ਪੰਨਾ:Alochana Magazine January, February, March 1967.pdf/158

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

H ਦਰਸ਼ਕਾਂ ਦੀਆਂ ਅੱਖਾਂ ਸੇਜਲ ਕਰ ਦਿੱਤੀਆਂ ਅਤੇ ਇਸਤਰੀਆਂ ਨੂੰ ਘਣਾ ਕਰਨ ਵਾਲੇ ਪਾਖੰਡੀ ਜੋਗੀ ਰੰਗਈਆ ਨਾਥ ਦੇ ਰੋਲ ਵਿਚ ਮਨਜੀਤ ਸਿੰਘ ਨੇ ਦਰਸ਼ਕਾਂ ਨੂੰ ਹਸਾ ਹਸਾ ਕੇ ਲੋਟ ਪੋਟ ਕਰ ਦਿੱਤਾ । ਉਸ ਦਾ ਇਸਤਰੀ ਨੂੰ ਵੇਖ ਕੇ ਅੱਖਾਂ ਮੀਟਣਾ, ਤਿਰਛੀ • .

, . . . ' .

"

. . • , '

........ .::...:::: ਅੱਧੀ ਅੱਖ ਖੋਲ ਤਿਆਗੀ ਮੱਠ ਦੇ ਬਾਹਰ ਜੋਗੀ ਰੰਗਇਆ ਨਾਥ (ਮਨਜੀਤ ਸਿੰਘ) ਨੂੰ ਕੇ ਉਹਦੇ ਵੱਲ ਫ਼ੈਸਰ ਗਿਆਨ (ਬ੍ਰਹਮ ਮਹਿੰਦਰ) ਦਾ ਪ੍ਰਣਾਮ -fਜ਼ਿੰਦਗੀ ਤੋਂ ਦੂਰ ਵੇਖਣਾ, ਟਪੂਸੀ ਮਾਰ ਕੇ ਕੰਡ ਫੇਰਨਾ ਤੇ ਜੋਗੀ ਸ਼ੰਭੂ ਨਾਥ (ਰਵੀ ਭੂਸ਼ਣ) ਦੀ ਓਟ ਵਿਚ ਉਹਦੇ ਓਹਲੇ ਖਲੋਣਾ, ਬਹੁਤੀਆਂ ਪਿਆਰੀਆਂ ਹਰਕਤਾਂ ਸਨ । ਏਡੇ ਕਠਿਨ ਨਾਟਕ ਨੂੰ ਰੰਗ ਮੰਚ ਉੱਤੇ ਪੇਸ਼ ਕਰਨ ਲਈ ਨਿਰਦੇਸ਼ਕ ਰਾਜੇਸ਼ ਜੇ ਆਪ ਨਾਟਕ ਵਿਚ ਤਿਆਗੀ ਦਾ ਪਾਰਟ ਨਾ ਕਰਦਾ ਤਾਂ ਪੇਸ਼ਕਾਰੀ ਨੂੰ ਸੰਭਾਲਣ ਅਤੇ ਇਕਸੁਰ ਕਰਨ ਲਈ ਉਸ ਕੋਲ ਵਧੇਰਾ ਸਮਾਂ ਹੋਣਾ ਸੀ ਅਤੇ ਇਸ ਤਰ੍ਹਾਂ ਸ਼ਾਇਦ ਪੇਸ਼ਕਾਰੀ ਵਧੇਰੀ ਪ੍ਰਭਾਵਕ ਅਤੇ ਸਫਲ ਵੀ ਹੋ ਜਾਣੀ ਸੀ । ਕਿੰਗ ਮਿਰਜ਼ਾ ਤੇ ਸਪੇਰਾ ਸੁਰਜੀਤ ਸਿੰਘ ਸੇਠੀ ਦੇ ਇਸ ਨਾਟਕ ਦਾ ਮੰਚ ਤੇ ਖੇਡਿਆ ਜਾਣਾ ਨਿਰਸੰਦੇਹ ਪੰਜਾਬੀ ਮੰਚ ਲਈ ਇਹ ਉੱਤਮ ਪ੍ਰਾਪਤੀ ਹੈ । ਇਹ ਨਾਟਕ ਵਿਸੰਗਤ (absurd) ਵੰਨਗੀ ਦਾ ਨਾਟਕ ਹੈ । ਇਸ ਦੇ ਪਾਤਰ ਵੇਖਣ ਨੂੰ ਮਨੁੱਖ ਹਨ ਪਰ ਅਸਲ ਵਿਚ, ਹਨ ਕੁੱਤੇ । ਪਾਤਰਾਂ ਦੀ ਮੇਕ ਅਪ ਤੋਂ ਉਨ੍ਹਾਂ ਦਾ ਕੁੱਤੇ ਹੋਣਾ ਕਿਸੇ ਤਰ੍ਹਾਂ ਪ੍ਰਗਟ ਨਹੀਂ ਸੀ ਹੁੰਦਾ । ਪਾਤਰਾਂ ਦੀ ਮੇਕ ਅਪ ਬੇਤੁਕੀ ਜ਼ਰੂਰ ਰੱਖੀ ਗਈ ਸੀ ‘। ਕਿੰਗ (ਰਣਜੀਤ ਬਾਜਵਾ) ਨੇ ਕੋਟ ਪਤਲੂਨ ਪਹਿਨਿਆ ਹੋਇਆ ਸੀ । ਟਾਈ ਵੀ ਬੱਧੀ ਹੋਈ ਸੀ । ਸਿਰ ਉੱਤੇ 'ਪਾਸਿੰਗ ਸ਼ੋ' ਟਾਈਪ ਟੋਪੀ ਸੀ । ਦਾੜੀ ਮੁਲਾਣੇ ਦੇ ੧੫੨