ਪੰਨਾ:Alochana Magazine January, February, March 1967.pdf/89

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਸਤਿਤਵਾਦੀਆਂ ਨੇ ਉਸ ਦੀ ਆਪਣੇ ਆਪ ਵੱਲ ਜ਼ਿੰਮੇਵਾਰੀ ਹੋਰ ਵਧਾ ਦਿਤੀ ਕਿਉਂਕਿ ਉਨ੍ਹਾਂ ਅਨੁਸਾਰ ‘ਜੀ ਨਾਲ ਜਹਾਨ ਹੈ', ਤੇ ਇਹ ‘ਜੀ' ਸਾਰੇ ਬੰਧਨਾਂ ਤੋਂ ਮੁਕਤ ਚਾਹੀਦਾ ਹੈ। ਮਨੋਵਿਗਿਆਨ ਨੇ ਵੰਸ ਤੇ ਪ੍ਰਸਥਿਤੀਆਂ ਦਾ ਮਨੁੱਖੀ ਜ਼ਿੰਦਗੀ ਉੱਤੇ ਡੀ ਘਾ ਅਸਰ ਦੱਸ ਕੇ ਮਨੁੱਖ ਨੂੰ ਉਸ ਦੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰਵਾਇਆ। ਡਾਰਵਿਨ ਨੇ ਉਸ ਦੇ ਮੂੰਹ ਤੋਂ ਦੇਵਤੇ ਜਾਂ ਪਸ਼ੂ ਦਾ ਨਕਲੀ ਚਿਹਰਾ ਉਤਾਰ ਕੇ ਮਨੁੱਖ ਨੂੰ ਮਨੁੱਖੀ ਰੂਪ ਵਿਚ ਦੇਖਣ ਵਿਚ ਕਾਫ਼ੀ ਸਹਾਇਤਾ ਕੀਤੀ ਹੈ।

ਇਸ ਤਰ੍ਹਾਂ ਅੱਜ ਦਾ ਸਾਹਿੱਤ, ਕਹਾਣੀ ਮਨੁੱਖ ਨੂੰ ਉਸ ਦੇ ਅਸਲੀ, ਸੱਚੇ ਤੇ ਸਭਾਵਿਕ ਰੂਪ ਵਿਚ ਦੇਖਣ, ਜਾਣਨ ਤੇ ਪਹਿਚਾਣਨ ਵੱਲ ਮੁੜਿਆ। ਉਸ ਦੇ ਇਸ ਸੱਚੇ ਰੂਪ ਨੂੰ ਈਮਾਨਦਾਰੀ ਨਾਲ ਚਿਤਰਨਾ ਅੱਜ ਦੇ ਸਾਹਿੱਤ ਦਾ ਆਦਰਸ਼ ਬਣ ਗਿਆ ਦਿੱਸਦਾ ਹੈ। ਪਰ ਇਸ ਤੇਜ਼ ਤੁਰ ਰਹੇ ਯੁਗ ਵਿਚ ਅਨੇਕਾਂ ਅੰਤਰ-ਵਿਰੋਧੀ ਵਿਚਾਰਧਾਰਾਵਾਂ ਮਨੁੱਖ ਨਾਲ ਟਕਰਾਉਂਦੀਆਂ ਹਨ ਜਿਸ ਕਰਕੇ ਉਸ ਦਾ ਵਿਅਕਤਿਤ ਇਕ ਇਕਾਈ ਦੀ ਥਾਂ ਖੰਡ-ਸਮੂਹ ਦਾ ਰੂਪ ਧਾਰ ਗਿਆਂ ਹੈ। ਇਸੇ ਲਈ ਅੱਜ ਦਾ ਮਨੁੱਖ ਮੰਤ-ਰੂਪ ਵਿਚ ਸੋਚਣ ਤੇ ਜੀਉਣ ਲੱਗ ਪਿਆ ਦਿੱਸਦਾ ਹੈ।

ਅੱਜ ਦੀ ਕਹਾਣੀ ਮਨੁੱਖ ਦੇ ਇਸੇ ਰੂਪ ਨੂੰ ਲੈ ਕੇ ਤੁਰਦੀ ਹੈ, ਕਿ ਕਿਵੇਂ ਮਨੁੱਖ ਕਿਸੇ ਪਲ ਤਾਂ ਹਰ ਖੰਡ ਵਿਚ ਸਾਰਾ ਹੀ ਜੀਉਂਦਾ ਹੁੰਦਾ ਹੈ ਤੇ ਕਿਸੇ ਹੋਰ ਪਲ ਵਿਚ an ਖੰਡ ਵਿਚ ਵੀ ਮੌਜੂਦ ਨਹੀਂ ਹੁੰਦਾ। ਕਰਤਾਰ ਸਿੰਘ ਦੁੱਗਲ ਦੀ ਕਹਾਣੀ ਜ਼ੀਨਤ ਆਪਾ' ਅਜਿਹੀ ਕੁੜੀ ਦੀ ਕਹਾਣੀ ਹੈ ਜਿਸ ਦਾ ਅਨੇਕਾਂ ਵਰਿਆਂ ਵਿਚ ਵੀ ਕੋਈ ਪਲ ਆਪਣਾ ਨਹੀਂ। ਜਦੋਂ ਪ੍ਰਾਪਤੀ ਹੀ ਕੋਈ ਨਹੀਂ ਫੇਰ ਗਵਾਚਣਾ ਕੀ ਹੋਇਆ? ਲੋਕ ਹੈਰਾਨ ਹੁੰਦੇ ਹਨ ਕਿ ਉਹ ਆਪਣੇ ਪਤੀ ਦੀ ਮੌਤ ਵੇਲੇ ਰੋਂਦੀ ਕਿਉਂ


1"......the writer, a free man addressing free men, has only one subject-'freedom'.

Sartre, Jean Paul: What is Literature?

(Tr. by Bernard Frecht man)

London: Methuen & Co., Ltd. 1950, P. 46

2 "Truth is what is. and seeing of what is, is the realization of truth. To express what we see honestly and without subterfuge, this is morality as well as art.'

Dreiser, Theodore in Book Lover's Magazine

Feb. 1903, P. 129

. 3 ਪੰਨਾ 104, “ਪਾਰੇ ਮੈਰੇ`, 1961, ਨਵਯੁਗ ਪਬਲਿਸ਼ਰਜ਼, ਦਿੱਲੀ।

੮੩