ਪੰਨਾ:Alochana Magazine January, February, March 1967.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧. ਡਗਰੀ- (੧) ਕੁੜੀਆਂ ਦੀਆਂ ਘੜੀਆਂ ਦੀਆਂ ਟੱਲੀਆਂ । (੨) ਮੇਰੇ ਘਰੈ ਦੀਆਂ ਕੰਧਾਂ ! (੩) ਉਹਦੇ ਕਰੇ ਆਦਰਸ਼ੈ ਦੀਆਂ ਗੱਲਾਂ । ੨. ਪੰਜਾਬੀ- (੧) ਉਹ ਬੜੀਆਂ ਚੰਗੀਆਂ ਕੁੜੀਆਂ ‘ਨ । (੨) ਉਨ੍ਹਾਂ ਨੂੰ ਬੜੀਆਂ ਭੈੜੀਆਂ ਆਦਤਾਂ ਪਈਆਂ ‘ਨ । (੩) ਉਹ ਏ ਕੁੜੀਆਂ ਬੜੀਆਂ ਪੱਤਲੀਆਂ ‘ਨ । ੨. ਡੋਗਰੀ- (੧) ਉਹ ਬੜੀਆਂ ਚੰਗੀਆਂ ਕੁੜੀਆਂ ‘ਨ । (੨) ਉਨੇ ਗੀ ਬੜੀਆਂ ਭੈੜੀਆਂ ਆਦਤਾਂ ਪਈਆਂ ਦੀਆਂ ‘ਨ । (ਜਾਂ ਪਈਆਂ ਹੋਈਆਂ ‘ਨ) (੩) ਉਹ ਦੋਏ ਕੁੜੀਆਂ ਬੜੀਆਂ ਪੱਤਲੀਆਂ ‘ਨ । ਉੱਪਰ ਦਿੱਤੇ ਉਦਾਹਰਣਾਂ ਤੋਂ ਇਕ ਗੱਲ ਬੜੀ ਵਿਸ਼ੇਸ਼ ਸਿੱਧ ਹੁੰਦੀ ਹੈ ਕਿ ਸੰਬੰਧਕ ‘ਦੀ ਮਾਂ ਦਾ ਕਰਤਾ ਦੇ ਲਿੰਗ ਅਤੇ ਵਚਨ ਅਨੁਸਾਰ ਬਦਲਣਾਂ ਹੋਰ ਕਿਸੇ ਵੀ ਭਾਸ਼ਾ ਵਿਚ (ਸਵਾਏ ਪੰਜਾਬੀ ਅਤੇ ਇਸ ਦੀਆਂ ਉਪ-ਭਾਸ਼ਾਵਾਂ ਵਿਚ ) ਨਹੀਂ ਮਿਲਦਾ, ਅਤੇ ਇਹ ਗੱਲ ਡੋਗਰੀ (ਕਾਂਗੜੀ ਸਮੇਤ) ਅਤੇ ਪੰਜਾਬੀ ਨੂੰ ਨੇੜੇ ਲਿਆਉਣ ਵਿਚ ਬੜੀ ਸਹਾਇਕ ਸਾਬਤ ਹੁੰਦੀ ਹੈ । ਕਿਆਂ | ਪਿਛਲੇ ਸਫ਼ਿਆਂ ਉੱਤੇ ਅਸੀਂ ਕ੍ਰਿਆ-ਰੂਪਾਂ ਦੀ ਲੰਮੀ ਸੂਚੀ ਦਿੱਤੀ ਸੀ, ਜਿਸ ਵਿਚ ਬਹੁਤ ਹੱਦ ਤੀਕ ਡਿਗਰੀ ਅਤੇ ਪੰਜਾਬੀ ਦੀ ਸਾਂਝ ਪ੍ਰਤੱਖ ਹੈ । ਕਿਆਵਾਂ ਦੀ ਵੰਡ ਅਤੇ ਉਨਾਂ ਨੂੰ ਬਣਾਉਣ ਦੇ ਢੰਗਾਂ ਵੱਲ ਵਿਸਤਾਰ ਵਿਚ ਨਾ ਜਾਂਦੇ ਹੋਏ ਅਸੀਂ ਕੁੱਝ ਕੁ ਅੰਸ਼ਾਂ ਉੱਤੇ ਵਿਚਾਰ ਕਰਾਂਗੇ : ਮੁਲ ਧਾਤੁ : ਪੰਜਾਬੀ ਅਤੇ ਡੋਗਰੀ, ਦੋਹਾਂ ਵਿਚ ਕੁੱਝ ਕੁ ਮੂਲ ਧਾਤੂ ਹਨ ਜਿਨ੍ਹਾਂ ਤੋਂ ਸਭ ਕਿਸਮਾਂ ਦੀਆਂ ਕ੍ਰਿਆਵਾਂ ਬਣਦੀਆਂ ਹਨ । ਜਿਵੇਂ : ਖਾ, ਸੌ, ਆ, ਜਾ, ਨੱਥ, ਆਖ, ਆਦਿ । ਇਨ੍ਹਾਂ ਤੋਂ ਖਾਧਾ, ਸੌਦਾ, ਆਇਆ, ਗਿਆ, ਨੱਸ ਤੇ ਆਖਿਆ, ਆਦਿ ਕ੍ਰਿਆਵਾਂ ਬਣਦੀਆਂ ਹਨ । ' ਮੂਲ ਧਾਤੂਆਂ ਤੋਂ ਇਲਾਵਾ ਚਾਰ ਸਾਧਿਤ ਜਾਂ ਰਚਿਤ ਧਾਤੂ ਹਨ : (ਉ) ਨਕਲੀ ਧਾਤੂ : ਇਹ ਨਾਂਵ, ਵਿਸ਼ੇਸ਼ਣ, ਆਦਿ ਕਿਸੇ ਸ਼ਬਦ ਨਾਲ 'ਆ' ਸਰ ਜਾਂ ਕੰਨਾ ( 1 ) ਲਾ ਕੇ ਬਣਦੇ ਹਨ । ਜਿਵੇਂ ਸ਼ਰਮ-ਸ਼ਰਮਾ. ਗਰਮ-ਗਰਮਾ, ਅਸਤ-ਖਿਸਕਾ, ਟੱਕਰ-ਟਕਰਾ, ਚੱਕਰਚ ਕਰਾ । ੬੯