ਪੰਨਾ:Alochana Magazine January, February and March 1965.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਫ਼ਰਾਂਸੀਸੀ ਨਾਵਲ “ਬੁੱਢਾ ਗੋਰੀਓ' ਪੜ੍ਹਿਆ। ਉਸ ਆਪਣੀ ਔਲਾਦ ਲਈ, ਆਪਣਾ ਸਭ ਕੁੱਝ ਕੁਰਬਾਨ ਕਰ ਦਾ ਮੁੱਖ-ਪਾਤਰ ਗੇੜੀਓ, ਦੇਂਦਾ ਹੈ। ਮੇਰੇ ਪਿਤਾ ਜੀ ਨੇ ਵੀ ਇਹ ਹੀ ਕੀਤਾ ਸੀ। ਫ਼ਰਾਂਸੀਸੀ ਨਾਵਲ ਪੜ੍ਹਨ ਪਿੱਛੋਂ ਮੈਨੂੰ ਅਨੇਕ ਅਜਿਹੀਆਂ ਘਟਨਾਵਾਂ ਯਾਦ ਆਈਆਂ ਜਿਹੜੀਆਂ ਮੇਰੇ ਬਚਪਨ ਨਾਲ ਸੰਬੰਧ ਰੱਖਦੀਆਂ ਸਨ, ਪਰ ਨਾਵਲ ਮੈਂ ਆਪਣੇ ਪਿਤਾ ਜੀ ਬਾਰੇ ਲਿਖਣ ਦਾ ਵਿਚਾਰ ਕਰ ਰਿਹਾ ਸਾਂ। ਇਕ ਦਿਨ ਸ਼ਾਮ ਨੂੰ ਮੈਕਲੋਡ ਰੋਡ, ਲਾਹੌਰ ਦੇ ਇਕ ਹੋਟਲ ਤੋਂ ਰੱਜਵਾਂ ਖਾਣਾ ਖਾ ਕੇ ਮੈਂ ਘਰ ਮੁੜਿਆ। ਰਾਹ ਵਿਚ ਨਿਸਬਤ ਰੋਡ ਉੱਤੇ ਮੈਨੂੰ ਦੋ ਮੁਸਲਮਾਨ ਦੋਸਤ ਮਿਲੇ। ਉਨ੍ਹਾਂ ਵਿੱਚੋਂ ਇਕ ਦਾ ਬੁੱਢਾ ਚਾਚਾ ਉਸ ਦੇ ਨਾਲ ਸੀ। ਉਸ ਨੇ ਆਪਣੇ ਚਾਚੇ ਨਾਲ ਮੇਰੀ ਜਾਣ ਪਛਾਣ ਕਰਾਉਂਦਿਆਂ ਕਿਹਾ ਮੇਰਾ ਪਾਲਣ ਪੋਸਣ ਚਾਚੇ ਨੇ ਹੀ ਕੀਤਾ ਹੈ।" ਮੈਨੂੰ ਇਸ ਗੱਲ ਦਾ ਪਤਾ ਸੀ ਕਿ ਮੇਰੇ ਮੁਸਲਮਾਨ ਮਿੱਤਰ ਦਾ ਬਚਪਨ ਬੜਾ ਦੁੱਖ-ਭਰਿਆ ਸੀ ਅਤੇ ਉਸ ਦਾ ਚਾਚਾ, ਜਿਸ ਨੇ ਉਸ ਦੀ ਸਹਾਇਤਾ ਕੀਤੀ ਸੀ, ਬੜਾ ਖ਼ੁਦਾ-ਤਰਸ ਬੰਦਾ ਸੀ। ਉਨ੍ਹਾਂ ਨੂੰ ਮਿਲ ਕੇ ਮੈਂ ਅੱਗੇ ਵਧਿਆ ਹੀ ਸਾਂ ਕਿ ੧੯੩੮ ਵਾਲੀ ਆਪਣੇ ਪਿਤਾ ਨਾਲ ਕੀਤੀ ਗੱਲ- ਬਾਤ ਮੈਨੂੰ ਯਾਦ ਆ ਗਈ ਅਤੇ ਉਨ੍ਹਾਂ ਦਾ ਤਿਆਗ ਵੀ। ਘਰ ਪਹੁੰਚਣ ਉੱਤੇ ਮੈਂ ਪ੍ਰੋਫ਼ੈਸਰ ਮੋਹਨ ਸਿੰਘ ਨਾਲ ਸੈਰ ਕਰਨ ਲਈ ਮੁੜ ਤੁਰ ਪਿਆ। ਰਸਤੇ ਵਿਚ ਮੋਹਨ ਸਿੰਘ ਕਿਸੇ ਸਾਹਿੱਤਕਾਰ ਦੀ ਰਚਨਾ ਦਾ ਜ਼ਿਕਰ ਕਰਦਾ ਰਿਹਾ। ਮੈਂ ‘ਹੂੰ’, ‘ਹਾਂ' ਕਰੀ ਜਾਂਦਾ ਸਾਂ। ਇਕ ਦੋ ਵਾਰ ਮੋਹਨ ਸਿੰਘ ਨੇ ਮੈਨੂੰ ਮੋਢਿਓਂ ਫੜ ਕੇ ਰਾਹ ਲੰਘਦੀਆਂ ਕਾਰਾਂ ਦੇ ਹੇਠਾਂ ਆਉਣ ਤੋਂ ਵੀ ਬਚਾਇਆ। ਮੇਰਾ ਅਰਧ-ਚੇਤਨ ਮਨ ਸ਼ੀਸ਼ੇ ਦੀ ਘੁੰਮਦੀ ਨਲਕੀ ਵਾਂਗੂੰ ਚੱਕਰ ਲਾ ਰਿਹਾ ਸੀ। ਉਹ ਸਾਰੀ ਰਾਤ ਮੈਂ ਜਾਗੋ-ਮੀਟੇ ਦੀ ਹਾਲਤ ਵਿਚ ਰਿਹਾ।ਸਵੇਰੇ ਉੱਠਣ ਉੱਤੇ 'ਪਿਉ ਪੁੱਤਰ' ਦੀ ਸਾਰੀ ਗੋਂਦ ਮੇਰੇ ਦਿਮਾਗ਼ ਵਿਚ ਸੀ। ਮੈਂ ਦੂਜੇ ਦਿਨ ਮੋਹਨ ਸਿੰਘ ਨੂੰ ਆਖਿਆ ਕਿ ਮੈਂ ਘਰ ਵਾਪਸ ਜਾਣਾ ਚਾਹੁੰਦਾ ਹਾਂ ਤੇ ਸ਼ਾਇਦ ਮੈਂ ਲਾਹੌਰ ਵਾਪਸ ਨਾ ਆ ਸਕਾਂ। ਮੋਹਨ ਸਿੰਘ ਨੇ ਮੈਨੂੰ ਬਥੇਰਾ ਰੋਕਿਆ ਪਰ ਅਮ੍ਰਿਤਸਰ ਮੈਨੂੰ ਬੁਲਾ ਰਿਹਾ ਸੀ। ਅਮ੍ਰਿਤਸਰ ਪਹੁੰਚਣ ਉੱਤੇ ਮੈਂ ਆਪਣੇ ਚਾਚਿਆਂ ਕੋਲੋਂ, ਆਪਣੀ ਭੂਆ ਕੋਲੋਂ, ਗੱਲਾਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸਾਰਾ ਸਾਰਾ ਦਿਨ ਮੈਂ ਬਾਉਰਾਨਾ ਹੋ ਕੇ ਇਨ੍ਹਾਂ ਗੱਲਾਂ ਦੀ ਭਾਲ ਵਿਚ ਲੱਗਾ ਰਹਿੰਦਾ। ਰਾਤ ਭਰ ਆਪਣੀ ਯਾਦ ਲਈ ਇਕੱਤਰ ਕਰਦਾ ਸਾਂ। ਇਸ ਤਰ੍ਹਾਂ ਮੇਰੇ ਕੋਲ ਕਾਫ਼ੀ ਮਸਾਲਾ ਜਾਗ ਕੇ, ਉਨ੍ਹਾਂ ਨੂੰ ਗਿਆ। ਪਰ ਇਨ੍ਹਾਂ ਗੱਲਾਂ ਦੇ ਚੌਖਟੇ ਵਾਲਾ ਪੁਰਾਣਾ ਅਮ੍ਰਿਤਸਰ ਤਾਂ ਚੁੱਕਾ ਸੀ, ਉਸ ਦੀ ਪੁਰਾਣੀ ਮੂਰਤ ਕਿੱਥੋਂ ਲੱਭੇ? ਬਦਲ ਕਈ ਵਾਰ ਮੈਂ ਦੁਪਹਿਰੇ ਅਮ੍ਰਿਤਸਰ ਮਿਊਨਿਸਪੈਲਿਟੀ ਦੀ ਲਾਇਬ੍ਰੇਰੀ ਜਾਂਦਾ ਹੁੰਦਾ ਸਾਂ। ਮੈਂ ਉੱਥੇ ਅਮ੍ਰਿਤਸਰ ਦੇ ਪੁਰਾਣੇ ਰੀਕਾਰਡਾਂ ਦੀ ਭਾਲ ਕੀਤੀ; ਕਿਰਮ१२