ਪੰਨਾ:Alochana Magazine January, February and March 1985.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੁਸਨ ਦੇ ਜਾਮ ਹਿਰਦੇ ‘ਚੋਂ ਲੱਖਾਂ ਭਰਦੇ ਹਾਂ । ਰੋਜ਼ ਰਾਤ ਨੂੰ ਯਾਦ ਤਿਰੀ ਦੇ ਖੰਭਾਂ 'ਤੇ ਕੁੱਲ ਸ਼ਿਸ਼ਟੀ ਅੰਦਰ ਭਰਮਟ ਕਰਦੇ ਹਾਂ । ਉਸ ਦੀਆਂ ਗ਼ਜ਼ਲਾਂ ਵਿਚ ਪ੍ਰਗਤੀਵਾਦੀ ਯਥਾਰਥਵਾਦੀ ਰੁਜਹਾਨ ਦੇ ਪ੍ਰਤੀਕ ਕੁਝ ਸ਼ਿਅਰ ਇਹ ਹਨ : ‘ਦਿਲ ਦੀ ਤੂੰ ਸੀਤ ਲਹਿਰ ਵਿਚ ਸੂਰਜ ਉਸਾਰ ਕੇ ਮਾਰੂਥਲਾਂ ਚੋਂ ਗੁਜ਼ਰਿਆ ਅੰਮ੍ਰਿਤ ਫੁਹਾਰ ਕੇ । ਰਿਸ਼ਮਾਂ ਦੇ ਨਾਮ ਖੇਡਦੇ ਮੰਜ਼ਲ ਦੇ ਕੁਝ ਪੜਾਅ ਆਉ ਅਸੀਂ ਵੀ ਮੱਲੀਏ ਦੇਰ ਇਨਕਲਾਬ ਦਾ '10 ਪੱਥਰਾਂ ਨਾਲ ਉਹ ਯਾਰੀ ਸਾਡੀ ਜੁੱਗਾਂ ਤੋਂ ਖਿਗਰਾਂ ਦੀ ਹਰ ਪੀੜ ਜਿਗਰ ਤੇ ਜਰਦੇ ਹਾਂ |'41 ਇਸ਼ਕ ਤਾਂ ਇਕ ਆਰਜ਼ੂ ਹੈ, ਤੇ ਸਦੀਵੀ ਹੈ ਤਲਾਸ਼ ਇਸ਼ਕ ਤੋਂ ਹੈ ਕਰਮ ਜਾਰੀ,ਉਮਰ ਦਾ ਹੈ ਕਾਰੋਬਾਰ ।'42 ਹਮੇਰਤ ਨੇ ਅਨੇਕ ਸਮਾਸ ਆਪੇ ਘੜੇ ਹਨ, ਜਿਨ੍ਹਾਂ ਵਿਚੋਂ ਅਕਸਰ ਉਸਦੀ ਵਿਦਵਤਾਂ ਅਤੇ ਚਿੰਤਨ ਸ਼ਕਤੀ ਦੇ ਲਖਾਇਕ ਹਨ ਜਿਵੇਂ ਸਿੰਘ-ਨਾਦ, ਸ਼ਮਸ਼ੀਰ-ਵੀਰ ਨੂਰ-ਕੁੰਡ,ਜਗਤਵੇਦ, ਵਿਸ਼ਵ-ਮਿਲਣ ਆਦਿ । ਪਰ ਉਸ ਨੇ ਕੁਝ ਅਜਿਹੇ ਸ਼ਬਦ ਘੜਨ ਦਾ ਲੋਭ ਕੀਤਾ ਹੈ, ਜੋ ਢੁਕਵੇਂ ਨਹੀਂ ਅਤੇ ਅਖੱਰਦੇ ਹਨ ਜਿਵੇਂ : ਲਘੂਤਾ ਅੰਮ੍ਰਿਤਾ, ਵਰਿਅੰਮਤਾ, ਬਰਾਬਰਤਾ, ਹਿਮੰਡਤਾ, ਸਿਰ ਤਲੀ ਤੇ ਜਾਂ ਹਥੈਲੀ ਤੇ ਰੱਖਣਾ ਦੀ ਥਾਂ ਵੀ ਉਸ ਨੇ ਸਿਰ ਹੱਥ ਉਤੇ ਰੱਖਿਆ ਮੁਹਾਵਰੇ ਦੀ ਗਲਤ ਰੂਪ ਵਿਚ ਵਰਤੋਂ ਕੀਤੀ ਹੈ । ਹਸਰਤ ਕਾਵਿ ਦੇ ਇਸ ਜਾਇਜ਼ੇ ਪਿਛੋਂ ਹੁਣ ਅਸੀਂ ਪਾਠਕਾਂ ਪਾਸੋਂ ਵਿਦਾਅ ਮੰਗਦੇ ਹਾਂ। ਇਹ ਵਿਵਰਨ ਸ਼ਾਇਦ ਲੰਮਾ ਹੋ ਗਿਆ ਹੈ, ਪਰ ਮਜਬੂਰੀ ਇਹ ਰਹੀ ਹੈ। ਕ ਗੱਲ ਹੀ ਅਜਿਹੀ ਸਵਾਦਲੀ ਸੀ ਕਿ ਛੱਡਣ ਨੂੰ ਜੀ ਨਹੀਂ ਸੀ ਕਰਦਾ । ਫ਼ਾਰਸੀ ਦੇ ਇਕ ਕਵੀ ਅਨੁਸਾਰ : ‘ਲਜ਼ੀਜ਼ ਬੂਦ ਹਿਕਾਇਤ ਦਰਾਜ਼ ਤਰ ਗੁਫ਼ਤਮ 69