ਪੰਨਾ:Alochana Magazine January, February and March 1965.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਹ ਤੋਂ ਨੱਸਦਾ ਹੈ, ਉਹ ਆਪਣੇ ਆਪ ਨਾਲ ਵਫ਼ਾਦਾਰੀ ਨਹੀਂ ਕਰਦਾ। ਪਹਿਲਾ ਸਾਹਿੱਤਕਾਰ ਉਹਲੇ, ਪਰਦੇ, ਧੰਦ ਨੂੰ ਉਪਜਾਉਂਦਾ ਹੈ ਅਤੇ ਦੂਜਾ ਸਾਹਿੱਤ-ਰਚਨਾ ਦੇ ਰੂਪਕ ਪੱਖ ਦਾ ਠੱਬੇਦਾਰ ਬਣ ਜਾਂਦਾ ਹੈ। ਸਾਹਿੱਤਕਾਰ ਦਾ ਕਰਤੱਵ ਹੈ ਕਿਸੇ ਕੀਮਤ ਤੇ ਵੀ ਚੇਤਨਤਾ ਨੂੰ ਨਾ ਤਿਆਗੇ ਪਰ ਅਜਿਹਾ ਕਰਦਾ ਹੋਇਆ, ਉਹ ਅਰਧ-ਚੇਤਨਾ ਦੀਆਂ ਡੂੰਘਾਣਾਂ ਵਿਚ ਵਿਚਰ ਰਹੀਆਂ ਅਦਭੁਤ ਕ੍ਰਿਆਵਾਂ ਉੱਤੇ ਵੀ ਨਜ਼ਰ ਰੱਖੇ । ਸਾਹਿੱਤਕਾਰੀ ਦੀ ਹਾਲਤ ਵਿਚ, ਅਰਧ-ਚੇਤਨਾ ਦੀ ਇਹ ਕ੍ਰਿਆ ਇਕ ਪਲ ਲਈ ਵੀ ਚੱਲ ਸਕਦੀ ਹੈ ਤੇ ਇਕ ਦਿਨ ਲਈ ਵੀ; ਕਈ ਮਹੀਨੇ ਵੀ ਵਾਪਰ ਸਕਦੀ ਹੈ ਤੇ ਕਈ ਸਾਲ ਵੀ। ਚੇਤਨ ਸਾਹਿੱਤਕਾਰ ਉਹ ਹੈ, ਜਿਸ ਨੂੰ ਇਸ ਗੱਲ ਦਾ ਪਤਾ ਹੋਵੇ ਕਿ ਕਦੋਂ ਇਹ ਕ੍ਰਿਆ ਆਪਣੇ ਵਿਕਾਸ ਦੀ ਚਰਮ-ਸੀਮਾ ਉੱਤੇ ਪੁੱਜ ਕੇ ਮੁੜ ਅਰਧ-ਚੇਤਨ ਦੇ ਰਸਾਤਲ ਵੱਲ ਮੁੜਨ ਲੱਗੀ ਹੈ ਅਤੇ ਇਸ ਪ੍ਰਕਾਰ ਦੀ ਪ੍ਰਤਿਕ੍ਰਿਆ ਤਾਂ ਪਹਿਲਾਂ ਹੀ ਸਾਹਿੱਤਕਾਰ ਨੂੰ ਚਾਹੀਦਾ ਹੈ ਕਿ ਆਪਣੀ ਚੇਤਨਤਾ ਦੀ ਨਿਕਾਸ-ਪ੍ਰਣਾਲੀ ਦੇ ਪਟ ਖੋਲ੍ਹ ਦੇਵੇ ਤਾਂ ਅਰਧ-ਚੇਤਨ ਦੀਆਂ ਇਹ ਲਹਿਰਾਂ ਮੁੜ ਅਰਧ-ਚੇਤਨ ਵਿਚ ਗੁੰਮ ਨਾ ਹੋ ਜਾਣ ਜਾਂ ਦੈਨਿਕ ਕ੍ਰਿਆਵਾਂ ਦੀਆਂ ਹੱਦਾਂ ਨੂੰ ਲੰਘ ਕੇ ਸਮਾਜ ਦੀ ਨਿਸ਼ਕਰਮ, ਅਸਿਰਜਨਾਤਮਕ ਧਰਤੀ ਵਿਚ ਲੋਪ ਨਾ ਹੋ ਜਾਣ । ਮੈਂ ਇਹ ਸਮਝਦਾ ਹਾਂ ਕਿ ਅਦਭੁਤ ਸਾਹਿੱਤਕਾਰ ਅਤੇ ਸਾਧਾਰਣ ਸਾਹਿੱਤਕਾਰ ਵਿਚ ਇਹੋ ਹੀ ਅੰਤਰ ਹੈ ਕਿ ਪਹਿਲੇ ਨੂੰ ਫ਼ੈਸਲੇ ਦੀ ਇਸ ਘੜੀ ਦਾ ਪਤਾ ਹੁੰਦਾ ਹੈ ਤੇ ਦੂਜਾ ਇਸ ਘੜੀ ਤੋਂ ਖੁੰਝ ਕੇ ਕੇਵਲ ਫੁੰਮ੍ਹਣਿਆਂ ਦੀ ਤਲਾਸ਼ ਵਿਚ ਰਹਿੰਦਾ ਹੈ । ਇਹ ਠੰਮ੍ਹਣਾ ਵਿਸਕੀ-ਸੋਡਾ, ਕੋਈ ਸੱਚ ਮੁੱਚ ਦੀ ਜਾਂ ਸੁਪਨ-ਦੇਸ਼ ਦੀ ਸੁੰਦਰੀ, ਕਾਫ਼ੀ ਦਾ ਪਿਆਲਾ, ਸਿਗਰਟ ਦਾ ਸੂਟਾ, ਜਾਂ ਕਿਸੇ ਦੀਰਘ ਮਾਨਸਿਕ ਰੋਗ ਤੋਂ ਉਪਜੀ ਟੁੰਬ ਹੋ ਸਕਦੀ ਹੈ। ਮੈਂ ਹਮੇਸ਼ਾਂ ਇਸ ਗੱਲ ਦੀ ਕੋਸ਼ਿਸ਼ ਕੀਤੀ ਹੈ ਕਿ ਆਪਣੇ ਅਰਧ-ਚੇਤਨ ਦੀ ਕ੍ਰਿਆ ਦੇ ਵਿਕਾਸ ਦੀ ਇਸ ਚਰਮ-ਸੀਮਾ ਦੀ ਉਡੀਕ ਵਿਚ ਰਹਾਂ ਅਤੇ ਜਦੋਂ ਵੀ ਇਹ ਘੜੀ ਆਵੋ, ਪੂਰਨ ਹੋਸ਼ ਨੂੰ ਵਿਅਕਤ ਕਰਾਂ ਅਤੇ ਮੇਰੀ ਅਰਧ-ਚੇਤਨਾ ਕਿਸੇ ਕ੍ਰਿਆਵੀ ਵਿਕਾਸ ਹੋਣ ਤੋਂ ਪਹਿਲਾਂ ਹਵਾਸ ਵਿਚ ਆਪਣੇ ਆਪੇ ਹੀ ਨਿਰਾਰਥ ਦਲਦਲ ਵਿਚ ਫਸ ਕੇ ਨਾ ਰਹਿ ਜਾਏ । ਹੁਣ ਸਵਾਲ ਇਹ ਉੱਠਦਾ ਹੈ ਕਿਸ ਤਰ੍ਹਾਂ ਹੁੰਦਾ ਹੈ ਅਤੇ ਕੀ ਇਸ ਨਿਰਣਾ ਕੀਤਾ ਜਾ ਸਕਦਾ ਹੈ ? ਮੈਂ ਕ੍ਰਿਆਵਾਂ ਤੋਂ ਜਾਣੂੰ ਰਿਹਾ ਹਾਂ। ૧૦ ਕਿ ਅਰਧ-ਚੇਤਨ ਵਿਚ ਕ੍ਰਿਆ ਦਾ ਆਰੰਭ ਕ੍ਰਿਆ ਦੇ ਵਿਕਾਸ-ਪੜਾਵਾਂ ਦਾ ਕਿਸੇ ਪ੍ਰਕਾਰ : ਹਮੇਸ਼ਾਂ ਹੀ ਆਪਣੀਆਂ ਇਨ੍ਹਾਂ ਮਾਨਸਿਕ