ਪੰਨਾ:Alochana Magazine January, February and March 1965.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੰਜਾਬੀ ਕਿੱਸਾ-ਕਾਵਿ ਵਿਚ ਪ੍ਰਕਿਰਤੀ

ਗੁਰਦੇਵ ਸਿੰਘ

ਕਿੱਸੇ ਦੀ ਪਰਿਭਾਸ਼ਾ

ਵਾਰਿਸ ਸ਼ਾਹ ਦੀ ‘ਹੀਰ' ਵਿਚ ਇਸ਼ਕ ਨੂੰ ਸੰਸਾਰ ਦਾ ਮੂਲ ਕਿਹਾ ਗਿਆ ਹੈ: ਅੱਵਲ ਹਮਦ ਖ਼ੁਦਾ ਦਾ ਵਿਰਦ ਕੀਜੇ, ਇਸ਼ਕ ਕੀਤਾ ਸੂ ਜੱਗ ਦਾ ਮੂਲ ਮੀਆਂ। ਪਹਿਲਾਂ ਆਪ ਹੈ ਰੱਬ ਨੇ ਇਸ਼ਕ ਕੀਤਾ, ਤੇ ਮਾਸ਼ੂਕ ਹੈ ਨਬੀ ਰਸੂਲ ਮੀਆਂ।

ਪਰਮਾਤਮਾ ਇਕ ਮਹਾਨ ਆਸ਼ਿਕ ਹੈ ਤੇ ਗੁਰੂ, ਪੀਰ ਅਤੇ ਸਾਈਂ ਲੋਕ ਉਸ ਦੇ ਮਾਸ਼ੂਕ ਹਨ। ਮਨੁੱਖ ਵਿਚ ਭਖਦੀ ਪ੍ਰੀਤ-ਚੰਗਿਆੜੀ ਏਸੇ ਇਸ਼ਕ ਦਾ ਨਿਸ਼ਾਨ-ਮਾਤਰ ਹੈ। ਕਿੱਸਾ (ਮਲਵਈ:ਚਿੱਠਾ)ਕਾਵਿ ਵਿਚ, ਏਸੇ ਨਿਸ਼ਾਨ ਦੇ ਝਲਕਾਰੇ ਸਾਨੂੰ ਦਿੱਸਦੇ ਹਨ।ਪ੍ਰੇਮ ਤੇ ਬਿਰਹਾ ਕਿੱਸੇ ਦੇ ਟਕਸਾਲੀ ਵਿਸ਼ੇ ਹਨ। ਜੰਗ ਦੇ, ਜਾਂ ਚੋਰਾਂ ਡਾਕੂਆਂ ਦੇ ਕਿੱਸੇ, ਓਸੇ ਸ਼ੌਕ ਨਾਲ ਨਹੀਂ ਮਾਣੇ ਜਾਂਦੇ ਜਿਸ ਨਾਲ ਪ੍ਰੀਤ-ਜੌੜੀਆਂ ਦੇ ਕਿੱਸੇ ਮਾਣੇ ਜਾਂਦੇ ਹਨ। ਪੰਜਾਬੀ ਵਿਚ ਬਹੁਤੇ ਕਿੱਸੇ ਹਨ ਵੀ ਪ੍ਰੀਤ ਸੰਬੰਧੀ। ਇਸੇ ਲਈ ਪੰਜਾਬੀ ਆਲੋਚਨਾ ਨੇ, ਬਹੁਤ ਕਰਕੇ, ਪ੍ਰੀਤ-ਕਿੱਸੇ ਨੂੰ ਹੀ ਕਿੱਸਾ ਮੰਨਿਆ ਹੈ।ਸਵਿਨਰਟਨ ਸਾਹਿਬ ਨੇ, ਕਿੱਸੇ ਵਿਚ, ਮਜਬੂਰ ਪ੍ਰੀਤ ਦੇ ਦੁੱਖਾਂ ਸੁੱਖਾਂ, ਅਲੌਕਿਕ ਜੀਵਾਂ ਅਤੇ ਜਿੰਨਾਂ ਪਰੀਆਂ' ਦੀਆਂ ਵਾਰਤਾਵਾਂ ਨੂੰ ਸ਼ਾਮਿਲ ਕੀਤਾ ਹੈ। ਕਿੱਸੇ ਵਿਚ ਪ੍ਰੀਤ ਤੋਂ ਬਿਨਾਂ, ਬੀਰਤਾ, ਭਗਤੀ, ਚੋਰੀ, ਡਕੈਤੀ, ਜਾਦੂ, ਬਾਦਸ਼ਾਹੀ, ਆਦਿ ਅਨੇਕਾਂ ਵਿਸ਼ੇ ਆਉਂਦੇ ਹਨ, ਪਰ ਕਿਉਂਕਿ ਪੰਜਾਬੀ ਕਿੱਸਾ-ਕਾਵਿ ਦੀ ਪਰੰਪਰਾ ਦਾ ਮੁੱਢ ਇਕ ਪ੍ਰੀਤ-ਕਿੱਸੇ ਤੋਂ ਬੱਝਿਆ, ਇਸ ਲਈ ਕਿੱਸੇ ਦੀ ਪਰਿਭਾਸ਼ਾ ‘ਕਵਿਤਾ ਵਿਚ


1....incredible descriptions of the nuiseries and the joys of helpless love...... the fantastic tales of giants, goblins, and fairies.'" (Romantic Tales From The Panjab fa3 Charles Swynnerton, Archibald Constable and Co., Ltd. London. 1908)

२३