ਨਹੀਂ, ਪਰ ਸੱਤਾਂ ਬੱਚਿਆਂ ਦੀ ਮਾਂ ਹੋ ਕੇ ਵੀ ਉਹ ਆਖਦੀ ਹੈ, “ਕਿਸ ਦਾ ਪਤੀ? ਮੈਂ ਤਾਂ ਇਕ ਪਲ ਲਈ ਵੀ ਉਸ ਨੂੰ ਆਪਣਾ ਪਤੀ ਨਹੀਂ ਮੰਨਿਆ। ਜਦੋਂ ਮੁੜ ਕੇ ਪੇਕੀ ਆ ਜਾਂਦੀ ਹੈ ਤਾਂ ਉਸ ਦਾ ਪਹਿਲਾਂ ਵਾਲਾ ਖੇੜਾ ਵੀ ਪਰਤ ਆਉਂਦਾ ਹੈ, ਜਿਵੇਂ ਏਨੇ ਵਰਿਆਂ ਪਿਛੋਂ ਉਹ ਫੇਰ ਜੀਉ ਪਈ ਹੋਵੇ।
ਕੁਐਂਟਮ ਭੌਤਿਕ ਵਿਗਿਆਨ ਤੇ ਹਾਈਜ਼ਨਬਰਗ ਦੇ ਅਨਿਸ਼ਚਿਤਤਾ ਦੇ ਸਿੱਧਾਂਤ ਨੂੰ ਮਕਾਨਕ ਵਿਆਖਿਆ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਹਨ। ਇਸ ਨਾਲ ਯਥਾਰਥ ਦੇ ਸੰਕਲਪ ਵਿਚ ਵੀ ਪਰਿਵਰਤਨ ਆਇਆ ਹੈ।
ਆਈਨਸਟਾਈਨ ਦੇ ਦੇਸ਼-ਕਾਲ ਦੇ ਸ਼ਕਤੀ ਸੰਬੰਧੀ ਵਿਚਾਰਾਂ ਨੇ ਨਵੇਂ ਯਥਾਰਥ ਨੂੰ ਜਨਮ ਦਿੱਤਾ ਹੈ। ਸਮੇਂ ਦਾ ਆਧੁਨਿਕ ਸੰਕਲਪ ਦੇਸ਼-ਕਾਲ ਦਾ ਮਿਸ਼ਣ ਹੈ। ਇਸ ਅਨੁਸਾਰ ਹਰ ਛਿਨ ਵਿਚ ਸਮੁੱਚਾ ਕਾਲ ਸਮਾਇਆ ਹੋਇਆ ਹੈ। ਇੱਕੋ ਵੇਲੇ ਮਨੁੱਖ ਤਿੰਨਾਂ ਕਾਲਾਂ ਵਿਚ ਜੀ ਰਿਹਾ ਹੁੰਦਾ ਹੈ। ਇਸ ਅਨੁਭਵ ਦਾ ਹਾਣੀ ਹੋ ਕੇ ਅੱਜ ਦਾ ਲੇਖਕ ਮਨੁੱਖੀ ਜ਼ਿੰਦਗ) ਨੂੰ ਉਸ ਦੇ ਪੂਰਣ ਰੂਪ ਵਿਚ ਲੈਣ ਦੀ ਥਾਂ, ਉਨ੍ਹਾਂ ਪਲਾਂ ਛਿਨਾਂ ਦਾ ਜ਼ਿਕਰ ਕਰਦਾ ਹੈ ਜਿਹੜੇ ਪ੍ਰਾਪਤੀ ਦੇ ਛਿਨ ਹੋਣ ਕਰ ਕੇ ਸਾਰੀ ਜ਼ਿੰਦਗੀ ਲਈ ਮਹੱਤਤਾ ਵਾਲੇ ਤੇ ਸਾਰੀ ਜ਼ਿੰਦਗੀ ਦੀ ਕਹਾਣੀ ਕਹਿਣ ਜੋਗੇ ਹੁੰਦੇ ਹਨ। ਅਜਿਹੇ ਹੀ ਛਿਨ ਦੀ ਹੱਦ ‘‘ਪਟਨਾ ਮਿਊਜ਼ੀਅਮ ਵਿਚ ਇੱਕ ਪਾਸ" ਦੇ ਨਾਇਕ ਦੇ ਮਨ ਵਿਚ ਜਦੋਂ ਅਸੀਂ ਦੇਖਦੇ ਹਾਂ ਤਾਂ ਉੱਥੇ ਉਸ ਦਾ ਭੂਤ ਤੇ ਭਵਿੱਖ ਇੱਕ ਥਾਂ ਸੰਗੜ ਖੜੋਤੇ ਦਿੱਸਦੇ ਹਨ। ਇਕ ਛਿਨ ਪਹਿਲੇ ਉਹ ਅਫ਼ਸਰ ਨੂੰ ਆਖ ਰਿਹਾ ਸੀ ਕਿ ਮਿਊਜ਼ੀਅਮ ਦੀ ਝਾੜ ਪੂੰਝ ਕਰਨੀ ਮੈਰਾ
1 'Relativity theory has returned one answer—"we only observe relations', Quantum theory returns another answer IVe only observe probabilities. Eddingtor Arthur-I he philosophy physical of science: Cambridge: The university press, 1939, P. 49. 2 'Time is the mind of space and space the body of time.' za Alexander's 'Space, Time and Deity; London, Macmillan & Co. Ltd. 1920, Vol. II. P. 38. 3 Practically we perceive only the past, the pure present being the invisible progress of the past gnawing into future.. Bergson. Henri: 'Matter and Memory.' (Tr. by N. M. Paul and W. S. Palmer) London, George Allen & Co. Ltd., 1913 P. 194
4 ਪੰਨਾ; 183, ਕਰਾਮਾਤ, 1958, ਅਤਰ ਚੰਦ ਕਪੂਰ ਐਂਡ ਸਨਜ਼, ਦਿੱਲੀ। ੮੪