ਪੰਨਾ:Alochana Magazine January 1957.pdf/87

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਕਤ ਕੀਤੀਆਂ ਹਨ । ਇਸ ਤੋਂ ਬਿਨਾਂ ਹੋਰ ਵੀ ਅਨੇਕ ਉਦਾਹਰਣ ਹਨ ਜਿਹੜੇ ਇਸ ਸੂਚੀ ਵਿਚ ਸ਼ਾਮਲ ਕੀਤੇ ਜਾ ਸਕਦੇ ਹਨ । ਏਥੇ ਕੇਵਲ ਬਹੁਤੇ ਸ਼ਬਦ ਨਾ ਦੇ ਕੇ ਸ਼੍ਰੇਣੀਆਂ ਨੂੰ ਪ੍ਰਤੀਨਿਧ ਤੌਰ ਤੇ ਵਰਣਨ ਕੀਤਾ ਗਇਆ ਹੈ । ਅੱਖਰ-ਜੋੜ ਦੀ ਨਵੀਂ ਸਥਾਪਨਾ ਲਈ ਅਸਾਡੇ ਰਾਹ ਵਿਚ ਕਈ ਔਕੜਾਂ ਹਨ । ਪੰਜਾਬੀ-ਉਚਾਰਣ ਤੇ ਪੰਜਾਬੀ ਅੱਖਰ-ਜੋੜਾਂ ਦੀ ਆਪਣ? ਇਕ ਪਰੰਪਰਾ ਵੀ ਹੈ, ਜਿਸ ਨੂੰ ਤਿਆਗਣਾ ਪੰਜਾਬੀ ਦੇ ਅਸਲੇ ਨੂੰ ਗੰਵਾਉਣਾ ਹੈ, ਪਰੰਤੂ ਕਈ ਥਾਈਂ ਕਲਮ ਮਲੋ ਮਲੀ ਅਗਰਗਾਮੀ ਹੁੰਦੀ ਜਾਪਦੀ ਹੈ । ਨਵੇਂ ਸ਼ਬਦ ਖਾਸ ਕਰ ਕੇ ਸੰਸਕ੍ਰਿਤ ਦੇ ਧੜਾਧੜ ਆ ਰਹੇ ਹਨ, ਜਿਨ੍ਹਾਂ ਦੇ ਪੰਜਾਬੀ ਮੰਡਲ ਵਿਚ ਪਰਵੇਸ਼ ਲਈ ਕੋਈ ਪ੍ਰਾਪਤ ਨਿਯਮਾਵਲੀ ਨਹੀਂ ਹੈ, ਜਿਸ ਕਰ ਕੇ ਵਿਅਕ ਤਕ ਸੂਝ ਹੀ ਵਿਅਕਤਿਕ ਅੱਖਰ-ਜੋੜ ਕਰਦੀ ਹੈ । ਆਪਣੀ ਜਮਾਂਦਰੂ ਰਹਰੀਤ ਨਾਲ ਮੋਹ ਹੈ ਪਰ ਨਵਿਆਂ , ਵਲ ਖਿੱਚ ਹੈ । ਇਸ ਦੁਚਿੱਤੀ ਵਿਚ ਫਸੀ ਪੰਜਾਬੀ ਬੋਲੀ, ਅੱਖਰ-ਜੋੜਾਂ ਵਿਚ ਤੇ ਉਚਾਰਣ ਵਿਚ ਡਾਵਾਂਡੋਲ ਹੈ । ਇਕ ਹੋਰ ਵੀ ਕਾਰਣ ਦਿਸ਼ਟੀ ਗੋਚਰ ਹੁੰਦਾ ਹੈ । ਉਹ ਹੈ ਸ਼ਹਿਰੀ ਤੇ ਪੇਂਡੂ ਵਸੋਂ ਦਾ ਵੱਖ ਵੱਖ evਰਣ ਤੇ ਅੱਖਰ-ਜੋੜ । ਦੋਹਾਂ ਵਿਚ ਘਣਾ ਫਰਕ ਹੈ । ਉਭਰਵਾ ਫਰਕ ‘ਣਾਣੇ ਤੇ ਨਨੇ,ਲਲੇ’ ਤੇ ‘ਲਾਲੇ ਦੇ ਬੋਲਣ ਵਿਚ ਹੈ । ਉਰਦੂ ਦੀ ਅਪੁਰਣ ਲਿਪੀ ਨੇ ਇਸ ਅੰਤਰ ਨੂੰ ਵਧਾਉਣ ਵਿਚ ਕੋਈ ਕਸਰ ਨਹੀਂ ਛੱਡੀ ਲਗਦੀ । ਦੋਹਾਂ ਵਲੋਂ ਵਿਚਕਾਰ ਤਾਲ ਮੇਲ ਪੈਦਾ ਕਰਨਾ ਬਹੁਤ ਜ਼ਰੂਰੀ ਹੈ । ਪਿੰਡਾਂ ਵਿਚ ਪੰਜਾਬੀ ਦਾ ਖਾਨਦਾਨ ਹੈ ਪਰੰਤ ਬਰਾਂ ਵਿਚ ਉਸ ਦੀ ਤੜਕ-ਭੜਕ | ਖਾਨਦਾਨੀ ਰਹੁਰੀਤਾਂ ਤੋਂ ਬਿਨਾਂ ਤੜਕ-ਭੜਕ ਖਲੀ ਤੇ ਪਿੰਜਰ ਸਮਾਨ ਰਹਿ ਜਾਂਦੀ ਹੈ । ਇਹ ਵੀ ਗੌਰਵ ਦੀ ਗੱਲ ਹੈ ਕਿ ਰਹੁਰੀਤਾਂ ਦਾ ਪਾਲਣ ਕੀਤਾ ਜਾਵੇ ਭਾਵੇਂ ਸਮੇਂ ਅਨੁਸਾਰ ਸੁਧਾਈ ਨਾਲ,ਪਰੰਤੂ ਉਨ੍ਹਾਂ ਦਾ ਤਿਆਗਣਾ ਰਤ ਤੇ ਕੁਹਾੜਾ ਮਾਰਨਾ ਹੈ । ਇਸ ਤੋਂ ਬਿਨਾਂ ਬੋਲੀ ਆਲੇ-ਦੁਆਲੇ ਦੇ ਪ੍ਰਭਾਵ ਤੋਂ ਬਿਲਕੁਲ ਸੁਤੰਤਰ ਨਹੀਂ ਹੋ ਸਕਦੀ, ਨਾ ਹੀ ਇਸ ਬੋਲੀ ਦੀ ਦੌਲਤ ਨੂੰ ਡਬੇ ਵਿਚ ਬੰਦ ਕੀਤਾ ਜਾ ਸਕਦਾ ਹੈ । ਪ੍ਰਭਾਵਸ਼ਾਲੀ ਚੁਗਿਰਦਾ ਅਵੱਸ਼ ਪ੍ਰਭਾਵ ਪਾਉਂਦਾ ਹੈ । ਇਨਾਂ ਸਾਰੀਆਂ ਉਲਝਣਾਂ ਤੇ ਔਕੜਾਂ ਦੇ ਹੁੰਦਿਆਂ ਵੀ ਬੋਲੀ ਵਿਚ ਨਿਯਮਤਤਾ ਸਥਾਪਤ ਕਰਨਾ ਅਤੇ ਅੱਖਰ-ਜੋੜਾਂ ਵਿਚ ਇਕਸਾਰਤਾ, ਵਿਗਿਆਨਿਕਤਾ ਸਰਲਤਾ, ਅਨੁਕੂਲਤਾ ਪੈਦਾ ਕਰਨਾ ਸਾਡਾ ਮੁਖ ਧਰਮ ਹੈ । ਇਸ ਲੇਖ ਵਿਚ ਅਜੋਕੀਆਂ ਵਿਚਾਰਧਾਰਾਂ ਨੂੰ ਤੇ ਵਰਤਮਾਨ ਅੱਖਰ-ਜੋੜਾਂ ਦੀ ਬਹੁ ਰੂਪਤਾ ਨੂੰ ਕੇਵਲ ਦਰਸਾਇਆ ਗਇਆ ਹੈ, ਇੱਕੜ-ਦੁੱਕੜ ਸੁਝਾ ਵੀ ਦਿੱਤੇ ਹਨ, ਪਰੰਤੂ ਨਿਰਨਾਂਜਨਕ ਅੰਤਿਮ ਫੈਸਲਾ ਵਿਦਵਾਨ ਸੱਜਨ ਸਰਬ ਸੰਮਤੀ ਤੇ ਸੂਝ ਬੂਝ ਨਾਲ ਕਰਨਗੇ, ਇਹੋ ਦਿਲੀ ਚਾਹਨਾ ਹੈ । [੮੧