ਪੰਨਾ:Alochana Magazine January, February and March 1985.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੰਮਤ ਦੀ ਸੂਚਨਾ ਇਸ ਪ੍ਰਕਾਰ ਦਿੱਤਾ ਹੈ : ਸੋਰਠਾ । ਸਾਸਤ ਅਧਿਕ ਹੈ ਜਾਸ ਸੰਮਤ ਪੁਰਾਣ ਸਤ ਅਰਧ ਸਤ ਕੀਨੋ ਲਿਖਨ ਬਿਲਾਸ ਕਲਸ ਮਾਨ ਸੰਕਰ ! ਇਹ ਸੰਮਤ 1856 ਬਣਦਾ ਹੈ ਜੋ ਈਸਵੀ ਦੇ ਲਿਹਾਜ਼ ਨਾਲ ਸੰਨ 1799 ਹੈ 11 ਉਪਲਬਧ ਟੀਕੇ ਬਾਰੇ ਜਾਣਕਾਰੀ : ਇਹ ਟੀਕਾ ਅਜੇ ਤੱਕ ਅਕਸ਼ਿਤ ਹੈ ਅਤੇ ਡਾ. ਬਲਬੀਰ ਸਿੰਘ ਵਾਲੀ ਪਰਤੀ ਤੋਂ ਸਿਵਾ ਇਸਦੀ ਕਿਸੇ ਹੋਰ ਪਰਤੀ ਦਾ ਅਜੇ ਤਕ ਪਤਾ ਨਹੀਂ ਲਗ ਸਕਿਆ । ਇਸ ਖੋਜ-ਪੱਤਰ ਦੇ ਲੇਖਕ ਨੇ ਅਪ੍ਰੈਲ 1978 ਵਿਚ ਕੁਝ ਸਮਾਂ ਡੇਹਰਾਦੂਨ ਰਹਿ ਕੇ ਇਸ ਟੀਕੇ ਦਾ ਅਧਿਐਨ ਕੀਤਾ ਹੈ । ਇਸ ਟੀਕੇ ਬਾਰੇ ਵਿਸਤ੍ਰਿਤ ਚਰਚਾ ਪਹਿਲੀ ਵਾਰ ਇਸੇ ਖੋਜ-ਪੱਤਰ ਵਿਚ ਕੀਤੀ ਜਾ ਰਹੀ ਹੈ । ਇਹ ਟੀਕਾ ਇਸ ਸਮੇਂ ਡਾ. ਬਲਬੀਰ ਸਿੰਘ ਸ਼ਾਹਤ ਕੇਂਦਰ ਡੇਹਰਾਦੂਨ, ਦੇ ਪੁਸਤਕਾਲੇ ਵਿਚ ਹੈ ਅਤੇ ਇਸ ਹੱਥ ਲਿਖਤ ਦਾ ਨੰਬਰ 2 ਹੈ । ਇਹ ਮੂਲ ਖਰੜਾ ਨਹੀਂ ਹੈ । ਇਸਦੇ ਪੱਤਰਾ 112 ਉਤੇ ਉਤਾਰੇ ਦਾ ਸੰਮਤ ਇਉਂ ਦਰਜ ਹੈ : ਵਾਰ ਲਿਖੀ ਟੀਕੇ ਸਹਿਤ ਗੁਢਕੇ ਉਪਰ ਬੁਧਵਾਰ ਸਾਵਣ 22 ॥ ਸੰਮਤ ੧੯੨੯'3 ਇਹ ਉਤਾਰਾ ਗੁਟਕੇ ਦੇ ਆਕਾਰ ਤੋਂ ਜ਼ਰਾ ਵੱਡੀ ਪੋਥੀ ਵਿਚ ਹੈ । ਜਿਸ ਖਰੜੇ ਵਿਚ ਇਹ ਟੀਕਾ ਸ਼ਾਮਲ ਹੈ ਉਸ ਵਿਚ ਇਸ ਟੀਕੇ ਤੋਂ ਬਾਅਦ ਭਵਿਖ ਪੁਰਾਣ, ਅੰ ਸਰ ਮਹਾਤਮ ਅਤੇ ਫਿਰ ਹੋਰ ਬਾਣੀ ਦਰਜ ਹੈ ਪਰ ਸਾਰੇ ਖਰੜੇ ਵਿਚ ਕਿਧਰੇ ਵੀ ਉਤਾਰਾ ਕਰਨ ਵਾਲੇ ਦਾ ਨਾਂ ਪਤਾ ਨਹੀਂ ਮਿਲਦਾ ਅਤੇ ਨਾ ਹੀ ਇਹ ਪਤਾ ਲਗਦਾ ਹੈ ਕਿ 'ਆਸਾ ਦੀ ਵਾਰ ਦਾ ਇਹ ਟੀਕਾ ਮੂਲ ਖਰੜੇ ਤੋਂ ਉਤਾਰਿਆ ਗਿਆ ਹੈ ਜਾਂ ਕਿਸੇ ਹੋਰ ਉਤਾਰੇ ਤੋਂ । ਇਸ ਪੈਥੀ ਵਿਚ ਪਹਿਲੇ 113 ਪਤਰਿਆਂ ਉਤੇ 'ਆਸਾ ਦੀ ਵਾਰ' ਦਾ ਟੀਕਾ ਹੈ-ਕੁਲ 226 ਪੰਨੇ । ਪਤਰਾ 102 ਤਕ ਦੇ ਪਾਸੇ ਹਾਸ਼ੀਆ ਹੈ ਅਤੇ ਇਸ ਤੋਂ ਅੱਗੇ 1. ਭੂਮਿਕਾ, ਪੰਨਾ 7. 2. ਲੇਖਕ ਸਰਦਾਰ ਸ਼ਿਵਨਾਭ ਸਿੰਘ ਡੇਹਰਾਦੂਨ, ਦਾ ਧੰਨਵਾਦੀ ਹੈ ਜਿਨ੍ਹਾਂ ਨੇ ਇਹ ਟੀਕਾ ਅਧਿਐਨ ਲਈ ਉਪਲਬਧ ਕੀਤਾ ! ਉਤਾਰੇ ਦਾ ਸੰਮਤ ਦੇਣ ਵੇਲੇ ਲਿਖਾਰੀ ੧੯੨੬ ਦੇ ੬ : ਉਤਲੀ ਘੱਡੀ ਪਾਉਣੀ ਭੁੱਲ ਗਿਆ ਹੈ ਅਤੇ ਇਹ ਅਸਲ ਖਰੜੇ ਵਿਚ ਇਉ ਦਰਜ ਹੈ-੧੯੨੬ ਬਾਕੀ ਪੰਨਿਆਂ ਦੇ ਅੰਕ ਦੇਖ ਕੇ ਸਪੱਸ਼ਟ ਹੋ ਜਾਂਦਾ ਹੈ ਕਿ ਇਹ ੬ ਹੀ ਹੈ ਕਿਉਂਕਿ ਉਸਦੇ ੧ ਜਾਂ ੬ ਦੀ ਬਣਤਰ ੬ ਨਾਲ ਮੇਲ ਨਹੀਂ ਖਾਂਦੀ।