ਪੰਨਾ:Alochana Magazine January, February and March 1965.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਖਾਧੀਆਂ ਫ਼ਾਈਲਾਂ ਵਿੱਚੋਂ ਪੁਰਾਣੇ ਅੰਮ੍ਰਿਤਸਰ ਦੇ ਨਕਸ਼ੇ, ਜਨਮ ਮਰਨ ਦਿਆਂ ਖ਼ਾਨਆਂ ਵਿੱਚੋਂ ਲੋਕਾਂ ਦਿਆਂ ਪੇਸ਼ਿਆਂ ਤੇ ਹੋਰ ਗੱਲਾਂ ਦੀ ਭਾਲ ਕੀਤੀ। ਕੋਈ ਛੇ ਮਹੀਨੇ ਦੀ ਲਗਾਤਾਰ ਮਿਹਨਤ ਪਿੱਛੋਂ, ਪੁਰਾਣੇ ਅੰਮ੍ਰਿਤਸਰ ਬਾਰੇ ਲੋੜੀਂਦੀ ਵਾਕਫ਼ੀ ਇਕੱਠੀ ਹੋ ਗਈ। ਜਿਨ੍ਹਾਂ

ਹੁਣ ਮੇਰੇ ਕੋਲ ਕੱਚਾ ਮਸਾਲਾ ਮੌਜੂਦ ਸੀ। ਉਹ ਚੱਕ ਵੀ ਮੈਂ ਘੜ ਲਿਆ ਸੀ, ਜਿਸ ਉੱਤੇ ਮੈਂ ਆਪਣੇ ਨਾਵਲ ਦੇ ਭਾਂਡੇ ਨੂੰ ਉਸਾਰਨਾ ਚਾਹੁੰਦਾ ਸਾਂ, ਪਰ ਜਿਹੜਾ ਮਸਾਲਾ ਮੇਰੇ ਕੋਲ ਸੀ, ਉਸ ਵਿਚ ਉਨ੍ਹਾਂ ਲਹਿਰਾਂ ਦਾ ਨਾਮ-ਮਾਤਰ ਜ਼ਿਕਰ ਹੀ ਸੀ, ਦੁਆਰਾ ਮੈਂ ਆਪਣੇ ਸਮਾਜਿਕ ਦ੍ਰਿਸ਼ਟੀ-ਕੌਣ ਨੂੰ ਵਿਅਕਤ ਕਰਨਾ ਚਾਹੁੰਦਾ ਸਾਂ। ਇਸ ਪਿੱਛੋਂ ਮੈਂ ਸਿੰਘ ਸਭਾ, ਨਾਮਧਾਰੀ ਤੇ ਆਰੀਆ ਸਮਾਜ ਦੀਆਂ ਲਹਿਰਾਂ ਬਾਰੇ ਸਰਕਾਰੀ ਤੇ ਗ਼ੈਰ-ਸਰਕਾਰੀ ਕਿਤਾਬਾਂ ਦਾ ਪਾਠ ਸ਼ੁਰੂ ਕੀਤਾ ਪਰ ਇਸ ਤਰ੍ਹਾਂ ਕਰਦਿਆਂ ਕਦੇ ਵੀ ਮੇਰੇ ਮਨ ਵਿਚ ਇਹ ਵਿਚਾਰ ਨਹੀਂ ਸੀ ਆਇਆ ਕਿ ਮੈਂ ਆਪਣੇ ਪਿਤਾ ਜੀ ਬਾਰੇ ਜਿਹੜਾ ਨਾਵਲ ਲਿਖਣਾ ਸੀ, ਉਸ ਵਿਚ ਮੈਂ ਉਨ੍ਹਾਂ ਨੂੰ ਕਿਸੇ ਖ਼ਾਸ ਰਾਜਸੀ ਜਾਂ ਭਾਈਚਾਰਕ ਲਹਿਰ ਨਾਲ ਸੰਬੰਧਿਤ ਕਰ ਕੇ ਦਰਸਾਉਣਾ ਹੈ। ਮੈਨੂੰ ਖ਼ਿਆਲ ਆਇਆ ਕਿ ਮੇਰੇ ਪਿਤਾ ਜੀ ਇਨ੍ਹਾਂ ਲਹਿਰਾਂ ਨਾਲ ਕੁੱਝ ਸੰਬੰਧ ਨਹੀਂ ਸਨ ਰੱਖਦੇ; ਪਰ ਉਹ ਉਸ ਸਮੇਂ ਆਪਣਾ ਜੀਵਨ ਤਾਂ ਬਿਤਾਉਂਦੇ ਰਹੇ ਸਨ, ਫੇਰ ਉਨ੍ਹਾਂ ਉੱਤੇ ਇਨ੍ਹਾਂ ਲਹਿਰਾਂ ਦਾ ਪ੍ਰਭਾਵ ਕਿਉਂ ਨਾ ਹੋਇਆ? ਇਸ ਤਰ੍ਹਾਂ ਪੰਜਾਬ ਦੀ ਗਭਲੀ ਸ਼੍ਰੇਣੀ ਦਾ ਸਮਾਜਿਕ ਪੱਖ ਮੇਰੇ ਸਾਹਮਣੇ ਵਿਅਕਤ ਹੋ ਗਿਆ। ਮੈਨੂੰ ਇਹ ਗਿਆਨ ਹੋਇਆ ਕਿ ਮੇਰੇ ਪਿਤਾ ਜੀ ਨੇ ਨਿੱਜੀ ਰੂਪ ਵਿਚ ਤਿਆਗ ਤਾਂ ਕੀਤਾ ਸੀ ਪਰ ਸਮਾਜਿਕ ਤਿਆਗ ਦੀ ਭਾਵਨਾ ਦਾ ਅਨੁਭਵ ਨਾ ਹੋਣ ਕਰਕੇ, ਨਾ ਤਾਂ ਉਹ ਨਿੱਜੀ ਉਲਝਣਾਂ ਵਿੱਚੋਂ ਨਿਕਲ ਸਕੇ ਅਤੇ ਨਾ ਹੀ ਉਨ੍ਹਾਂ ਦਾ ਕਰਮ ਸਮਾਜ ਲਈ ਗੁਣਕਾਰੀ ਤੇ ਕਲਿਆਣਕਾਰੀ ਹੋਇਆ। ਇਸ ਤਰ੍ਹਾਂ, ਮਾਰਕਸਵਾਦ ਦੁਆਰਾ ਜਿਹੜਾ ਨਿਰੋਲ ਸਿੱਧਾਂਤਿਕ ਅਨੁਭਵ ਮੈਂ ਪ੍ਰਾਪਤ ਕੀਤਾ ਸੀ, ਉਹ ਪੱਥਰ ਵਰਗੀ ਸਚਾਈ ਦਾ ਰੂਪ ਧਾਰਨ ਕਰ ਕੇ, ਮੇਰੇ ਸਾਹਮਣੇ ਰੂਪਮਾਨ ਹੋ ਗਿਆ ਅਤੇ ਇਸ ਤਰ੍ਹਾਂ ਮੇਰੇ ਨਿੱਜੀ ਅਨੁਭਵ, ਮਾਨਸਿਕ ਚਿੰਤਨ ਅਤੇ ਪੁਸਤਕ ਅਧਿਐਨ ਨੂੰ ਇਕ ਸਿੱਧਾਂਤਿਕ ਤਲ ਮਿਲ ਗਿਆ। ਇਹ ਸਭ ਕੁੱਝ ਮਿਲ ਗਿਆ ਪਰ ਇਸ ਸਭ ਕੁੱਝ ਨੂੰ ਮੈਂ ਕਲਾ ਦਾ ਰੂਪ ਕਿਸ ਤਰ੍ਹਾਂ ਦੋਵਾਂ? ਅਨੇਕ ਉਪ- ਨਿਆਸ ਮੈਂ ਪੜ੍ਹੇ ਸਨ। ਹਰ ਇਕ ਵਿਚ ਕਲਾ ਦਾ ਸੁਨੱਖਾ ਰੂਪ, ਮੈਨੂੰ ਕੁੱਝ ਅੱਖਰਦਾ ਸੀ ਤੇ ਮੈਂ ਕਿਸੇ ਇਕ ਨਾਵਲ ਦੇ ਕਲਾ-ਰੂਪ ਨੂੰ ਅਪਣਾਉਣਾ ਨਹੀਂ ਸੀ ਚਾਹੁੰਦਾ। ਫ਼ਰਾਂਸੀਸੀ ਨਾਵਲ “ਬੁੱਢਾ ਗੋਰੀਓ" ਮੇਰੇ ਲਈ ਆਧਾਰ ਨਹੀਂ ਸੀ ਹੋ ਸਕਦਾ ਕਿਉਂਕਿ ਬੁੱਢੇ ਗੋਰੀਓ ਦੇ ਤਿਆਗ ਤੋਂ ਛੁੱਟ, ਉਸ ਦੀ ਕੋਈ ਗੱਲ ਵੀ ਮੇਰੇ ਨਾਵਲ ਨਾਲ ਸਾਂਝੀ ਨਹੀਂ ਸੀ। ਮੈਨੂੰ ਕੋਈ ਰਾਹ ਨਹੀਂ ਸੀ ਸੁੱਝਦਾ, ਮੈਂ ਮੈਂ ਨਾਵਲ ਲਿਖਣ ਦਾ ਇਰਾਦਾ ਮੁਲਤਵੀ ਕਰ ਦਿੱਤਾ।ਓਦੋਂ ਹੀ ਮੈਂ ਖ਼ਾਲਸਾ ਕਾਲਜ,ਅਮਿ੍ਤਸਰ ਵਿਚ ਮੁਲਾਜ਼ਮ ਹੋ ਗਿਆ;

੧੩