ਪੰਨਾ:Alochana Magazine January, February and March 1985.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਡਾ. ਗੋਵਿੰਦ ਨਾਥ ਰਾਜਗੁਰੂ ਨੇ ਆਪਣੇ ਸ਼ੋਧ ਪ੍ਰਬੰਧ 'ਗੁਰਮੁਖੀ ਲਿਪੀ ਮੇਂ ਹਿੰਦੀ ਗੱਦ' (ਪ੍ਰਕਾਸ਼ਿਤ 1967 ਈ.) ਵਿਚ ਭਾਈ ਵੀਰ ਸਿੰਘ ਦੇ ਹਵਾਲੇ ਨਾਲ ਅਨੰਦ ਘਨ ਕਤ ਆਸਾ ਦੀ ਵਾਰ' ਦੇ ਟੀਕੇ ਦਾ ਰਚਨਾ-ਕਾਲ 1 56 ਬਿਕਰਮੀ ਦਿੱਤਾ ਹੈ । ਆਨੰਦ ਘਨ ਕਿਤ ਗੁਰਬਾਣੀ ਟੀਕੇ ਭਾਸ਼ਾ ਵਿਭਾਗ, ਪੰਜਾਬ ਨੇ ਸੰਨ 1970 ਈ. ਵਿਚ ਪ੍ਰਕਾਸ਼ਿਤ ਕੀਤੇ ਸਨ । ਇਨ੍ਹਾਂ ਦਾ ਸੰਪਾਦਨ ਡਾ. ਰਤਨ ਸਿੰਘ ਜੱਗੀ ਨੇ ਕੀਤਾ ਹੈ । 'ਆਸਾ ਦੀ ਵਾਰ' ਦੇ ਟੀਕੇ ਬਾਰੇ ਉਨ੍ਹਾਂ ਨਿਮਨ ਲਿਖਤ ਸ਼ਬਦ ਦਰਜ ਕੀਤੇ ਹਨ : “ਛਵਾਂ ਟੀਕਾ ਆਸਾ ਦੀ ਵਾਰ ਦਾ ਹੈ !... ਪਰ ਕਾਫੀ ਭਾਲ ਕਰਨ ਦੇ ਬਾਵਜੂਦ ਇਸਦੀ ਕੋਈ ਪੋਥੀ ਵੀ ਕਿਤੋਂ ਪ੍ਰਾਪਤ ਨਹੀਂ ਹੋ ਸਕੀ । ...ਉੱਜ ਅਨੁਮਾਨ ਹੈ ਕਿ 'ਆਸਾ ਦੀ ਵਾਰ' ਦੇ ਟੀਕੇ ਦੀ ਰਚਨਾ 1854-1857 ਬ, ਵਿਚਾਲੇ ਹੋਈ ਹੋਵੇਗੀ ਕਿਉਂਕਿ ਇਕ ਤਾਂ ਇਸ ਦੌਰਾਨ ਵਿਚ ਉਨਾਂ ਦੀ ਹੋਰ ਕੋਈ ਰਚਨਾ ਉਪਲਬੱਧ ਨਹੀਂ ਅਤੇ ਦੂਜੇ ਇਸ ਤੋਂ ਬਾਅਦ ਰਚੇ ਗਏ ਟੀਕਿਆਂ ਵਿਚ ਇਸ ਟੀਕੇ ਦੇ ਹਵਾਲੇ ਮਿਲਦੇ ਹਨ । ਉਪਰੋਕਤ ਟੂਕਾਂ ਵਿਚ ਦੋ ਗੱਲਾਂ ਮਹੱਤਵਪੂਰਨ ਹਨ : (ੳ) ਆਨੰਦ ਘਨ ਕ੍ਰਿਤ “ਆਸਾ ਦੀ ਵਾਰ` ਦੇ ਟੀਕੇ ਨੂੰ ਅਪਤ ਕਰਾਰ ਦਿੱਤਾ ਗਿਆ ਹੈ । (ਅ) ਇਸਦੇ ਰਚਨਾ ਕਾਲ ਬਾਰੇ ਅਨੁਮਾਨ ਲਗਾਇਆ ਗਿਆ ਹੈ । | ਸਪੱਸ਼ਟ ਹੈ ਕਿ ਇਸ ਟੀਕੇ ਬਾਰੇ ਭਾਈ ਵੀਰ ਸਿੰਘ ਅਤੇ ਡਾ. ਰਾਜਗੁਰੂ ਦੇ ਜਿਹੜੇ ਹਵਾਲੇ ਅਸਾਂ ਉਪਰ ਦਿੱਤੇ ਹਨ ਉਹ ਵਿਦਵਾਨ ਸੰਪਾਦਕ ਦੀ ਨਜ਼ਰ ਵਿਚ ਨਹੀਂ ਆਏ । ਜੋ ਉਨ੍ਹਾਂ ਦੇ ਸਾਮਣੇ ਇਹ ਹਵਾਲੇ ਹੁੰਦੇ ਤਾਂ ਉਹ ਰਚਨਾ ਕਾਲ 1856 ਬਿ. ਦੇਦੇ ਅਤੇ ਪੰਥ ਨੂੰ ਅਪ੍ਰਪਤ ਕਰਾਰ ਦੇਣ ਦੀ ਬਜਾਏ ਭਾਈ ਵੀਰ ਸਿੰਘ ਦੇ ਖਾਨਦਾਨ fਚੋਂ ਕੁੰਡ ਲਿਆਉ ਦੇ । ਘਟੋ ਘਟ ਇਸ ਬੀ ਦੇ ਭਾਈ ਵੀਰ ਸਿੰਘ ਕੋਲ ਹੋਣ ਬਾਰ ਜ਼ਰੂਰ ਦਸਦੇ । ਸੰਨ 1972 ਈ. ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾਂ ਦੁਆਰਾ ਪ੍ਰਕਾਸ਼ਿਤ fਨਿਰਕਤ ਸ੍ਰੀ ਗੁਰੂ ਗ੍ਰੰਥ ਸਾਹਿਬ' ਦੀ ਪਹਿਲੀ ਜਿਲਦ ਦੀ ਭੂਮਿਕਾ ਵਿਚ ਡਾ. ਬਲਬੀਰ fਸਿੰਘ ਨੇ ਇਹ ਦੁਰਲੱਭ ਟੀਕਾ ਆਪਣੇ ਕੋਲ ਹੋਣ ਦਾ ਸੰਕੇਤ ਦਿੱਤਾ ਅਤੇ ਦਸਿਆ ਕਿ ਇਸਦੇ ਅਖੀਰ ਵਲ ਲਿਖਿਆ ਹੈ : ਇਤੇ ਸ੍ਰੀ ਗੁਰ ਨਾਨਕ ਵੰਸ ਪ੍ਰਸੂਤ ਦਸਮ ਪੁਰਖ ਸ੍ਰੀ ਗੁਰੂ ਰਾਮ ਦਿਆਲ ਸਿੱਖ ਆਨੰਦ ਘਨ ਵਿਰਚਿਤਾ ਆਸਾ ਵਾਰ ਸਮਾਪਤੰ ॥ 1. ਪ੍ਰਥਮ ਸੰਸਕਰਣ, ਪੰਨਾ 144, ਪਦ ਟਿਪਣੀ 3. ਭੂਮਿਕਾ, ਪੰਨਾ 11.