ਪੰਨਾ:Alochana Magazine January 1961.pdf/30

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਚੁੜਾ ਚੌਕ ਚੂਰ ਚਿਚ ਚੋਲੀ, ਚੀਰਾ ਚੁੰਨੀ ਚਾ ਕੇ । ਕਿਸ਼ਨ ਸਿੰਘ ਚਲ ਚਾਲ ਚੰਗੇਰੀ, ਚਾਹ ਚੱਛ ਚਮਕਾ ਕੇ । ਵੀਹਵੀਂ ਸਦੀ ਦੇ ਆਧੁਨਿਕ ਪੰਜਾਬੀ ਸਾਹਿਤ ਵਿਚ ਬਾਰਾਂਮਾਹ-ਰਚਨਾ ਦਾ ਪ੍ਰਵਾਹ ਰੁਕਿਆ ਨਹੀਂ ਤੇ ਨਾ ਹੀ ਆਧੁਨਿਕ ਕਵੀ ਇਸ ਨੂੰ ਪੁਰਾਣਾ ਕਾਵਿ-ਰੂਪ ਕਹਿ ਕੇ ਛੱਡਣ ਲਈ ਤਿਆਰ ਹਨ। ਇਹ ਬਾਰਾਂਮਾਹ ਦੀ ਸੁਯੋਗਤਾ ਤੇ ਸਮਰੱਥਾ ਹੈ ਕਿ ਉਹ ਅੱਜ ਵੀ ਕਵੀਆਂ ਨੂੰ ਆਪਣੇ ਵੱਲ ਆਕਰਸ਼ਪ ਕਰ ਰਹਿਆ ਹੈ । ਭਾਈ ਵੀਰ ਸਿੰਘ ਜਦੋਂ ਆਪਣੀ ਬਿਰਹੁ ਵਿਲਕਣੀ ਅੰਕਿਤ ਕਰਦੇ ਹਨ ਤਾਂ ਬਾਰਾਂਮਾਹ ਹੀ ਉਨ ਦਾ ਮਾਧਿਅਮ ਬਣਦਾ ਹੈ : ਚੜ ਪਿਆ ਚੇਤਰ ਸੁਹਾਵਾ, ਮਿਠੀਆਂ ਵਗਣ ਹਵਾਈਂ, ਬਾਗੀ ਖਿੜੀਆਂ ਬਹਾਰਾਂ, ਖੁਸ਼ੀਆਂ ਡੁਲ ਡੁਲ ਪਈਆਂ । ਤੇ ਆਣ ਸੁਣਾਈ, ਕੋਈ ਕੂਚ ਤਿਆਰੀ, ਲੀੜੇ ਤਰਲੇ ਬਥੇਰੇ, ਪੇਸ਼ ਕੋਈ ਨ ਗਈਆਂ । ਚੜ ਪਿਆ ਘੋੜੇ ਤੇ ਮਾਹੀ, ਬਣ ਕੇ ਢੋਲ ਸਿਪਾਹੀ, ਤੁਰ ਗਿਆ ਦੂਰ ਮੁਹਿੰਮੀਂ, ਮੈਂ ਵਿਰ ਡੋਬਾਂ ਦੇ ਪਈਆਂ । ਇਸੇ ਤਰ੍ਹਾਂ ਹੋਰ ਕਵੀਆਂ ਨੇ ਵੀ ਬਾਰਾਂਮਾਹੇ ਲਿਖ ਕੇ ਇਸ ਪਰੰਪਰਾ ਨੂੰ ਅਗੇ ਵਧਾਇਆ ਹੈ । ਸੋ ਜਦ ਵੀ ਕਵਿਤਾ ਵਿਯੋਗ ਦੀ ਕਥਾ ਕਹੇਗੀ। ਕਾ ਖਿਆਲ ਹੈ, ਸਦਾ ਕਹਿੰਦੀ ਹੀ ਰਹੇਗੀ, ਤਦ ਤਕ ਬਾਰਾਂਮਾਹਿਆਂ ਦੀ ਗ ਛਿੜਦੀ ਰਹੇਗੀ | ਸਾਹਿਤ ਦੇ ਬਗੀਚੇ ਵਿਚ ਬਾਰਾਂਮਾਹ ਦਾ ਬਟਾ ਐਸਾ ਹੈ, ਜਿਸ ਨੂੰ ਸਦਾ ਬਹਾਰ ਵਾਂਗ ਸਦਾ ਫੁਲ ਆਉਂਦੇ ਹੀ ਰਹਿਣਗੇ । " - - - . .. - - - - ਪੰਜਾਬੀ ਵੀਰੋ ! ਆਲੋਚਨਾ ਦੇ ਆਪ ਗਾਹਕ ਬਣੇ ਹੋਰਾਂ ਨੂੰ ਗਾਹਕ ਬਣਨ ਲਈ ਪ੍ਰੇਰੇ ।