ਪੰਨਾ:Alochana Magazine January, February and March 1965.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੱਬੀਆਂ ਛੁੱਟੀਆਂ ਮਨੋਬਿਰਤੀਆਂ ਦੀਆਂ ਘਾਟੀਆਂ ਆਉਣ, ਪਰ ਦੁੱਧ ਦੀ ਨਹਿਰ, ਫ਼ਰਹਾਦ ਦੇ ਕੁਹਾੜੇ ਵਾਂਗ, ਸਿਰ ਨੀਵਾਂ ਸੁੱਟ ਕੇ ਕੰਮ ਕਰਨ ਨਾਲ ਹੀ ਨਿਕਲਣੀ ਹੈ ਅਤੇ ਉਸ ਬਿਨਾਂ, ਸਮਰੱਥਾ ਦੇ ਯਾਰ ਦੀ ਪ੍ਰਾਪਤੀ ਨਹੀਂ ਹੋਣੀ।

ਉਪਨਿਆਸਕਾਰ, ਆਪਣੇ ਵਿਸ਼ੇ ਦੀ ਚੋਣ ਕਰਦਾ ਹੋਇਆ, ਆਪਣੇ ਆਲੇ-ਦੁਆਲੇ ਉੱਤੇ ਝਾਤ ਮਾਰਦਾ ਹੈ ਪਰ ਉਸ ਦੀ ਇਹ ਝਾਤ ਕੇਵਲ ਵਕਤੀ ਨਹੀਂ ਹੋਣੀ ਚਾਹੀਦੀ। ਉਸ ਨੂੰ ਤਾਂ ਸ਼ਿਵ ਜੀ ਦੀ ਦ੍ਰਿਸ਼ਟੀ ਦੀ ਲੋੜ ਹੈ, ਜਿਸ ਦੁਆਰਾ ਉਹ ਲੋਕੀ ਨੂੰ ਵੇਖ ਸਕੇ-ਭੂਤ ਕਾਲ ਦਾ ਗਿਆਨ, ਵਰਤਮਾਨ ਦੀ ਵਰਤੋਂ, ਅਤੇ ਭਵਿੱਖ ਦੀ ਨੁਹਾਰ ਦੀ ਪਛਾਣ। ਅਜਿਹਾ ਕਰਨ ਲੱਗਿਆਂ ਜੇ ਉਹ ਆਪਣੇ ਵਿਰਸੇ ਉੱਤੇ ਝਾਤ ਨਹੀਂ ਮਾਰਦਾ ਤਾਂ ਉਸ ਦਾ ਇਹ ਯਤਨ ਕੇਵਲ ਕੁਦਰਤ ਦੀ ਨਕਲ ਹੋਵੇਗਾ, ਯਥਾਰਥ- ਰੂਪ ਵਿਚ ਸਾਹਿੱਤ ਨਹੀਂ ਹੋਵੇਗਾ। ਜਦੋਂ ਮੈਂ ਇਹ ਵਿਚਾਰ ਪ੍ਰਗਟਾਉਂਦਾ ਹਾਂ ਤਾਂ ਮੇਰਾ ਕਦੀ ਵੀ ਇਹ ਭਾਵ ਨਹੀਂ ਕਿ ਪੱਛਮ ਤੋਂ ਮਿਲੀ ਪ੍ਰੇਰਣਾ ਨੂੰ ਤਿਆਗ ਦਿੱਤਾ ਜਾਵੇ। ਮੈਂ ਕੇਵਲ ਇਹ ਚਾਹੁੰਦਾ ਹਾਂ ਕਿ ਪੱਛਮ ਤੋਂ ਮਿਲੀ ਪ੍ਰੇਰਣਾ ਦਾ ਸਦਕਾ ਜਿਹੜੀ ਪੁਸ਼ਪ-ਲਤਾ ਅਸਾਂ ਕਿਤਾਬੀ ਅਧਿਐਨ ਦੇ ਗਮਲੇ ਵਿਚ ਉਗਾਈ ਹੈ, ਉਸ ਨੂੰ ਘੱਟੇ ਰੋਲਣ ਦੀ ਥਾਂ, ਪਰੰਪਰਾ, ਪਿਤਾ ਪੁਰਖੀ ਤੇ ਵਿਰਾਸਤ ਦੇ ਮਹਾਨ ਬਿਰਛ ਦੇ ਤਨੇ ਨਾਲ ਲਾ ਕੇ, ਉਸ ਦਾ ਰੁਖ਼ ਆਕਾਸ਼ ਵੱਲ ਨੂੰ ਮੋੜ ਦਿਤਾ ਜਾਵੇ। ਇਹ ਕਿਵੇਂ ਹੋ ਸਕਦਾ ਹੈ? ਇਹੀ ਆਧੁਨਿਕ ਪੰਜਾਬੀ ਉਪਨਿਆਸਕਾਰੀ ਦੀ ਸਾਰਿਆਂ ਤੋਂ ਵੱਡੀ ਸਮੱਸਿਆ ਹੈ ਸਮੱਸਿਆ ਨੂੰ ਹੱਲ ਕਰਨ ਦਾ ਜਤਨ ਕਰਨਾ ਹਰ ਪੰਜਾਬੀ ਉਪਨਿਆਸਕਾਰ ਦਾ ਕਰਤੱਵ ਇਸ ਹੈ ਅਤੇ ਅਜਿਹਾ ਕਰਨ ਨਾਲ ਉਹ ਪਾੜ ਦੂਰ ਹੋ ਸਕਦਾ ਹੈ ਜਿਹੜਾ ਕਿ ਭਾਈ ਵੀਰ ਸਿੰਘ ਕਾਲ ਵਿਚ ਸ਼ਹਿਰੀ ਤੇ ਪੇਂਡੂ ਪਾਠਕਾਂ ਦੀ ਚੇਤਨਾ ਵਿਚ ਪਰੰਪਰਾਗਤ ਸਾਹਿੱਤ ਨੂੰ ਨਜ਼ਰੋਂ ਉਹਲੇ ਰੱਖਣ ਕਾਰਣ ਪੈਦਾ ਹੋਇਆ। ਪੰਜਾਬੀ ਦਾ ਕਿਹੜਾ ਨਾਵਲਕਾਰ ਇਹ ਕਰ ਸਕੇਗਾ- ਇਸ ਦਾ ਜਵਾਬ - ਭਵਿੱਖ ਦੇਵੇਗਾ, ਪਰ ਇਕ ਗੱਲ ਸਪਸ਼ਟ ਹੈ ਕਿ

'ਹੋਰ ਵੀ ਉਠਸੀ ਮਰਦ ਕਾ ਚੇਲਾ।'

  • * * * *

ਇਹ ਲੇਖ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਲਾਨਾ ਸਮਾਗਮ ਵਿਚ ੧੩, ੧੨, ੬੪ ਨੂੰ ਲੁਧਿਆਣੇ ਵਿਚ ਪੜ੍ਹਿਆ ਗਿਆ

२२