ਪੰਨਾ:Alochana Magazine January, February and March 1965.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਮਕਾਲੀਆਂ ਨੂੰ ਇਸ ਉਲਝਣ ਬਾਰੇ ਇਸੇ ਤਰ੍ਹਾਂ ਸੋਚਣਾ ਚਾਹੀਦਾ ਹੈ।

ਬੋਲੀ ਦੇ ਪ੍ਰਸੰਗ ਵਿਚ ਵਿਚਾਰ ਕਰਦਿਆਂ, ਵਿਸ਼ੇ ਦਾ ਜ਼ਿਕਰ ਆਇਆ ਹੈ—ਇਸ ਸਮੱਸਿਆ ਦਾ ਵੀ ਪੂਰਾ ਨਿਰਣਾ ਹੋਣਾ ਚਾਹੀਦਾ ਹੈ। ਕੋਈ ਉਪਨਿਆਸਕਾਰ ਆਪਣੇ ਵਿਸ਼ੇ ਦੀ ਚੋਣ ਕਿਸ ਤਰ੍ਹਾਂ ਕਰਦਾ ਹੈ ਤੇ ਉਸ ਦੀ ਸਿਰਜਨਾਤਮਕ ਸ਼ਕਤੀ ਦਾ ਸ੍ਰੋਤ ਕੀ ਹੈ? ਇਹ ਅਜਿਹੇ ਪ੍ਰਸ਼ਨ ਹਨ, ਜਿਨ੍ਹਾਂ ਦੇ ਠੀਕ ਉੱਤਰਾਂ ਬਿਨਾਂ ਪੰਜਾਬੀ ਦੇ ਆਧੁਨਿਕ ਉਪਨਿਆਸਕਾਰਾਂ ਦਾ ਕਲਪਣਾ-ਮੰਡਲ ਉਹਲੇ, ਧੁੰਦ ਤੇ ਗ਼ੁਬਾਰ ਵਿਚ ਰਹੇਗਾ। ਪੰਜਾਬੀ ਉਪਨਿਆਸ ਦੀ ਕੋਈ ਲੰਮੀ ਪਰੰਪਰਾ ਨਹੀਂ ਤੇ ਇਸ ਦਾ ਸ੍ਰੋਤ ਭਾਈ ਵੀਰ ਸਿੰਘ ਦੇ ਉਪਨਿਆਸਾਂ ਦੇ ਮਾਰੂ ਥਲ ਵਿਚ ਗੁੰਮ ਹੋ ਜਾਂਦਾ ਹੈ। ਜਿਵੇਂ ਸਫ਼ਰ ਕਰਦਾ ਹੋਇਆ ਕੋਈ ਮੁਸਾਫ਼ਰ ਸਹਿਯਾਤਰੀ ਦੀ ਸੁਰਾਹੀ ਵਿੱਚੋਂ ਦੋ ਘੁੱਟ ਪਾਣੀ ਲੈ ਕੇ ਝੱਟ ਲੰਘਾਉਂਦਾ ਹੈ, ਕੁੱਝ ਇਨ ਬਿਨ ਹੀ, ਪੰਜਾਬੀ ਉਪਨਿਆਸਕਾਰ, ਆਪਣੀ ਚੰਗੀ ਜਾਂ ਮੰਦੀ ਚੋਣ ਦੇ ਕਰਨ ਪਕੇਰੀ ਜਾਂ ਕਚੇਰੀ ਸੂਝ ਬੂਝ ਦਾ ਸਦਕਾ, ਦੇਸ਼ੀ ਜਾਂ ਵਿਦੇਸ਼ੀ ਉਪਨਿਆਸ—ਪਰੰਪਰਾਵਾਂ ਤੋਂ ਪ੍ਰੇਰਣਾ ਉਧਾਰੀ ਲੈਂਦਾ ਹੈ। ਇਸ ਦੇ ਵਿਸ਼ੇਸ਼ ਇਤਿਹਾਸਿਕ ਕਾਰਣ ਹਨ, ਜਿਨ੍ਹਾਂ ਦਾ ਨਿਰਣਾ, ਇਸ ਥਾਂ ਕਰਨਾ ਅਯੋਗ ਹੋਵੇਗਾ। ਪਰੰਤੂ ਪਿਛਲੇ ਕੁੱਝ ਵਰ੍ਹਿਆਂ ਵਿਚ, ਵਿਸ਼ੇਸ਼ ਕਰ ਕੇ ਸਿੱਖ ਇਤਿਹਾਸ ਬਾਰੇ ਤ੍ਰੈ-ਨਾਵਲੀ ਲਿਖਣ ਂ ਲੱਗਿਆਂ ਅਤੇ ਸਮਾਜਿਕ ਪਿਛੋਕੜ ਨੂੰ ਉਸਾਰਨ ਲੱਗਿਆਂ, ਮੈਂ ਇਕ ਨਵਾਂ ਅਧਿਐਨ ਕੀਤਾ ਹੈ। ਪੰਜਾਬ ਵਿਚ, ਜਿਹੜੀ ਸਾਹਿੱਤਿਕ ਪਰੰਪਰਾ ਹੈ, ਉਸ ਦੇ ਵਿਸ਼ਾਲ ਭੂਤ ਕਾਲ ਵਿਚ, ਨਾਵਲ ਦੇ ਅੱਡ ਅੱਡ ਅਸ਼, ਦਰਿਆ ਦੇ ਪਾਟ ਵਿਚ, ਸ੍ਰਰਣ-ਕਣੀਆਂ ਵਾਂਗ, ਲੁਕੇ ਪਏ ਹਨ। ਕਹਾਣੀ ਦੀ ਰੋਚਕਤਾ, ਕਹਾਣੀ ਦਾ ਉੱਥਾਨ ਤੇ ਪਤਨ, ਪਾਤਰਾਂ ਦਾ ਨਖਸ਼ਿਖ, ਬੋਲ ਚਾਲ ਦੀ ਤੀਬਰਤਾ, ਮਾਨਸਿਕ ਨਿਰਣੇ ਦਾ ਕਰਮ ਅਤੇ ਪ੍ਰਤਿਕਰਮ, ਗੁਰੂ-ਘਰ ਨਾਲ ਸੰਬੰਧਿਤ ਸਾਖੀਆਂ ਅਤੇ ਅਣਛਪੀਆਂ ਲੋਕ-ਕਥਾਵਾਂ ਵਿਚ ਖਿੰਡਿਆ ਪਿਆ ਹੈ। ਜਦੋਂ ਕੋਈ ਪਾਠਕ ਕਿਸੇ ਨਾਵਲੀ ਕਹਾਣੀ ਦੀ ਟੁੰਬ ਨੂੰ ਮਹਸੂਸ ਕਰਦਾ ਹੈ ਤਾਂ ਉਸ ਦੇ ਅੰਦਰਲੇ ਨੂੰ ਇਕ ਹਲੂਣਾ ਮਿਲਦਾ ਹੈ, ਜਿਹੜਾ ਉਸ ਦੀ ਅੰਤਰੀਵ ਚੇਤਨਾ ਨੂੰ ਇਕ ਨਵੀਂ ਛੂਹ ਦੇ ਕੇ ਜਗਾਉਂਦਾ ਹੈ ਅਤੇ ਪਾਠਕ ਦੀ ਚੇਤਨਾ ਮੂਲ ਰੂਪ ਵਿਚ ਕਰਵਟ ਲੈਂਦੀ ਹੈ, ਜਿਵੇਂ ਕਿ ਮਾਂ ਦੇ ਗਰਭ ਵਿਚ ਅਣਜੰਮਿਆਂ ਬੱਚਾ, ਹਿੱਲ ਕੇ, ਨਵੇਂ ਜੀਵ ਦੀ ਸੂਚਨਾ ਦੇਂਦਾ ਹੈ। ਜਦੋਂ ਇਹ ਚੇਤਨਾ ਆਪਣਾ ਹੱਡ-ਮਾਸ, ਆਪਣਾ ਲਹੂ, ਆਪਣੀ ਪਰੰਪਰਾ ਅਤੇ ਆਪਣੇ ਚੌਗਿਰਦੇ ਦੇ ਦਾਣਾ ਪਾਣੀ ਤੋਂ ਨਾ ਲਵੇ, ਤਾਂ ਖ਼ਾਲੀ ਪੇਟ ਦੇ ਅਫਾਰੇ ਵਾਂਗ ਇਹ ਗੜਗੜਾਂਦੀ ਤਾਂ ਜ਼ਰੂਰ ਹੈ ਪਰ ਨਵੇਂ ਜੀਵਨ ਦਾ ਸੁਨੇਹਾ ਨਹੀਂ ਦਿਦੀ। ਮੈਂ ਇਹ ਮਹਸੂਸ ਕਰਦਾ ਹਾਂ ਕਿ ਪੰਜਾਬੀ ਦੇ ਉਪਨਿਆਸਕਾਰਾਂ ਨੂੰ ਆਪਣੇ ਪਿੜ ਦੀ ਸੈਰਾਬੀ ਲਈ, ਪਾਣੀ ਦੇ ਨਵੇਂ ਸਰੋਤ ਲੱਭਣ ਦੀ ਥਾਂ, ਆਪਣੇ ਸਾਹਿੱਤ ਦੇ ਭੂਤ ਕਾਲ ਵਲ ਮੁੜਨਾ ਪਵੇਗਾ। ਇਹ ਹੋ ਸਕਦਾ ਹੈ ਕਿ ਇਸ ਡਗਰ ਉੱਤੇ ਮੁੜਦਿਆਂ ਤੇ ਸਰੋਤ ਦੀ ਭਾਲ ਕਰਦਿਆਂ, ਅਣਜਾਣੀਆਂ ਕ੍ਰਿਤੀਆਂ, ਅਣਮਾਣੀਆਂ ਰੀਝਾਂ ਅਤੇ