ਪੰਨਾ:Alochana Magazine January, February and March 1965.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

112

ਸਾਡੀ ਸੰਪਾਦਕੀ ਨੀਤੀ ਦਾ ਦੂਜਾ ਵੱਡਾ ਨਿਯਮ ਇਹ ਹੋਵੇਗਾ ਕਿ ਆਲੋਚਨਾ ਦੇ ਕਲਾਵੇ ਨੂੰ ਨਿਰੋਲ ਪੰਜਾਬੀ ਰੱਖਣ ਦੀ ਥਾਂ ਇਤਨਾ ਕੁ ਵੀ ਵਿਸ਼ਾਲ ਕਰ ਜੀਵਨ, ਇਤਿਹਾਸ, ਕਲਾ, ਆਦਿ ਨਾਲ ਸਮਾ ਜਾਣ। ਇਕ ਤਾਂ ਇਨ੍ਹਾਂ ਵਿਸ਼ਿਆਂ ਦਾ ਸਾਹਿੱਤ ਤੱਕ ਸੀਮਿਤ ਰੱਖੀ ਲਿਆ ਜਾਵੇ ਕਿ ਪੰਜਾਬ ਦੇ ਸੰਬੰਧਿਤ ਸਭ ਵਿਸ਼ੇ ਉਸ ਦੇ ਅੰਦਰ ਸਾਹਿੱਤ ਂ ਨਾਲ ਅਨਿੱਖੜ ਸੰਬੰਧ ਹੈ, ਦੂਜੇ ਪੰਜਾਬੀ ਭਾਸ਼ਾ ਤੇ ਉਸ ਦੇ ਰਾਹੀਂ ਪੰਜਾਬੀ ਪਾਠਕ ਦੇ ਦ੍ਰਿਸ਼ਟੀ- ਖੇਤਰ ਨੂੰ ਵਿਸ਼ਾਲਤਰ ਕਰਨ ਦਾ ਹੋਰ ਕੋਈ ਸੌਖੇਰਾ ਢੰਗ ਨਹੀਂ ਹੈ । ਆਖ਼ਰ ਕੀ ਕਾਰਣ ਹੈ ਕਿ ਪੰਜਾਬ ਦੇ ਪੁਰਾਤਤ, ਪ੍ਰਾਚੀਨ ਇਤਿਹਾਸ, ਧਰਮ, ਦਰਸ਼ਨ, ਪੁਰਾਣ, ਚਿਤਰ-ਕਲਾ, ਭਵਨ-ਉਸਾਰੀ, ਸੰਗੀਤ ਤੇ ਨਿਰਤ ਆਦਿ ਬਾਰੇ ਜਦੋਂ ਵੀ ਕੋਈ ਪੰਜਾਬੀ ਵਿਸ਼ੇਸ਼ੱਗ ਉਚੇਰੀ ਪੱਧਰ ਦੀ ਖੋਜ ਜਾਂ ਵਿਆਖਿਆ ਪੇਸ਼ ਕਰੇ ਤਾਂ ਉਸ ਦਾ ਸੁਭਾਵਿਕ ਮਾਧਿਅਮ ਅੰਗਰੇਜ਼ੀ ਜਾਂ ਹਿੰਦੀ ਹੀ ਹੋਵੇ ? ਪੰਜਾਬੀ ਦੇ ਰਿਸਾਲਿਆਂ ਵਿਚ ਜਾਂ ਤਾਂ ਇਸ ਪ੍ਰਕਾਰ ਦੇ ਵਿਸ਼ਿਆਂ ਉੱਤੇ ਮਜ਼ਮੂਨ ਅਸਲੋਂ ਛਪਦੇ ਹੀ ਨਹੀਂ ਤੇ ਜੇ ਕਦੀ ਵਰ੍ਹੇ ਛਿਮਾਹੀ ਕੋਈ ਭੁੱਲਿਆ ਭਟਕਿਆ ਛਪਦਾ ਹੈ ਤਾਂ ਉਹ ਕਿਸੇ ਹੋਰ ਭਾਸ਼ਾ ਤੋਂ ਅਨੁਵਾਦਿਤ ਹੁੰਦਾ ਹੈ । ਅਸੀਂ ਆਲੋਚਨਾ ਰਾਹੀਂ ਇਹ ਪਿਰਤ ਪਾਉਣੀ ਚਾਹੁੰਦੇ ਹਾਂ ਕਿ ਸਾਹਿੱਤ ਨਾਲ ਸਾਕ ਰੱਖਣ ਵਾਲੇ ਹਰ ਤਰ੍ਹਾਂ ਦੇ ਵਿਸ਼ਿਆਂ ਉੱਤੇ ਪੰਜਾਬੀ ਵਿਦਵਾਨ ਮੌਲਿਕ ਮਜ਼ਮੂਨ ਤਿਆਰ ਕਰਨ । ਡਾਕਟਰ ਮੁਲਕ ਰਾਜ ਆਨੰਦ ਨੇ ‘ਮਾਰਗ' ਵਿਚ ਭਾਰਤ ਦੀਆਂ ਕਲਾ- ਸ਼ੈਲੀਆਂ ਬਾਰੇ ਕਈ ਬੜੇ ਸ਼ਾਨਦਾਰ ਮਜ਼ਮੂਨ ਲਿਖੇ ਹਨ, ਪਰ ਪੰਜਾਬੀ-ਹਿਤੈਸ਼ੀ ਹੋਣ ਦੇ ਬਾਵਜੂਦ ਭੀ ਕੀ ਉਨ੍ਹਾਂ ਨੂੰ ਇਹ ਫੁਰਨਾ ਕਦੀ ਫੁਰਿਆ ਹੈ ਕਿ ਕਲਾ ਬਾਰੇ ਕੋਈ ਗੰਭੀਰ ਹੀ ਮੌਲਿਕ ਲੇਖ ਸਿੱਧਾ ਪੰਜਾਬੀ ਵਿਚ ਲਿਖਿਆ ਜਾਵੇ ? ਉਨ੍ਹਾਂ ਨੂੰ ਜੇ ਕਦੀ ਪੰਜਾਬੀ ਵਿਚ ਲਿਖਣ ਦੀ ਫ਼ੁਰਸਤ ਮਿਲ ਜਾਏ ਜਾਂ ਜ਼ਬਾਨੀ ਕਲਾਮੀ ਕਦੀ ਪੰਜਾਬੀ ਸ੍ਰੋਤਿਆਂ ਨਾਲ ਪੰਜਾਬੀ ਵਿਚ ਗੱਲਾਂ ਕਰਨੀਆਂ ਪੈ ਹੀ ਜਾਣ ਤਾਂ ਉਹ ਅਜੰਤਾ ਦੀਆਂ ਮੂਰਤਾਂ ਵਿਚ ਮਨੁੱਖੀ ਢਾਂਚੇ ਦੀ ਪੇਸ਼ਕਾਰੀ ਜਾਂ ਰਾਜਪੂਤ-ਕਲਾ ਵਿਚ ਵਰਤੇ ਗਏ ਰੰਗਾਂ ਦੇ ਰਸਾਇਣਿਕ ਵਿਸ਼ਲੇਸ਼ਣ ਜਾਂ ਗੁਰੂ ਗ੍ਰੰਥ ਸਾਹਿਬ ਦੀਆਂ ਕਲਮੀ ਬੀੜਾਂ ਦੀ ਸੁਨਹਿਰੀ ਹਾਸ਼ੀਆ ਆਰੀਆਈ ਉੱਤੇ ਇਸਲਾਮੀ ਨੱਕਾਸ਼ੀ ਦੇ ਪ੍ਰਭਾਵ ਬਾਰੇ ਕੋਈ ਚਰਚਾ ਨਹੀਂ ਛੇੜਨਗੇ, ਸਗੋਂ ਨਿਰੋਲ ਸਾਹਿੱਤਿਕ ਜਾਂ ਰਾਜਨੀਤਿਕ ਭੁੱਖ-ਅਭੁੱਖ ਦੀ ਕਥਾ ਲੈ ਬੈਠਣਗੇ। ਅਸੀਂ ਜਾਣਦੇ ਹਾਂ ਕਿ ਕਸੂਰ ਸਾਡਾ ਪੰਜਾਬੀ ਸਰੋਤਿਆਂ ਦਾ ਹੀ ਹੋਵੇਗਾ ਪਰ ਜਿੰਨੀ ਦੇਰ ਤੱਕ ਸਾਡੇ ਵਿਦਵਾਨ ਇਹੀ ਵਾਤਾਵਰਣ ਰੱਖੀ ਰੱਖਣਗੇ ਓਨੀ ਦੇਰ ਤੱਕ ਪੰਜਾਬ ਦਾ ਸਾਂਸਕ੍ਰਿਤਿਕ ਤਲ ਉਚੇਰਾ ਹੋਣਾ ਔਖਾ ਹੈ। ਸ. ਕਪੂਰ ਸਿੰਘ, ਮੈਂਬਰ ਪਾਰਲੀਮੈਂਟ, ਡਾ.

ਮਹਿੰਦਰ