ਪੰਨਾ:Alochana Magazine January, February, March 1967.pdf/63

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਪੀੜਗੀ, ਸੁਣਾਉੜਗੀ, ਪਾਊਗੀ (ਮੈਂ ਪਾ ਛੜਾਂਗੀ); ਬਣਾਉਗੀ (ਮੇਂ ਬਣਾ ਛੜਾਂਗੀ); ਖਾਊੜਗੀ (ਮੈਂ ਖਾ ਛੋੜਾਂਗੀ) । ਇਹ ਰੂਪ ਕਈ ਵੇਰ ਮੱਧਮ ਅਤੇ ਅਨ ਪੁਰਖ ਲਈ ਵੀ ਪ੍ਰਸੰਗ ਅਨੁਸਾਰ ਵਰਤ ਲਏ ਜਾਂਦੇ ਹਨ । ਇਨ੍ਹਾਂ ਹੀ ਸ਼ਬਦਾਂ ਦੇ ਬਹੁਵਚਨ ਉਤਮ ਪੁਰਖ ਕਦੀ ਕਦੀ ਮੱਧਮ ਅਤੇ ਅਨਯ ਪੁਰਖ ਵੀ) ਦੇ ਰੂਪ ਇਹ ਹਨ : ਪੀਊਗੀਆਂ; ਸੁਣਾਉੜਗੀਆਂ; ਪਾਊਗੀਆਂ; ਬਣਾਊਗੀਆਂ, ਆਦਿ । ਅਨਯ-ਪੁਰਖ ਬਹੁਵਚਨ ਤਥਾ ਸਮਾਨਵਾਚਕ ਕ੍ਰਿਆਵਾਂ ਦੇ ਰੂਪ ਇਹ ਹਨ :ਪੀਊੜਨਗੀਆਂ, ਸੂਣਾਉੜਨਗੀਆਂ, ਪਾਊੜਨਗੀਆਂ ਜਾਂ ਪੀਊੜਨਗੇ, ਸੁਣਾਊੜਨਗੇ, ਪਾਊੜਨਗੇ ਅਤੇ ਬਣਾਉੜਨਗੇ । ਇਨ੍ਹਾਂ ਮਿਸਾਲਾਂ ਤੋਂ ਜ਼ਾਹਿਰ ਹੈ ਕਿ ਡੰਗਰਾਂ ਦੀ ਸਾਂਝ ਕਿਸ ਭਾਸ਼ਾ ਨਾਲ ਹੈ । ਡੋਗਰੀ ਵਿਚ ਨਾਂ-ਮਾਤਰ ਸੰਜੋਗ ਆਤਮਕ ਰੁੱਚੀ ਕੰਮ ਕਰ ਰਹੀ ਭਾਸਦੀ ਹੈ। ਰ-ਲੋਪ ਡੋਗਰੀ ਦੇ ਕਈ ਸ਼ਬਦਾਂ ਵਿਚ ਪੰਜਾਬੀ ਵਾਂਙ ਸ਼ੁਰੂ ਦੇ ਬਲ-ਰਹਿਤ ਸੂਰ, ਆ, ਇ, ਏ, ਅ, ਆਦਿ ਲੋਪ ਹੋ ਜਾਂਦੇ ਹਨ, ਜਦੋਂ ਇਨ੍ਹਾਂ ਤੋਂ ਪਿੱਛੋਂ ਸੰਜੁਗਤ ਵਿਅੰਜਨ ਜਾਂ ਦੀਰਘ ਰ ਆ ਜਾਵੇ, ਜਿਵੇਂ : ਆਨੰਦ=ਨੰਦ , ਅਖ਼ਰੋਟ =ਖਰੋਟ ਜਾਂ ਖੋੜ, ਇਜਾਜ਼ਤ=ਜਾਜ਼ਤ ਜਾਂ ਜਾਜ਼ਤ ; ਅਮਾਵਸ=ਮੱਸਿਆ ; ਏਕਾਦਸ਼ੀ=ਕਾਸਤੀ ; ਅਚਾਰ=ਚਾਰ ; ਅਨਾਰ=ਨਾਰ ; ਅਨਾਜ=ਜ ; ਅਨਥੁ=ਨਥ ; ਇਲਾਜ-ਲਾਜ ; ਏਤਰਾਜ਼=ਤਰਾਜ਼, ਆਦਿ । ਇਸ ਤਰ੍ਹਾਂ ਦੀ ਰ-ਲਪ ਦੀ ਵਿਤੀ ਵਧੇਰੇ ਅਸਿੱਖਿਅਤ ਵਰਗ ਵਿਚ ਹੀ ਹੈ, ਜਿਵੇਂ ਕਿ ਕੇਂਦਰੀ ਪੰਜਾਬੀ ਵਿਚ ਵੇਖਿਆ ਗਿਆ ਹੈ । ਪੰਜਾਬੀ ਦੇ ਕੁੱਝ ਕੁ ਹੇਠਾਂ-ਲਿਖਿਆਂ ਸ਼ਬਦਾਂ ਵਿਚੋਂ ਹੋੜਾ ਸੂਰ ਡੋਗਰੀ ਵਿਚ 'ਕੜ ਵਿਚ ਬਦਲ ਜਾਂਦਾ ਹੈ : ਰੋਟੀ=ਰੁੱਟੀ; ਮੋਟੀਆਂ ਟੋਕਰੀਆਂ=ਮੱਟੀਆਂ ਟੁਕਰੀਆਂ; ਸੋਨਾ=ਸੁੱਨਾ; ਚਪੜੀਆਂ ਰੋਟੀਆਂ=ਚੁਪੜੀਆਂ ਰੁੱਟੀਆਂ; ਕੋਣ=ਣ, ਠੇਡੀ=ਾਡੀ; ਪੋਲਾ=ਪੁੱਲ, ਆਦਿ । ਵਿਅੰਜਨ ਉਲਟਾਉ (metathesis) (1) ਹੇਠਾਂ ਦਿੱਤੇ ਕੁੱਝ ਕੁ ਸ਼ਬਦਾਂ ਵਿਚ ਵਿਅੰਜਨ ਉਲਟਾਉ (ਵਰਣ-ਵਿਪਰਜਨ) ਵਾਪਰਦਾ ਹੈ :