ਪੰਨਾ:Alochana Magazine January 1957.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤਕ ਪੁਚਾਉਣਾ ਲਾਜ਼ਮੀ ਹੈ। ਇਸ ਵਾਸਤੇ ਪੈਟਰਨ ਸਾਹਿਤ ਵਿਚ ਬੁਨਿਆਦੀ ਚੀਜ਼ ਹੈ, ਪੈਟਰਨ ਤੋਂ ਬਗੈਰ ਜ਼ਿੰਦਗੀ ਨੂੰ ਪਕੜ ਮੁਮਕਿਨ ਨਹੀਂ। ਪੈਟਰਨ ਤੋਂ ਹੀ ਜ਼ਿੰਦਗੀ ਨੂੰ ਪਕੜ ਕੇ ਉਸ ਤੇ ਜਿਤ ਦਾ ਅਹਿਸਾਸ ਮਬਨੀ ਹੈ ਅਤੇ ਇਸ ਜਿੱਤ ਦਾ ਅਹਿਸਾਸ ਹੀ ਰਜਵੀਂ ਤਸੱਲੀ ਤੇ ਸੰਪੂਰਨਤਾ ਦੀ ਖੁਸ਼ੀ ਦੀ ਨੀਂਹ ਹੈ। ਇਹ ਖਾਸੀਅਤ ਪੈਟਰਨ ਦੀ ਹੈ ਅਤੇ ਇਹ ਹੀ ਇਸ ਨੂੰ ਬਾਮਹਿਨੀ ਬਣਾਉਂਦੀ ਹੈ।

ਸਾਹਿਤ ਤਰਤੀਬਿਆ ਹੋਇਆ ਜ਼ਿੰਦਗੀ ਦਾ ਅਨੁਭਵ ਹੈ, ਅਨੁਭਵ ਤੇ ਤਰਤੀਬ ਦੋਵੇਂ ਇਸ ਵਿਚ ਲਾਜ਼ਮੀ ਹਨ। ਸਾਹਿੱਤ ਰਚਨ ਲੱਗੇ ਸਾਹਿਤਕਾਰ ਪੈਟਰਨ ਜਾਂ ਜ਼ਿੰਦਗੀ ਇਕ ਨੂੰ ਲੈ ਕੇ ਤੁਰਦੇ ਹਨ ਅਤੇ ਦੂਸਰੇ ਤਕ ਪਹੁੰਚਦੇ ਹਨ। ਇਕ ਕਿਸਮ ਦੇ ਸਾਹਿਤਕਾਰ ਜ਼ਿੰਦਗੀ ਦੇ ਸਣਗੁਦੜੇ ਅਨੁਭਵ ਨੂੰ ਅਗਲਿਆਂ ਤਕ ਪਹੁੰਚਾਉਣ ਦੀ ਕੋਸ਼ਸ਼ ਕਰਦੇ ਹਨ। ਚੇਤੰਨ ਤੌਰ ਤੇ ਉਸ ਅਨੁਭਵ ਚੋਂ ਪੈਟਰਨ ਉਘਾੜਨ ਦਾ ਉਨਾਂ ਨੂੰ ਕੋਈ ਖਿਆਲ ਨਹੀਂ ਹੁੰਦਾ। ਪਰ ਚੂੰਕਿ ਜ਼ਿੰਦਗੀ ਵਿਚ ਪੈਟਰਨ ਹੈ, ਇਸ ਵਾਸਤੇ ਜੇ ਸਾਹਿਤਕਾਰ ਵਿਚ ਜ਼ਿੰਦਗੀ ਨੂੰ ਟਿਕ ਕੇ ਸਿਧੀ ਤਹਿ ਤਕ ਵੇਖਣ ਦੀ ਤਾਕਤ ਹੈ ਅਤੇ ਉਹ ਅਸਲੀਅਤ ਨੂੰ ਵਫਾਦਾਰ ਹੈ ਤਾਂ ਭਾਵੇਂ ਉਸ ਨੂੰ ਅਹਿਸਾਸ ਹੋਵੇ ਭਾਵੇਂ ਨਾ | ਉਸ ਦੀ ਰਚਨਾ ਵਿਚ ਪੈਟਰਨ ਖੁਦ ਬਖੁਦ ਜ਼ਾਹਰ ਹੋਵੇਗਾ | ਪੈਟਰਨ ਪੈਦਾ ਹੋਣ ਦਾ ਮਤਲਬ ਜ਼ਿੰਦਗੀ ਦੀ ਤੋਰ ਦੇ ਰਾਜ਼ ਦਾ ਪਤਾ ਲਗਣਾ ਹੈ। ਇਸ ਦੇ ਆਸਰੇ ਹੀ ਜ਼ਿੰਦਗੀ ਦੇ ਸਰਕੜੇ ਨੂੰ ਕਾਮਯਾਬੀ ਨਾਲ ਹਥ ਪਾਇਆ ਜਾ ਸਕਦਾ ਹੈ। ਇਸ ਕਰਕੇ ਹੀ ਤਰਤੀਬੇ ਹੋਏ ਰੂਪ ਵਿਚ ਸਹੀ ਤਜਰਬਾ ਸਾਹਿਤ ਦੀ ਮਹਾਨਤਾ ਦਾ ਰਾਜ਼ ਹੈ। ਪੰਜਾਬੀ ਵਿਚ ਕਿੱਸਾ-ਸਾਹਿਤ ਇਸ ਕਿਸਮ ਦਾ ਸਾਹਿਤ ਹੈ। ਕਿੱਸੇਕਾਰ ਦਾ ਮਤਲਬ ਪ੍ਰਚਲਤ ਕਹਾਣੀ ਨੂੰ ਬਿਆਨ ਕਰਨਾ ਹੈ, ਉਸ ਨੂੰ ਪੈਟਰਨ ਉਘਾੜਨ ਦਾ ਖਿਆਲ ਨਹੀਂ ਹੁੰਦਾ | ਪਰ ਜੇ ਕਹਾਣੀ ਕਹਿੰਦਿਆਂ ਸਮਾਜਕ ਜ਼ਿੰਦਗੀ ਦਾ ਪੈਟਰਨ ਜ਼ਾਹਰ ਨਾ ਹੋਵੇ ਤਾਂ ਕਿੱਸਾ ਕਹਾਣੀ ਤਾਂ ਸਣਾ ਦੇਂਦਾ ਹੈ ਪਰ ਉਹ ਮਹਾਂ ਸਾਹਿਤ ਨਹੀਂ ਬਣਦਾ। ਵਾਰਸ ਸ਼ਾਹ ਮਹਾਂ ਸਾਹਿਤਕਾਰ ਇਸ ਵਾਸਤੇ ਹੀ ਹੈ ਕਿ ਲਿਖਣਾ ਤਾਂ ਸ਼ਾਇਦ ਉਸ ਨੇ ਹੀਰ ਦੀ ਕਹਾਣੀ ਦੱਸਣ ਵਾਸਤੇ ਜਾਂ ਉਸ ਕਹਾਣੀ ਰਾਹੀਂ ਆਪਣੇ ਰੋਣੇ ਰੋਣ ਵਾਸਤੇ ਕੀਤਾ ਹੋਵੇ, ਪਰ ਨਿਗਾਹ ਉਸ ਦੀ ਐਨੀ ਡੂੰਘੀ ਜਾਂਦੀ ਹੈ, ਸਮੁਚੇ ਸਮਾਜਕ ਅਨੁਭਵ % ਹੱਵਾ ਉਸਦਾ ਐਨਾਂ ਭਰਵਾਂ ਹੈ ਕਿ ਉਸ ਦੀ ਰਚਨਾ ਵਿਚ ਸਮਾਜਕ ਤਜਰਬਾ ਤਰਤੀਬ ਦੇ ਪੈਟਰਨ ਦੀ ਸ਼ਕਲ ਵਿਚ ਪੇਸ਼ ਹੈ। ਸਮਾਜ ਦੀ ਡਾਇਲੈਕਟਿਕ ਸ਼ੀਸ਼ੇ ਵਾਂਗ ਸਾਫ ਦਿਸਦੀ ਹੈ। ਦੂਸਰੇ ਕਿੱਸਾਕਾਰ ਪੈਟਰਨ ਦੇ ਉਘਾੜ ਵਿਚ ਬਹੁਤ ਕਾਮਯਾਬ ਨਹੀਂ। ਇਸ ਵਾਸਤੇ ਉਹ ਬਿਭੌਰੇ ਸਾਹਿਤਕਾਰ ਵਾਰਸ ਸ਼ਾਹ ਦੇ ਤੁਲੀ

੧0]