ਪੰਨਾ:Alochana Magazine January 1957.pdf/88

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਪੰਜਾਬੀ ਸਾਹਿੱਤ ਅਕਾਡਮੀ ਦੀਆਂ ਪ੍ਰਕਾਸ਼ਨਾਂ ੧. ਪੰਜਾਬ ਉੱਤੇ ਅੰਗ੍ਰੇਜ਼ਾਂ ਦਾ ਕਬਜ਼ਾ-- ਕਿਰਤ ਡਾ: ਗੰਡਾ ਸਿੰਘ ਜੀ, ਪਟਿਆਲਾ | ਸਾਈਜ਼ ਦੇ ਪੰਨੇ : ੨੩੯ ; ਮੁਲ ੨) ਰੁਪਏ । ਇਸ ਵਿਚ ਵਿਦਵਾਨ ਲੇਖਕ ਨੇ ਪੰਜਾਬ ਨੂੰ ਆਪਣੇ ਕਬਜ਼ੇ ਹੇਠ ਲਿਆਉਣ ਲਈ ਅੰਗਰੇਜ਼ ਸਾਮਰਾਜੀਆਂ ਦੀ ਸਾਜ਼ਸ਼ ਦਾ ਭਾਂਡਾ ਭੰਨਿਆ ਹੈ । ੨. ਸੱਸੀ-ਹਾਸ਼ਮ- ਸੰਪਾਦਿਕ : ੫: ਹਰਨਾਮ ਸਿੰਘ ‘ਸ਼ਾਨ, ਐਡੀਟਰ ਪੰਜਾਬ ਯੂਨੀਵਰਸਟੀ ਪਬਲੀਕੇਸ਼ਨ ਬਿਊਰੋ, ਜਲੰਧਰ | ਸਾਈਜ਼-**; ਪੰਨ ੬੨੦ ਲਗ ਭਗ | ਮੁਲ : ੭) ਰੁਪਏ । ਸੰਪਾਦਕ ਨੇ ਕੋਈ ਦਰਜਨ ਦੇ ਕਰੀਬ ਸੈਂਚੀਆਂ ਇਕੱਠੀਆਂ ਕਰ ਕੇ ਸਹੀ ਮਤਨ ਨਿਯਤ ਕਰਨ ਲਈ ਬੜੀ ਮਿਹਨਤ ਕੀਤੀ ਹੈ, ਤੇ ਆਰੰਭ ਵਿਚ ਇਕ ਲੰਮੀ ਭੁਮਿਕਾ ਦੇ ਕੇ ਪੁਸਤਕ ਨੂੰ ਬਹੁਤ ਸਵਾਦਲਾ ਤੇ ਲਾਭਦਾਇਕ ਬਣਾ ਦਿੱਤਾ ਹੈ । ੩. ਆਦਮੀ ਦੀ ਪਰਖ- ਅਨੁਵਾਦਕ : ਸ: ਸ਼ਮਸ਼ੇਰ ਸਿੰਘ ਅਸ਼ੋਕ । A ੨੦੩੦ . ਸਾਈਜ਼ ੧੬ ਮੁਲ : ੧) ਰੁਪਿਆ । ਸੰਸਕ੍ਰਿਤ ਦੀ ਇਕ ਪਰਸਿੱਧ ਰਚਨਾ ਪੁਰਬ ਪ੍ਰੀਖਿਆ ਦਾ ਅਨੁਵਾਦ ਹੈ । ਇਸ ਵਿਚ ਸਿਖਿਆ ਵੀ ਹੈ ਤੇ ਸਾਹਿਤ ਰਸ਼ ਵੀ । ਪਾਠ ਸੌਖਾ ਤੇ ਰਸਦਾਇਕ ਹੈ । ੪. ਪੰਜਾਬੀ ਭਾਸ਼ਾ ਦਾ ਇਤਿਹਾਸ- ਕਿਰਤ ਸੀ ਵਿ. ਭਾ, ਅਰੁਣ। ਸਾਈਜ਼ : ‘ , ੧੮੨੨ , ਪੰਨੇ : ੨੮੮ | ਮੁਲ : ੪) । ਪੰਜਾਬੀ ਭਾਸ਼ਾ ਦੇ . ਸੰਸਕ੍ਰਿਤ ਤੋਂ ਵਿਕਾਸ ਦਾ ਵਿਗਿਨਕ ਅਧਿਐਨ ਹੈ । ਪਾਠਕ ਦੀ ਲੰਬੀ ਖੋਜ, ਅਥਾਹ ਵਿਦਵਤਾ ਤੇ ਵਿਸ਼ੇ ਦੀ ਮੌਲਕਤਾ ਦਾ ਇਕ ਸੁੰਦਰ ਨਮੂਨਾ । ਨੋਟ- ਅਕਾਡਮੀ ਦੀਆਂ ਪਰਕਾਸ਼ਨਾਂ ਬਕ-ਕਲਬ ਦੇ ਮੈਂਬਰਾਂ ਨੂੰ ੨੦% ਕਮਿਸ਼ਨ ਤੇ ਦਿੱਤੀਆਂ ਜਾਂਦੀਆਂ ਹਨ । ਆਰਡਰ ਲਈ ਲਿਖੋ : ਜਨਰਲ ਸਕੱਤੂ, ਪੰਜਾਬੀ ਸਾਹਿੱਤ ਅਕਾਡਮੀ, ੫੫ ਐਲ., ਮਾਡਲ ਟਾਊਨ, ਲੁਧਿਆਣਾ।