ਪੰਨਾ:Alochana Magazine January 1961.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਿਉਂ ਕੱਤਾਂ ਪੰਚਮ ਰੁਤਾਂ ਦੀ, ਕਿਉ ਕੱਤਾਂ ਛਟੇ ਨਰਾਂਇਣ ਦੀ, ਕਿਉਂ ਕਤਾਂ ਸੱਤੇਂ ਸਤੀਆਂ ਦੀ, ਕਿਉਂ ਕੱਤਾਂ ਅਠਾਂ ਦੇਵੀ ਦੀ, .. ਕਿਉਂ ਕੱਤਾਂ ਨੌਵੀਂ ਗੁੱਗੇ ਦੀ, ਕਿਉਂ ਕੱਤਾਂ ਦਸਵੀਂ ਦੁਸਹਿਰੇ ਦੀ, ਕਿਉਂ ਕੱਤਾਂ ਕਾਸ਼ਤੀ ਵਰਤਣ ਦੀ, ਕਿਉਂ ਕੱਤਾਂ ਦੁਆਦਸ਼ੀ ਉਪਾਰਿਆਂ ਦੀ, ਕਿਉਂ ਕੱਤਾਂ ਤੇਰਸ ਕਾਹੁਣ ਦੀ, ਕਿਉਂ ਕੱਤਾਂ ਚੌਦਾਂ ਸ਼ਿੰਗਾਰਨ ਦੀ, ਇਕ ਪੁੰਨਿਉਂ ਹੈ ਤਾਂ ਕਤਾਂ ਨਹੀਂ ਨਾ ਸਹੀ । ਉਪ੍ਰੋਕਤ ਗੀਤ ਵਿਚ ਪੱਖ ਦੇ ਦਿਨ ਗਿਣਾਏ ਗਏ ਹਨ ਅਤੇ ਹਰ ਇਕ ਦਿਨ ਕਿਸੇ ਵਿਸ਼ੇਸ਼ ਮਹੱਤਵ ਜਾਂ ਦੇਵੀ ਦੇਵਤੇ ਦਾ ਜਾਂ ਤਿਉਹਾਰ ਨਾਲ ਸੰਬੰਧਿਤ ਦਸਿਆ ਗਇਆ ਹੈ । ਕਹਿਆ ਗਇਆ ਹੈ ਕਿ ਇਹਨਾਂ ਦਿਨਾਂ ਵਿਚ ਮੈਂ ਕਿਵੇਂ ਕੱਤਾਂ ਕਿਉਂਕਿ ਤਿਉਹਾਰ ਵਾਲੇ ਦਿਨ ਕੰਮ ਕਰਨਾ ਨਹੀਂ ਸੋਭਦਾ । ਉਪ੍ਰੋਕਤ ਲੋਕ-ਕਥਾਵਾਂ ਕੇਵਲ ਵੰਨਗੀ ਵਜੋਂ ਹੀ ਦਿਤੀਆਂ ਗਈਆਂ ਹਨ । ਵਡੀਆਂ ਅਤੇ ਲੰਬੀਆਂ ਲੋਕ-ਕਥਾਵਾਂ ਉਚਿਤ ਨਹੀਂ ਜਾਪਦਾ | ਪਾਠਕਾਂ ਨੇ ਦੇਖਿਆ ਹੋਵੇਗਾ ਕਿ ਜੇ ਕਰ ਇਹਨਾਂ ਕਹਾਣੀਆਂ ਨੂੰ ਵਿਸਥਾਰ ਦੇ ਦਿਤਾ ਜਾਵੇ ਤਾਂ ਇਹ ਉਹਨਾਂ ਸਾਰੇ ਹੀ ਗੁਣਾਂ ਨਾਲ ਭਰਪੂਰ ਹੋ ਸਕਦੀਆਂ ਹਨ, ਜਿਨ੍ਹਾਂ ਦੀ ਸਾਹਿਤ ਨੂੰ ਲੋੜ ਹੁੰਦੀ ਹੈ । ਥਾਂ ਦੀ ਥੁੜ ਕਰ ਕੇ ਇਸ ਆਧਿਆਏ ਨੂੰ ਇਥੇ ਹੀ ਸਥਾਪਤ ਕੀਤਾ ਜਾਂਦਾ ਹੈ । ਪੰਜਾਬੀ ਸਾਹਿੱਤ ਅਕਾਡਮੀ ਦੀ ਨਵੀਂ ਪੁਸਤਕ ` ਵਾਰ ਸ਼ਾਹ ਮੁਹੰਮਦ . ਕਿਤ fਸੀਪਲ ਸੀਤਾ ਰਾਮ ਕੋਹਲੀ ਤੇ ਪ੍ਰੋ: ਸੇਵਾ ਸਿੰਘ ਛੱਪ ਕੇ ਤਿਆਰ ਹੈ । | ਮੁਲ ਕੇਵਲ ੪) ਭੇਜਣ ਲਈ ਲਿਖੋ : ਸਕੱਤਰ ਪੰਜਾਬੀ ਸਾਹਿੱਤ ਅਕਾਡਮੀ ੫੫੫ ਮਾਡਲ ਟਾਉਨ, ਲੁਧਿਆਣਾ