਆਂ ਲਈ ਤਲਖ਼ ਯਾਦਾਂ ਵੀ ਛੱਡ ਗਿਆ ਹੈ । ਇਸ ਮੇਲੇ ਵਿਚ ਕਈ ਦਰਸ਼ਕਾਂ ਦਾ ਵਿਹਾਰ ਕਈ ਵਾਰ ਸਾਉਣੇ ਦੀਆਂ ਹੱਦਾਂ ਦੀ ਉਲੰਘਣਾ ਕਰ ਗਿਆ, ਕਈ ਦਰਸ਼ਕਾਂ ਨੇ ਰੋ ਲਾ ਕੇਵਲ ਇਸ ਖ਼ਾਤਿਰ ਪਾਇਆ, ਤਾਂ ਜੋ ਹੋਰ ਟੀਮ ਦੇ ਨਾਟਕ ਨੂੰ ਅਸਫਲ ਬਣਾ ਕੇ ਆਪਣੇ ਨਾਟਕ ਨੂੰ ਸਫਲ ਕੀਤਾ ਜਾਵੇ, ਫੇਰ ਵੀ ਇਨ੍ਹਾਂ ਸਾਰੀਆਂ ਉਣਤਾਈਆਂ ਨੂੰ ਅਸੀਂ ਕੇਵਲ ਪ੍ਰਬੰਧਕੀ ਉਣਤਾਈਆਂ ਹੀ ਕਹਿ ਸਕਦੇ ਹਾਂ । ਪਹਿਲੇ ਦਿਨ ਨਾਟਕ ਦੀ ਪੇਸ਼ਕਾਰੀ ਤੋਂ ਵੱਡਾ ਦੁਖਾਂਤ ਪਰਦੇ ਦਾ ਸੀ ਜਾਂ ਪ੍ਰਬੰਧ ਦਾ 1 ਦਰਸ਼ਕਾਂ ਨੂੰ ਪਹਿਲੇ ਦਿਨ ਛੇ ਵਜੇ ਦਾ ਸਮਾਂ ਦਿੱਤਾ ਹੋਇਆ ਸੀ । ਪੰਣੇ ਛੇ ਵਜੇ ਤਕ ਮੰਚ ਉੱਤੇ ਇੱਟਾਂ ਲਗ ਰਹੀਆਂ ਸਨ । ਰੰਤ ਪੈ ਰਹੀ ਸੀ ਅਤੇ ਮੰਚ ਕੌਸ ਦੇ ਪਾਈਪ ਨਿਰਾਸ਼ ਬੁੱਢੇ ਵਾਂਗ ਆਪਣਾ ਖ਼ਾਲੀ ਮੂੰਹ ਅੱਡੀ ਖੜੇ ਸਨ, ਕੋਈ ਪਰਦਾ ਨਹੀਂ ਸੀ ਤੇ ਜਿਹੜੇ ਪਹਾੜੀ ਦ੍ਰਿਸ਼ ਸੈਂਕੜੇ ਰੁਪੈ ਖ਼ਰਚ ਕੇ ਨਾਟਕ ਪੇਸ਼ ਕਰਨ ਲਈ ਮਹਿੰਦਰਾ ਕਾਲਜ, ਪਟਿਆਲਾ ਨੇ ਬਣਵਾਏ ਸਨ ਉਹ ਦਰਸ਼ਨਾਂ ਤੋਂ ਲੁਕਾਈ ਰੱਖਣ ਦੇ ਯਤਨ ਵਿਚ, ਦੂਰਘਟਨਾ ਸਿਤ ਰੇਲ ਗੱਡੀ ਦੇ ਡੱਬਿਆਂ ਵਾਂਗ ਉਲਟੇ ਪਏ ਸਨ । ਸਵਾ ਸੱਤ ਵਜੇ ,ਧਕਾਂ ਨੇ ਐਲਾਨ ਕਰ ਦਿੱਤਾ ਕਿ ਪਰਦਾ ਨਹੀਂ ਲਗ ਸਕੇਗਾ । ਵਿਸ਼ਾਲ ਖੁਲੇ ਮੱਚ ਤੇ ਰਾਜੇਸ਼ ਬਾਲੀ ਛੋਟਾ ਜਿਹਾ ਪਰਦਾ ਇੰਜ ਲਟਕਾ ਲਿਆ ਜਿਵੇਂ ਕੋਈ ਵਿਆਹੁਲ ਆਰ ਘੁੰਡ ਕੱਢਣ ਲਗਿਆਂ ਆਪਣੀ ਗੱਡੀ ਦਾ ਪਟੋਲਾ ਮੁੰਹ ਉੱਤੇ ਰੱਖ ਲਵੇ । ਇੰਜ ਲਗਦਾ ਸੀ ਜਿਵੇਂ ਮੰਚ ਅਤੇ ਪੰਡਾਲ ਦਾ ਪ੍ਰਬੰਧ ਕਿੰਗਜ਼ਰੀ ਅਜਿਹੇ ਵਿਅਕਤੀਆਂ ਨੂੰ ਸੌਂਪ ਦਿੱਤਾ ਗਿਆ ਹੋਵੇ ਜੋ ਅੱਗ ਲਈ ਇਸ ਭਾਰ ਤੋਂ ਮੁਕਤ ਹੋਣ ਵਾਸਤੇ ਕਿਤੇ ਅਵੇਸਲੇ ਬੈਠ ਰਹੇ ਸਨ । ੧੪੯