ਪੰਨਾ:Alochana Magazine January, February and March 1965.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਿੰਘ ਰੰਧਾਵਾ, ਡਾ, ਬਹਾਦਰ ਚੰਦ ਛਾਬੜਾ, ਡਾ. ਹਰੀ ਰਾਮ ਗੁਪਤ, ਡਾ. ਕਰਮ ਸਿੰਘ ਗਿਲ, ਕ੍ਰਮਵਾਰ, ਦਰਸ਼ਨ, ਚਿਤਰ-ਕਲਾਂ, ਪੁਰਾਤਤ, ਸਿੱਖ ਇਤਿਹਾਸ ਤੇ ਅਰਥ-ਸ਼ਾਸਤਰ ਵਿਚ ਸਿਰੇ ਦੇ ਵਿਸ਼ੇਸ਼ੱਗ ਹਨ, ਪਰ ਜੋ ਉਹ ਆਪਣੀਆਂ ਵਿਸ਼ੇਸ਼ ਪ੍ਰਾਪਤੀਆਂ ਪੰਜਾਬੀ ਵਿਚ ਪੇਸ਼ ਕਰਨ ਤੋਂ ਸੰਕੋਚ ਹੀ ਕਰਦੇ ਰਹਿਣ, ਤਾਂ ਜੋ ਨੁਕਸਾਨ ਪੰਜਾਬੀ ਭਾਸ਼ਾ ਤੇ ਪੰਜਾਬੀ ਸਮਾਜ ਦਾ ਹੁੰਦਾ ਹੈ ਉਸ ਦਾ ਅਨੁਮਾਨ ਲਾਉਣਾ ਔਖਾ ਨਹੀਂ । ਇਸ ਸੰਬੰਧ ਵਿਚ ਬੰਗਲਾ, ਮਰਾਠੀ ਤੇ ਹਿੰਦੀ ਦੇ ਵਿਦਵਾਨਾਂ ਨੇ ਸਾਡੇ ਵਿਦਵਾਨਾਂ ਲਈ ਕਈ ਚੰਗੇ ਪੂਰਨੇ ਪਾਏ ਹਨ । ਉਨ੍ਹਾਂ ਤੋਂ ਸਿੱਖਣ ਦੀ ਲੋੜ ਹੈ। ਅਸੀਂ ਆਲੋਚਨਾ ਰਾਹੀਂ, ਵਿਸ਼ੇ-ਵਸਤੂ ਦੀ ਲੋੜੀਂਦੀ ਵਿਭਿੰਨਤਾ ਲਿਆਉਣ ਦਾ ਜਤਨ ਕਰਾਂਗੇ । ਇਸ ਖੇਤਰ ਵਿਚ ਵੀ ਸਾਨੂੰ ਭਰੋਸਾ ਹੈ ਕਿ ਅਸੀਂ ਆਪਣੇ ਪ੍ਰਮੁੱਖ ਵਿਸ਼ੇਸ਼ੱਗਾਂ ਪਾਸੋਂ ਗੌਰਵ-ਭਰੇ ਮੌਲਿਕ ਲੇਖ ਤਿਆਰ ਕਟਾਉਣ ਵਿਚ ਸਫਲ ਹੋਵਾਂਗੇ । ਇਸ ਸ਼੍ਰੇਣੀ ਦਾ ਇਕ ਵਾਕਫ਼ੀ-ਭਰਪੂਰ ਲੇਖ ਪਟਿਆਲੇ ਦੇ ਸੁਰਗਵਾਸੀ ਮਹਾਰਾਜਾ ਭੁਪਿੰਦਰ ਸਿੰਘ ਜੀ ਦੇ ਪ੍ਰਸਿੱਧ ਸੰਗੀਤੱਗ ਸਪੁੱਤਰ, ਕੰਵਰ ਮਿਗੇਂਦ ਸਿੰਘ ਜੀ ਦਾ ਤਿਆਰ ਕੀਤਾ, ਅਸੀਂ ਅਗਲੇ ਅੰਕ ਵਿਚ ਛਾਪ ਰਹੇ ਹਾਂ ।

ਤੀਜਾ ਨਿਯਮ ਅਸੀਂ ਆਪਣੇ ਸਾਹਮਣੇ ਇਹ ਰੱਖਿਆ ਹੈ ਕਿ ਵਾਹ ਲਗਦੀ ਉੱਤਮ ਸ਼੍ਰੇਣੀ ਦੇ ਲੇਖ ਹੀ ਛਾਪੇ ਜਾਇਆ ਕਰਨ । ਜਿਹੜਾ ਲੇਖ, ਕਿਸੇ ਨਾ ਕਿਸੇ ਤਰ੍ਹਾਂ,ਮੌਜੂਦ ਗਿਆਨ ਦੀ ਸੀਮਾ ਨੂੰ ਅਗੇਰੇ ਲਿਜਾਂਦਾ ਹੈ,ਨਵੀਂ ਵਿਆਖਿਆ ਜਾਂ ਨਵੇਂ ਤੱਥ ਸਾਹਮਣੇ ਲਿਆਉਂਦਾ ਹੈ, ਜਾਂ ਤੱਥਾਂ ਨੂੰ ਕੇਵਲ ਨਵੇਲੀ ਤਰਤੀਬ ਦੇਣ ਵਿਚ ਹੀ ਸਫਲ ਹੁੰਦਾ ਹੈ, ਉਹ ਬੜੇ ਮਾਣ ਨਾਲ ਛਾਪਿਆ ਜਾਵੇਗਾ। ਪਰ ਜਿਨ੍ਹਾਂ ਲੇਖਾਂ ਨੂੰ ਅੰਗ੍ਰੇਜ਼ੀ ਜਾਂ ਹਿੰਦੀ ਦੀਆਂ ਟੂਕਾਂ ਦੇ ਗੌਰਵ ਨਾਲ ਹੀ ਵਜ਼ਨਦਾਰ ਬਣਾਉਣ ਜਾਂ ਅੱਗੇ ਪ੍ਰਕਾਸ਼ਿਤ ਸਾਮਗ੍ਰੀ ਨੂੰ ਆਪਣੇ ਨਾ ਨਾਲ ਸ਼ਿੰਗਾਰਣ ਦਾ ਚਤਰ ਜਤਨ ਕੀਤਾ ਹੁੰਦਾ ਹੈ (ਜਿਵੇਂ ਕਿ, ਅਫ਼ਸੋਸ ਹੈ ਸਾਡੀ ਅੱਜ ਦੀ ਆਲੋਚਨਾ ਵਿਚ ਆਮ ਹੋ ਰਿਹਾ ਹੈ) ਤਾਂ ਸੰਪਾਦਕ ਉਸ ਨੂੰ ਛਾਪਣ ਦੇ ਲਾਲਚ ਤੋਂ ਬਚਣ ਦੀ ਜ਼ਰੂਰ ਕੋਸ਼ਿਸ਼ ਕਰੇਗਾ। ਕਮਜ਼ੋਰ ਲੇਖ ਸ਼ਾਇਦ ਆਲੋਚਨਾ ਵਿਚ ਨਾ ਛਪ ਸਕਣ । ਸਾਡਾ ਜ਼ੋਰ ਇਸ ਗੱਲ ਉੱਤੇ ਲੱਗੇਗਾ ਕਿ ਮੱਧਮ ਪ੍ਰਕਾਰ ਦੇ ਲੇਖਾਂ ਲਈ ਵੀ ਆਲੋਚਨਾ ਦੀ ਉਦਾਰਤਾਂ ਦਾ ਘੇਰਾ ਨਿਰੰਤਰ ਸੁੰਗੜਦਾ ਜਾਵੇ । ਸੰਪਾਦਕ ਦਾ ਟੀਚਾ ਇਹ ਹੈ ਪੰਜਾਬੀ ਨਾਲ ਸੰਬੰਧਿਤ ਹਰ ਵਿਸ਼ੇ ਤੇ ਮੌਲਿਕ ਖੋਜ ਜਾਂ ਸ਼ੈਲੀ ਵਾਲੇ

ਕਿ ਇਹ ਪਰਚਾ ਹੌਲੀ ਹੌਲੀ ਪੰਜਾਬ ਤੇ ਬਾਰੇ ਮੌਲਿਕ ਚਿੰਤਨ, ਮੌਲਿਕ ਵਿਆਖਿਆ ਉੱਚੀ ਪੱਧਰ ਦੇ ਲੱਖਾਂ ਲਈ ਰਾਖਵਾਂ ਹੋ