ਪੰਨਾ:Alochana Magazine January, February and March 1965.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੈਂ ਕਿਵੇਂ ਲਿਖਦਾ ਹਾਂ ? ਸੁਰਿੰਦਰ ਸਿੰਘ ਨਰੂਲਾ ਬਹੁਤ ਸਾਰੇ ਪਾਠਕ ਅਤੇ ਕਈ ਆਲੋਚਕ ਇਸ ਵਿਚਾਰ ਦੇ ਹਨ ਕਿ ਸਾਹਿੱਤ- ਰਚਨਾ ਕਿਸੇ ਰੱਬੀ ਪ੍ਰੇਰਣਾ ਦਾ ਸਿੱਟਾ ਹੁੰਦੀ ਹੈ। ਮੈਂ ਅਜਿਹੇ ਪਾਠਕਾਂ ਅਤੇ ਆਲੋਚਕਾਂ ਦਾ ਪੂਰਾ ਸਤਿਕਾਰ ਕਰਦਾ ਹੋਇਆ ਵੀ ਇਸ ਗੱਲ ਵਿਚ ਦ੍ਰਿੜ੍ਹ ਵਿਸ਼ਵਾਸ਼ ਰੱਖਦਾ ਹਾਂ ਕਿ ਕੇਵਲ ਰੱਬੀ ਪ੍ਰੇਰਨਾ ਸਾਹਿੱਤ-ਰਚਨਾ ਦਾ ਸਰੋਤ ਨਹੀਂ ਹੋ ਸਕਦੀ । ਵਲ ਰੱਬੀ ਪ੍ਰੇਰਨਾ ਵਿਚ ਵਿਸ਼ਵਾਸ਼ ਰੱਖਣ ਵਾਲੇ ਲੋਕ ਜਾਂ ਤਾਂ ਆਲਸ-ਮਾਰੇ ਹੁੰਦੇ ਹਨ ਜਾਂ ਮਨੋ-ਵਿਗਿਆਨ ਤੋਂ ਉੱਕਾ ਹੀ ਕਰੇ । ਸਾਡੇ ਮਨ ਦੀਆਂ ਅਤਰੀਵ ਤੈਹਾਂ ਵਿਚ ਅਜਿਹੀਆਂ ਕ੍ਰਿਆਵਾਂ ਹੁੰਦੀਆਂ ਹਨ, ਜਿਹੜੀਆਂ ਦੈਨਿਕ ਰੁਝੇਵਿਆਂ, ਬਾਹਰੀ ਭੁਲੇਖਿਆਂ ਜਾਂ ਝੂਠੀਆਂ-ਸੱਚੀਆਂ ਸੁਪਨ-ਦਰਸ਼ੀ ਆਸ਼ਾਵਾਂ ਦੇ ਅਧੀਨ ਕੁੱਝ ਸਮੇਂ ਲਈ ਸਿੱਬਲ ਹੋ ਜਾਂਦੀਆਂ ਹਨ, ਪਰ ਇਹ ਕਦੇ ਕਦੇ, ਸਭ ਹੱਦਾਂ ਬੰਨੇ ਤੋੜ ਕੇ, ਆਪਣੇ ਪੂਰਨ ਵੇਗ ਵਿੱਚ, ਬਾਹਰੀ ਰੂਪ ਧਾਰਨ ਕਰ ਲੈਂਦੀਆਂ ਹਨ । ਜਦੋਂ ਇਨ੍ਹਾਂ ਅਰਧ-ਚੇਤਨ ਕ੍ਰਿਆਵਾਂ ਦਾ ਬਾਹਰੀ ਰੂਪ ਇਸ ਤਰ੍ਹਾਂ ਇਕ-ਦਮ ਪ੍ਰਗਟਦਾ ਹੈ ਤਾਂ ਬਹੁਤ ਸਾਰੇ ਲੋਕ ਇਸ ਨੂੰ ਰੱਬੀ-ਪ੍ਰੇਰਣਾ ਜਾਂ ਦੈਵੀ ਅਨੁਭਵ ਸਮਝ ਲੈਂਦੇ ਹਨ । ਅਸਲ ਗੱਲ ਇਹ ਹੈ ਕਿ ਅਜਿਹੀ ਆਵੇਸ਼ਮਈ ਘੜੀ ਵੇਲੇ ਅਰਧ-ਚੇਤਨ ਮਨ ਵਿੱਚੋਂ ਕੋਈ ਫੁਰਨਾ ਵਿਅਕਤ ਹੋਣ ਨੂੰ ਤੜਪਦਾ ਹੈ ਅਤੇ ਚੇਤਨ ਮੰਡਲ ਵਿਚ ਦਾਖ਼ਲ ਹੁੰਦਾ ਹੈ, ਪਰ ਜਦੋਂ ਇਸ ਤਰ੍ਹਾਂ ਹੁੰਦਾ ਹੈ ਤਾਂ ਅਰਧ-ਚੇਤਨ ਦੇ ਪਰਛਾਵੇਂ ਫੈਲ ਕੇ ਚੇਤਨ ਦੀਆਂ ਹੱਦਾਂ ਲੰਘਦੇ ਹਨ ਅਤੇ ਕਈ ਸਾਹਿਤਕਾਰ ਇਨ੍ਹਾਂ ਪਰਛਾਵਿਆਂ ਨੂੰ ਰੱਬੀ ਦੂਤ ਸਮਝ ਬੈਠਦੇ ਹਨ । ਕਾਗ਼ਜ਼, ਰੁਸ਼ਨਾਈ ਅਤੇ ਕਲਮ ਲੈ ਕੇ ਲਿਖਣ ਬੈਠਿਆਂ ਜਿਹੜਾ ਸਾਹਿੱਤਕਾਰ ਆਪਣੇ ਆਪ ਨੂੰ ਨਿਰੋਲ ਅਰਧ-ਚੇਤਨਾ ਦੇ ਹਵਾਲੇ ਕਰ ਦੇਂਦਾ ਹੈ, ਜਾਂ ਜਿਹੜਾ ਸਾਹਿਤਕਾਰ ਚੇਤਨ ਦੀ ਲੋ ਦਾ ਆਸਰਾ ਲੈਂਦਾ ਤੇ ਅਰਧ-ਚੇਤਨ ਦੇ ਪਰਛਾਵਿਆਂ