ਪੰਨਾ:Alochana Magazine January, February and March 1965.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪ੍ਰੀਤ-ਗਾਥਾ ਹੁੰਦੀ ਰਹੀ ਹੈ ਜੋ, ਸਪਸ਼ਟ ਹੈ, ਠੀਕ ਨਹੀਂ। ਸਾਡੇ ਵਿਚਾਰ ਅਨੁਸਾਰ ਕਿੱਸਾ ਉਸ ਬਿਰਤਾਂਤਕ ਕਾਵਿ ਦਾ ਨਾਂ ਹੈ ਜੋ ਕਿਸੇ ਲੰਮੀ ਕਥਾ ਅਥਵਾ ਕਹਾਣੀ ਨੂੰ ਨਾਟਕੀ ਢੰਗ ਨਾਲ ਬਿਆਨ ਕਰਦਾ ਤੇ ਸ਼ਬਦ-ਚਿਤਰਾਂ ਜਾਂ ਅਲੰਕਾਰਾਂ ਨਾਲ ਭੂਸ਼ਿਤ ਹੁੰਦਾ ਹੈ। ਉਸ ਦਾ ਮੁੱਖ ਪਾਤਰ ਸਾਰੇ ਕਿੱਸੇ ਉੱਤੇ ਛਾਇਆ ਹੁੰਦਾ ਹੈ ਅਤੇ ਸ਼ਿੰਗਾਰ ਜਾਂ ਹੋਰ ਰਸ, ਥਾਂ-ਪੁਰ- ਥਾਂ ਪ੍ਰਾਪਤ ਹੁੰਦੇ ਹਨ।

ਕਈ ਵੇਰ ਕਿੱਸਾ-ਲੇਖਕ, 'ਕਵੀ ਉਵਾਚ' ਦੁਆਰਾ, ਕੋਈ ਆਦਰਸ਼, ਵਿਅਕਤੀਗਤ ਭਾਵਨਾ, ਕਥਾ-ਵਿਆਖਿਆ ਜਾਂ ਆਲੋਚਨਾ ਵੀ ਦੇ ਜਾਂਦਾ ਹੈ। ਨਾਟਕੀ ਵਰਣਨ ਤੇ ਕਥਾ ਦੋ ਅਤੇ ਰੋਚਕ ਹੋਣ ਕਾਰਨ ਕਿੱਸੇ ਨੂੰ ਅਸੀਂ ਜਨਤਾ-ਕਾਵਿ ਕਹਿ ਸਕਦੇ ਹਾਂ।

ਸੰਜੋਗ ਤੇ ਵਿਜੋਗ ਦੀ ਭਾਵਨਾ ਵਿਚ ਪ੍ਰਕਿਰਤੀ

ਜੀਅ ਜੰਤ ਸਭਿ ਤੇਰਾ ਖੇਲੁ॥
ਵਿਜੋਗ ਮਿਲਿ ਵਿਛੜਿਆ ਸੰਜੋਗੀ ਮੇਲ॥ (ਆਸਾ ਮ: ੪)

ਨਾਇਕ ਤੇ ਨਾਇਕਾ ਦੀ ਪਰਸਪਰ ਰਤੀ-ਭਾਵਨਾ ਨੂੰ ਹੀ ਸੰਜੋਗ ਕਿਹਾ ਜਾਂਦਾ ਹੈ ਰਤੀ (ਸਥਾਈ ਭਾਵ) ਤੇ ਹਰਸ਼, ਮੋਹ, ਆਦਿ (ਸੰਚਾਰੀ ਭਾਵ) ਸੰਜੋਗ ਅਵਸਥਾ ਨਾਲ ਸੰਬੰਧਿਤ ਹਨ।

ਸੰਜੋਗ, ਸ਼ਿੰਗਾਰ ਦਾ ਜਨਮਦਾਤਾ ਹੈ। ਇਸ ਸੰਜੋਗ-ਸ਼ਿੰਗਾਰ ਵਿਚ ਪ੍ਰਕਿਰਤੀ ਮਨੁੱਖੀ ਹੁਲਾਸ ਨੂੰ ਵਧਾਉਣ ਦੀ ਚੇਸ਼ਟਾ ਕਰਦੀ ਹੈ ਅਤੇ ਸਰੀਰਿਕ ਉਪਭੋਗ ਦੀ ਵਸਤ ਭੀ ਬਣਦੀ ਹੈ। ਸੰਜੋਗ-ਅਵਸਥਾ ਵਿਚ ਨਾਇਕ ਤੇ ਨਾਇਕਾ, ਪ੍ਰਕਿਰਤੀ ਤੋਂ ਪ੍ਰੇਰਿਤ ਹੋ ਕੇ ਇਕ ਦੂਜੇ ਵੱਲ ਵਧੇਰੇ ਆਕਰਸ਼ਿਤ ਹੁੰਦੇ ਹਨ। ਚੰਨ ਚਾਨਣੀ ਰਾਤ, ਝਰ ਝਰ ਝਰਦੇ ਝਰਨੇ ਭੰਹੇ, ਕਲੀਆਂ, ਆਦਿ, ਪ੍ਰੇਮੀ ਤੇ ਪ੍ਰੇਮਿਕਾ ਨੂੰ ਪ੍ਰੇਰਣਾ ਦਿੰਦੇ ਹਨ। ਜੋਬਨ ਵਿਚ ਆਈ ਬਹਾਰ, ਪੰਛੀਆ ਦੇ ਚੁਹਲ ਕਰਦੇ ਜੋੜੇ, ਖੇੜੇ ਤੇ ਉਪਭੋਗ ਦਾ ਸੱਦਾ ਦਿੰਦੇ ਹਨ ਆਪਣੇ ਜੜ੍ਹ, ਚੇਤਨ, ਵਿਕਾਲ ਜਾਂ ਕੋਮਲ ਰੂਪ ਵਿਚ ਪ੍ਰਕਿਰਤੀ ਮਨੁੱਖ ਦੇ ਪ੍ਰੇਮ, ਸੁਖ ਅਤੇ ਆਨੰਦ ਨੂੰ ਹੁਲਾਸਦੀ ਹੈ। ਜੰਗਲ, ਬੇਲੇ, ਸ਼ੀਂਹ, ਬੀਂਡੇ, ਸੱਪ, ਚੂਹੇ, ਆਦਿ ਆਪਣੀ ਭਿਅੰਕਰਤਾ ਤੇ ਵਿਹੁ ਗਵਾ ਕੇ ਸੰਜੋਗ ਦੇ ਸਨੇਹੀ ਬਣ ਜਾਂਦੇ ਹਨ: ਬੇਲਾ ਬੈਠ ਸਿੰਞਾਤੋਸੁ ਸੱਭੋ ਜਾਂ ਤਾਂ ਬੂਟੇ ਕਾਹੀਂ। ਸ਼ੀਂਹ ਬਠਿੰਡੇ ਬਿਸੀਅਰ ਸ਼ੂਕਣ ਏ ਸਭ ਮਿਤ੍ਰ, ਸਾਹੀਂ। ਆਖ ਦਮੋਦਰ ਕਾਮਲ ਰੰਝੇਟਾ, ਮਹਿਰਮ ਥੀਆ ਸਭ ਜਾਹੀਂ। (ਹੀਰ: ਦਮੋਦਰ) ਦਿੱਸਦੀਆਂ ਪ੍ਰਾਕ੍ਰਿਤਿਕ ਵਸਤਾਂ ਹੀ ਨਹੀਂ, ਅਦਿੱਖ ਸ਼ਕਤੀਆਂ ਭੀ ਉਕਤ ਜੋੜੇ ਬਲ ਬਲ ਜਾਂਦੀਆਂ ਹਨ ਅਤੇ ਆਪਣੀ ਸ਼ੁੱਭ ਇੱਛਾ ਭੇਟ ਕਰਦੀਆਂ ਹੋਈਆਂ,ਆਪਣਾ ਸੰਗੀ २४