ਪੰਨਾ:Alochana Magazine January, February, March 1967.pdf/157

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲੜਾਈ, ਮੇਮਣੀਆਂ ਦੀਆਂ ਟਪੂਸੀਆਂ, ਆਦਿ ਬਹੁਤ ਸਾਰੀਆਂ ਘਟਨਾਵਾਂ ਜਿਨ੍ਹਾਂ ਦੀ ਪੇਸ਼ਕਾਰੀ ਬਾਰੇ ਨਾਟਕਕਾਰ ਨੇ ਛਪੇ ਹੋਏ ਮਨ ਵਿਚ ਵਿਸਤਾਰ ਨਾਲ ਹਦਾਇਤਾਂ ਦਿੱਤੀਆਂ ਹੋਈਆਂ ਹਨ, ਪੇਸ਼ ਨਾ ਕੀਤੀਆਂ ਗਈਆਂ। ਪੇਸ਼ਕਾਰੀ ਕਾਫ਼ੀ ਨਾਕਿਲ ਸੀ । ਜਾਪਦਾ ਸੀ ਪਾਤਰ ਨਾਟਕ ਦੀ ਆਤਮਾ ਨੂੰ ਸਮਝ ਨਹੀਂ ਸਕੇ ਅਤੇ ਕੇਵਲ ਪਾਰਟ ਰਟਣ ਉਤੇ ਲੱਗੇ ਰਹੇ ਹਨ । ਵਾਤਾਵਰਣ ਉਸਾਰਨ ਵਿਚ ਭਾਵੇਂ ਦਰਸ਼ਕਾਂ ਵੱਲੋਂ ਸਹਿਯੋਗ ਨਹੀਂ ਮਿਲ ਰਿਹਾ, ਪਰ ਪੇਸ਼ਕਾਰੀ ਦੀਆਂ ਵੀ ਕੁੱਝ ਗੰਭੀਰ ਤਟੀਆਂ ਸਨ । ਦੂਜੇ ਅੰਕ ਵਿਚ ਮੰਜੂਲਾ ਨੇ ਬਲਬੀਰ ਦਾ ਖੂਨ ਕੀਤਾ ਸੀ । ਤੀਜੇ ਅੰਕ ਦਾ ਕਾਰਜ ਅਠਾਰਾਂ ਸਾਲ ਬਾਦ ਵਾਪਰਦਾ ਹੈ । ਮੰਜ਼ਲਾ (ਦੇਵਿੰਦਰ ਸਿੱਧੂ) ਦੇ ਹੱਥਾਂ ਤੋਂ ਖੂਨ ਦਾ ਰੰਗ ਅਠਾਰਾਂ ਸਾਲਾਂ ਵਿਚ ਲੱਥਾ ਨਹੀਂ ਸੀ ! ਨਾ ਹੀ ਅਠਾਰਾਂ ਸਾਲਾਂ ਵਿਚ ਉਸ ਦੇ ਵਾਲਾਂ ਦੇ ਸਟਾਈਲ ਵਿਚ ਕੋਈ ਫ਼ਰਕ ਆਇਆ ਸੀ, ਹਾਲਾਂ ਕਿ ਉਸ ਨੇ ਇਨ੍ਹਾਂ ਵਿੱਚੋਂ ੧੪ ਸਾਲ ਕੈਦ ਵਿਚ ਗੁਜ਼ਾਰੇ ਸਨ ! ਵਿਨੋਦ ਨੂੰ ਪਹਿਲੇ ਅੰਕ ਵਿਚ ਗੋਲੀ ਮਾਰੀ ਜਾਂਦੀ ਹੈ । ਗੋਲੀ ਮਾਰਨ ਲਈ ਬਲਬੀਰ (ਗੁਰਦੀਪ ਖੁਰਾਣਾ) ਕੋਲ ਪਿਸਤੌਲ ਕੋਈ ਨਹੀਂ ਸੀ . ਮੰਚ ਬਾਹਰ ਪਟਾਕਾ ਚਲ ਗਿਆ ; ਵਿਨੋਦ ਦਾ ਖੂਨ ਕੋਈ ਨਾ ਵਗਿਆ । ਇਸੇ ਤਰ੍ਹਾਂ ਤਿਆਗੀ (ਰਾਜੇਸ਼ ਬਾਲੀ) ਜਦੋਂ ਆਪਣੀ ਲੱਤ ਵਿਚ ਛੁਰਾ ਮਾਰਦਾ ਹੈ, ਤਾਂ ਖੂਨ ਕੋਈ ਨਹੀਂ ਵਗਦਾ । ਮੌਨੀਆ (ਸੁਰਜੀਤ ਕਾਲੜਾ) ਕਈ ਵਾਰਤਾਲਾਪ ਦੋਬਾਰਾ ਬੋਲ ਜਾਂਦੀ ਹੈ । ਪਾਤਰਾਂ ਦਾ ਮੰਚ ਉੱਤੇ ਪ੍ਰਸ਼ ਅਤੇ ਪ੍ਰਸਥਾਨ ਬੜਾ ਨਾਕਿਸ ਸੀ । ਦਰਵਾਜ਼ਾ ਖੁੱਲ੍ਹਾ ਈ ਰਹਿੰਦਾ ਸੀ ਤਾਂ ਵੀ ਉਸ ਉੱਤੇ ਦਸਤਕ ਹੁੰਦੀ ਸੀ । ਖੁੱਲੇ ਦਰਵਾਜ਼ੇ ਨੂੰ ਹੀ ਖੋਲ੍ਹਆ ਵੀ ਜਾਂਦਾ ਸੀ । ਫੇਰ ਵੀ ਗੁਰਦੀਪ ਖੁਰਾਣਾ (ਬਲਬੀਰ), ਦੇਵਿੰਦਰ ਸਿੱਧੂ (ਮੰਜੁਲਾ) ਅਤੇ ਮਨਜੀਤ ਸਿੰਘ (ਰੰਗਈਆ ਨਾਥ) ਦੀ ਅਦਾਕਾਰੀ ਬਹੁਤ ਹੀ ਸੁਚੱਜੀ ਸੀ । ਦੇਵਿੰਦਰ ਨੇ ਕਈ ૧૫૧