ਪੰਨਾ:Alochana Magazine January, February and March 1985.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜਾਂ ਆਪਣੀ ਗ਼ਰਜ਼ ਦੀ ਪੂਰਤੀ ਲਈ ਸਹਾਇਤਾ ਪ੍ਰਾਪਤ ਕਰਦੇ ਹਨ ।80 ਮਾਮਾਂ ਗੁਰਨਾਮ fਸਿੰਘ ਨੇ ਪਹਿਲਾਂ ਜੇ ਲਾਲਚ ਵਸ ਸ਼ਿਵ ਕੌਰ ਦਾ ਇਕ ਅੱਧਖੜ ਉਮਰ ਦੇ ਵਿਅਕਤੀ ਨਾਲ ਵਿਆਹ ਕਰਨ ਦਾ ਅਪਰਾਧ ਕੀਤਾ ਸੀ, ਤਾਂ ਉਹੀ ਮਾਮਾ ਪਹਿਲਾਂ ਸਿੰਘ ਸਭਾ ਲਹਿਰ ਦਾ ਪ੍ਰਚਾਰਕ ਬਣਦਾ ਹੈ ਤੇ ਮਗਰੋਂ ਆਪਣੇ ਨਿਰਬਲ ਸਰੀਰ ਦੀ ਪਰਵਾਹ ਨਾ ਕਰਦਾ ਹੋਇਆ ਸਮੂਹਿਕ ਕਾਰਜ ਲਈ ਗੁਰੂ ਕੇ ਬਗ ਵਿਚ ਬੀ. ਟੀ. ਦੀਆਂ ਡਾਂਗਾਂ ਖਾਣ ਤੁਰ ਪੈਂਦਾ ਹੈ । ਜੱਸਾ ਸਿੰਘ (ਲਿਕ ਦੁਸ਼ਮਣ) ਪਰਿਸਥਿਤੀਆਂ ਦਾ ਧੱਕਿਆਂ ਆਪਣੀ ਇਕਾਂਤ ਵਾਲੀ ਰੀਟਾਇਰ ਜ਼ਿੰਦਗੀ ਨੂੰ ਛੱਡਕੇ ਪਿੰਡ ਦੇ ਸਮੂਹਿਕ ਸੰਘਰਸ਼ ਦਾ ਮੋਢੀ ਬਣਦਾ ਹੈ । ਜਾਗੀਰਦਾਰਾਂ ਦੇ ਜਸ਼ਨਾ ਵਿਚ ਨੱਚਣ ਗਾਉਣ ਵਾਲੀ ਬੁਲਭੁਲ (ਨੀਲੀ ਬਾਰ) ਆਪਣੇ ਹੋਰ ਜਾਂਗਲੀ ਭੈਣ ਭਰਾਵਾਂ ਨਾਲ ਰਲਕੇ ਮਲਕ ਟਿਵਾਣਿਆਂ ਦੇ ਵਿਰੁੱਧ ਸੰਘਰਸ਼ ਵਿਚ ਡੱਟ ਕੇ ਖਲੋ ਜਾਂਦੀ ਹੈ । | ਯਥਾਰਵਾਦੀ ਸਾਹਿਤ ਵਿਚ ਅਸਾਧਾਰਨ ਗੁਣਾਂ ਦੇ ਸੁਆਮੀ ਨਾਇਕ ਦੀ ਪੇਸ਼ਕ ਰੀ ਦੀ ਕੋਈ ਗੁੰਜਾਇਸ਼ ਨਹੀਂ ਹੋ ਸਕਦੀ । ਹਰ ਮਨੁੱਖ ਆਪਣੀ ਸਾਧਾਰਨਤਾ ਵਿਚ ਅਸਧਾਰਨ ਹੈ ! ਤੇ ਪਰਿਸਥਿਤੀਆਂ ਹੀ ਕਿਸੇ ਮਨੁੱਖ ਨੂੰ ਸੁਧਾਰਨ ਨਾਲੋਂ ਵੱਡਰੇ ਕਰਤੱਵਾਂ ਨੂੰ ਨਿਭਾਉਣ ਦਾ ਅਵਸਰ ਦੇਦੀਆਂ ਹਨ । ਇਸ ਲਈ ਰਵਇਤੀ ਅਰਥਾਂ ਵਾਲੇ ਨਾਇਕ ਦੀ ਯਥ ਰਥਵਾਦੀ ਸਾਹਿਤ ਵਿਚ ਮੌਤ ਹੋ ਚੁਕੀ ਹੈ । ਨਰੂਲਾ ਦੀ ਗਲਪ ਰਚਨਾ ਦੇ ਵਡੇਰੇ ਭਾਗ ਵਿਚ ਵੀ ਨਾਇਕ ਦਾ ਅਭਾਵ ਹੈ । ਕਿਸੇ ਇਕ ਜਾਂ ਦੇ ਪਾਤਰਾਂ ਉਤੇ ਕਹਾਣੀ ਕੇਤ ਤਾਂ ਹੈ ਪਰ ਉਹ ਰਵਾਇਤ ਨਾਇਕ ਨਹੀਂ । ਹੀਰਾ ਸਿੰਘ, ਸਤਵੰਤ (fuਉ ਪੁੱਤਰ), ਜਗਜੀਤ ਸਿੰਘ, ਮਾਨਕ ਸਿੰਘ ਜਾਂ ਮੰਦਰ ਭੈਣਾਂ (ਰੰਗ ਮਹੱਲ), ਗੋਪੀ, ਸ਼ਾਮਦਾਸ (ਦੀਨ ਤੇ ਦੁਨੀਆ), ਰਾਜਕੁਮਾਰ, ਤਾਰਾ (ਜੱਗਰੀਤੀ), ਡਾਕਟਰ ਮਨਮੋਹਨ (ਗੱਲਾਂ ਦਿਨ ਰਾਤ ਦੀਆਂ), ਪ੍ਰੇਮ ਵਰਮਾ ਤੇ ਕਾਮਨੀ ਦੇਵੀ (fਲ ਦਰਿਆ) ਆਦਿ ਕਹਾਣੀ ਨੂੰ ਸੂਤਰ ਵਿਚ ਬੰਨ੍ਹਦੇ ਹਨ, ਇਸ ਕਾਰਨ ਪਾਠਕਾਂ ਦੇ ਜ਼ਿਆਦਾ ਸਾਹਮਣੇ ਆਉਂਦੇ ਹਨ, ਪਰ ਉਹਨਾਂ ਵਿਚ ਨਾਇਕਪੁਣੇ ਵਾਲੀ ਕੋਈ ਗੱਲ ਨਹੀਂ। ਲੇਖਕ ਦੁਆਰਾ ਆਪਣੇ ਆਲੇ ਦੁਆਲੇ ਵਿਚੋਂ ਚੰਗੀ ਤਰ੍ਹਾਂ ਦੇਖੇ ਭਾਲੇ ਇਹ ਚਰਿੱਤਰ ਆਪਣੀ ਸਹਿਜ ਸੁਭਾਵਕਤਾ ਵਿਚ ਕੰਮ ਕਰਦੇ, ਹੱਸਦੇ, ਰੋ ਦੇ, ਸੱਚਦੇ ਸਾਹਵੇਂ ਆਉਦੇ ਹਨ । ਜਿਵੇਂ ਕਿ ਡਾਕਟਰ ਗੁਰਚਰਨ ਸਿੰਘ ਨੇ ਕਿਹਾ ਹੈ ‘ਨਰੂਲਾ ਦੇ ਨਾਵਲਾਂ ਵਿਚ ਪੁਰਾਣਾ ਉਚੇਚਤਾਈਆਂ ਦਾ ਮਾਲਕ ਨਾਨਕ ਸਿੰਘ ਨਾਇਕ ਲੋਪ ਹੋ ਗਿਆ। ‘fuਉ ਪੁੱਤਰ’ ਤੇ ‘ਦੀਨ ਦੁਨੀਆਂ ਆਦਿ ਨਾਵਲਾਂ ਵਿਚ ਪੁਰਾਣੇ ਨਾਇਕ ਨਾਇਕਾਵਾਂ ਦੀ ਭਾਲ ਕਰਨੀ ਵਿਅਰਥ ਜਾਪੇਗੀ । ਏਥੇ ਤਾਂ ਪੂਰੇ ਯਕੀਨ ਨਾਲ ਇਹ ਦੱਸਣਾ ਵੀ ਕਠਿਨ ਜਾਪਦਾ ਹੈ ਕਿ ਕਿਹੜਾ ਖਾਸ ਪਾਤਰ ਦੁਸਰੇ ਨਾਲੋਂ ਵਧੇਰੇ ਮਹੱਤਵ ਰੱਖਦਾ ਹੈ । '81 | ਬਹੁਤ ਸਾਰੇ ਵਿਦਵਾਨ ਆਲੋਚਕਾਂ ਨੂੰ ਇਹ ਇਤਰਾਜ਼ ਹੈ ਕਿ , ਨਰੂਲਾ ਦੇ ਪਾਤਰ ਉਦਾਸੀਨ ਤੇ ਸਿਥਲਤਾ ਦੇ ਸ਼ਿਕਾਰ ਹਨ, ਉਹ ਸੋਗੀ, ਮਰੀਅਲ ਤੋਂ ਬੀਮਾਰ ਨਜ਼ਰ 33