ਪੰਨਾ:Alochana Magazine January, February and March 1965.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਿਹਾ ਕਿ ਮੇਰੇ ਆਮ ਪਾਠਕ ਜਾਣਦੇ ਹਨ, ਮੈਂ ਆਪਣੇ ਬਹੁਤੇ ਨਾਵਲ, ਫ਼ਰੀਦਕੋਟ ਦੇ ਸਰਕਾਰੀ ਕਾਲਜ ਨਾਲ ਸੰਬੰਧ ਦੇ ਜੀਵਨ-ਕਾਲ ਵਿਚ ਲਿਖੇ ਹਨ। ਮੈਂ ਕਾਲਜ ਵਿਚ ਪੜ੍ਹਾਉਣ ਦਾ ਕਿੱਤਾ ਕਰਦਾ ਹਾਂ ਅਤੇ ਇਸ ਕਾਰਨ ਮੈਨੂੰ ਸਾਲ ਵਿਚ ਗਰਮੀਆਂ, ਸਰਦੀਆਂ, ਅਤੇ ਬਸੰਤ ਰੁੱਤ ਦੀਆਂ ਲੰਮੀਆਂ ਛੁੱਟੀਆਂ ਹੁੰਦੀਆਂ ਹਨ ਮੈਂ ਇਹ ਛੁੱਟੀਆਂ ਅਕਸਰ ਸੈਲ-ਸਪਾਟੇ ਵਿਚ ਬਿਤਾਉਂਦਾ ਹਾਂ ਅਤੇ ਇਸ ਤਰ੍ਹਾਂ ਆਮ ਲੋਕਾਂ ਨਾਲ਼ ਇਕ ਪ੍ਰਕਾਰ ਦਾ ਵਿਸ਼ਾਲ ਸੰਪਰਕ ਪ੍ਰਾਪਤ ਕਰਨ ਵਿਚ ਸਫਲ ਹੁੰਦਾ ਹਾਂ, ਪਰ ਅੱ ਅੱਡ ਥਾਵਾਂ ਦਾ ਰਟਨ ਕਰਨ ਪਿੱਛੋਂ ਮੈਂ ਕੁੱਝ ਸਮਾਂ ਆਪਣੇ ਜੱਦੀ ਸ਼ਹਿਰ ਅੰਮ੍ਰਿਤਸਰ ਵਿਚ ਬਿਤਾਉਂਦਾ ਰਿਹਾ ਹਾਂ । ਹੁਣ ਤੱਕ ਮੇਰਾ ਛੁੱਟੀਆਂ ਦਾ ਪ੍ਰੋਗਰਾਮ ਸਦਾ ਇਹੋ ਹੀ ਰਿਹਾ ਹੈ । ਇਸ ਸੈਲ-ਸਪਾਟੇ ਵਿਚ, ਮੈਂ ਹਜ਼ਾਰਾਂ ਲੋਕਾਂ ਦੇ ਚਿਹਰੇ ਮੁਹਰੇ ਘਖੇ ਹਨ, ਉਨ੍ਹਾਂ ਦੇ ਵਾਕੰਸਾਂ ਨੂੰ ਆਪਣੀ ਯਾਦ-ਸ਼ਕਤੀ ਨਾਲ ਜੀਉਂਦਿਆਂ ਰੱਖਣ ਦਾ ਜਤਨ ਕੀਤਾ ਹੈ, ਕਿਸੇ ਸਾਧਾਰਣ ਵਾਕ ਦੀਆਂ ਅਸਾਧਾਰਣ ਸੰਭਾਵਨਾਵਾਂ ਬਾਰੇ ਵਿਚਾਰ ਕੀਤਾ ਹੈ । ਕਿਸੇ ਦੀਆਂ ਅੱਖਾਂ, ਕਿਸੇ ਦਾ ਮੂੰਹ ਮੱਥਾ, ਕਿਸੇ ਦੀ ਗਰਦਨ ਦੀ ਨੁਹਾਰ, ਕਿਸੇ ਦੇ ਹੱਥ ਦਾ ਉਲਾਰ, ਕਿਸੇ ਦੀ ਚਾਲ ਢਾਲ, ਕਿਸੇ ਦੀ ਦੰਦਾਂ ਦੀ ਂ ਬੀੜ, ਕਿਸੇ ਦੀ ਗੱਲ੍ਹ ਦਾ ਤਿਲ, ਅਜਿਹੇ ਅਜੀਬ ਢੰਗ ਨਾਲ ਮੇਰੇ ਅੱਡ ਅੱਡ ਪਾਤਰਾਂ ਦੇ ਚਿਹਰੇ ਮੁਹਰੇ ਦਾ ਹਿੱਸਾ ਬਣਦੇ ਹਨ ਕਿ ਮੈਂ ਹੈਰਾਨ ਰਹਿ ਜਾਂਦਾ ਹਾਂ । ਕਦੇ ਕਦੇ ਕੋਈ ਘਟਨਾ ਵਾਪਰਦੀ ਹੈ, ਜਿਹੜੀ ਮੇਰੇ ਅਰਧ-ਚੇਤਨ ਨੂੰ ਹੰਗਾਲਦੀ ਰਹਿੰਦੀ ਹੈ ਅਤੇ ਜਿੰਨਾ ਚਿਰ ਮੈਂ ਉਸ ਨੂੰ ਵਿਅਕਤ ਨਹੀਂ ਕਰਦਾ, ਮੇਰੀ ਮਾਨਸਿਕ ਅਤੇ ਸਕੂਲ ਕਾਇਆ ਦੀ ਛਬ ਅਨੋਖੀ ਹੀ ਰਹਿੰਦੀ ਹੈ। ਮੈਂ ਆਪਣਾ ਪਹਿਲਾ ਨਾਵਲ 'ਪਿਉ ਪੁੱਤਰ' ੧੯੪੪ ਵਿਚ ਲਿਖਿਆ। ਇਹ ਅਮ੍ਰਿਤਸਰ ਬਾਰੇ ਮੇਰਾ ਪਹਿਲਾ ਨਾਵਲ ਸੀ, ਪਰ ਬੀਜ ਰੂਪ ਵਿਚ ਇਸ ਨਾਵਲ ਦਾ ਜਨਮ ੧੯੩੮ ਵਿਚ ਹੋ ਚੁੱਕਾ ਸੀ। ਉਸ ਸਾਲ ਅਮ੍ਰਿਤਸਰ ਵਿਚ ਬੜੀ ਵਰਖਾ ਹੋਈ ਸੀ ਅਤੇ ਸਾਡੇ ਜੱਦੀ ਮਕਾਨ ਦੀ ਹੇਠਲੀ ਛੱਤ ਦੀਆਂ ਨਾਨਕਸ਼ਾਹੀ ਇੱਟਾਂ ਢਹਿ ਗਈਆਂ ਸਨ । ਹੇਠਲੀ ਕੋਠੜੀ ਵਿੱਚੋਂ ਸਾਮਾਨ ਕੱਢਦਿਆਂ ਮੇਰੇ ਸ੍ਵਰਗਵਾਸੀ ਪਿਤਾ ਜੀ ਨੇ ਆਖਿਆ, “ਕਾਕਾ, ਇਹ ਸਭ ਚੀਜ਼ਾਂ ਮੇਰੇ ਨਾਨੇ ਦੀਆਂ ਨੇ, ਮੈਂ ਉਨ੍ਹਾਂ ਕੋਲੋਂ ਹਕੀਮੀ ਦਾ ਕੰਮ ਸਿੱਖਿਆ ਸੀ ।" ਮੈਂ ਪੁਰਾਣੀਆਂ ਕੜਾਹੀਆਂ, ਤਸਲਿਆਂ, ਕਾੜ੍ਹਨੀਆਂ, ਆਦਿ ਵੱਲ ਹੈਰਾਨੀ ਨਾਲ ਵੇਖਿਆ ਤੇ ਚੁੱਪ ਕਰ ਗਿਆ । ਫੇਰ ਥੋੜ੍ਹੇ ਦਿਨਾਂ ਪਿੱਛੋਂ ਮੇਰੀ ਭੂਆ ਨੇ, ਜਾਂ ਕਿਸੇ ਹੋਰ ਨੇ, ਮੈਨੂੰ ਕੋਠੜੀ ਵਿਚੋਂ ਸੱਪ ਦੇ ਨਿਕਲਣ ਦੀ ਗੱਲ ਸੁਣਾਈ । ‘ਪਿਉ ਪੁੱਤਰ’ ਦੇ ਪਾਠਕਾਂ ਨੂੰ ਨਾਵਲ ਦੇ ਪ੍ਰਸੰਗ ਵਿਚ ਇਹ ਦੋਵੇਂ ਘਟਨਾਵਾਂ ਯਾਦ ਹੋਣਗੀਆਂ, ਪਰ ੧੯੩੮ ਤੋਂ ਲੈ ਕੇ ੧੯੪੪ ਤੱਕ ਮੈਂ ਇਹ ਗੱਲ ਅਸਲੋਂ ਵਿਸਾਰ ਛੱਡੀ ਹੋਈ ਸੀ । ਜਦੋਂ ਪ੍ਰੋਫ਼ੈਸਰ ਮੋਹਨ ਸਿਘ ਨਾਲ ਮੈਂ, ੧੯੪੪ ਵਿਚ, ਕੰਮ ਕਰਦਾ ਸਾਂ ਤਾਂ ਮੈਂ ਪ੍ਰਸਿੱਧ ੧੧