ਪੰਨਾ:Alochana Magazine July, August and September 1986.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਲੋਚਨਾ/ਜੁਲਾਈ-ਸਤੰਬਰ 1986 104 “ਭੈਣ ਤੇ ਭਰਾਵਾਂ ! ਇਹ ਨਾ ਸਮਝਣਾ ਕਿ ਤੁਹਾਨੂੰ ਦਗਾ ਦਿੱਤਾ ਗਿਆ ਹੈ । ਸਾਨੂੰ ਪਤਾ ਹੈ-ਅਜਿਹੇ ਅੰਤ ਨਾਲ ਕੁਝ ਲੋਕ ਮੱਥਾ ਵੱਟਦੇ ਹਨ । ਸਾਡੇ ਮਨ ਵਿਚ ਤਾਂ ਇਕ ਵਧੀਆਂ ਪੌਰਾਣਿਕ ਕਥਾ ਸੀ । ਪਰ ਪਤਾ ਲੱਗਾ ਕਿ ਉਹਦਾ ਅੰਤ ਕਿਸੇ ਨੇ ਵਿਗਾੜ ਦਿੱਤਾ ਹੈ। ਸਚ-ਮਚ-ਇਹ ਅਜੀਬ ਢੰਗ ਹੈ। ਕਿ ਬਿਨਾ ਕੋਈ ਹੱਲ ਦਸੇ ਨਾਟਕ ਨੂੰ ਮੁਕਾ ਦਿੱਤਾ ਜਾਏ । ਖਾਸ ਕਰ ਅਸੀਂ ਤਾਂ ਤੁਹਾਡੀ ਖੁਸ਼ੀ ਤੇ ਹੀ ਜੀਊ ‘ਦੇ ਹਾਂ ਨਿਰਾਸੇ ਦਰਸ਼ਕਾਂ ਦਾ ਮਤਬਲ ਹੈ ਸਾਡੀ ਬੇਕਾਰੀ ॥ ਆਸ਼ਾਵਾਦੀ ਭਾਵੇਂ ਕੁਝ ਵੀ ਬਹਾਨੇ ਘੜਨ ਪਰ ਜੇ ਤੁਹਾਨੂੰ ਪਸੰਦ ਨਹੀਂ ਤਾਂ ਸਾਡਾ ਨਾਟਕ ਅਜਾਈ ਹੈ । ਕੀ ਅਸੀ ਮੰਚ ਤੋਂ ਘਬਰਾ ਕੇ ਬਾਕੀ ਹਿੱਸਾ ਭਲ ਗਏ ? ਇੰਜ ਹੁੰਦਾ ਹੈ । ਪਰ ਤੁਸੀਂ ਕੀ ਸੁਝਾਅ ਦੇਂਦੇ ਹੋ ? ਤੁਹਾਡਾ ਕੀ ਜਵਾਬ ਹੈ ? ਪਹਿਲਾਂ ਤੋਂ ਕੁਝ ਵੀ ਤੈਅ ਨਹੀਂ। ਕੀ ਲੋਕਾਂ ਨੂੰ ਬੇਹਤਰ ਹੋਣਾ ਚਾਹੀਦਾ ਹੈ ?ਦੁਨੀਆਂ ਨੂੰ ਬਦਲਣਾ ਚਾਹੀਦਾ ਹੈ ? ਜਾਂ ਸਿਰਫ਼ ਦੇਵਤੇ ਹੋਣ ? ਜਾਂ ਕੋਈ ਵੀ ਨਾ ਹੋਵੇ ? ਅਸਾਂ ਤਾਂ ਆਪਣਾ ਕੰਮ ਚੰਗੀ ਤਰ੍ਹਾਂ ਭੁਗਤਾਇਆ ਹੈ । ਤੇ ਸਾਨੂੰ ਤਾਂ ਬਸ ਇਕੋ ਹੱਲ ਪਤਾ ਹੈ : ਕਿ ਤੁਸੀਂ ਜਾਂਦੀ ਵਾਰ ਸੋਚ ਭਲੇ ਲੋਕਾਂ ਨੂੰ ਅੰਤ ਵਿਚ ਸੁਖੀ ਕਰਨ ਲਈ, ਤੁਸੀਂ ਕਿਹੋ ਜਹੇ ਉਪਾਅ ਜ਼ਰੂਰੀ ਸਮਝਦੇ ਹੋ । ਭੈਣ ਤੇ ਭਰਾਵੇ ਸਾਨੂੰ ਤੁਹਾਡੇ ਵਿਚ ਭਰੋਸਾ ਹੈ । ਅੰਤ ਜ਼ਰੂਰ ਸੁਖਦਈ ਹੋਣਾ ਚਾਹੀਦਾ ਹੈ, ਜ਼ਰੂਰ, ਜ਼ਰੂਰ, ਜ਼ਰੂਰ ! ਸਤੀਸ਼ ਵਰਮਾ ਨੇ ਆਪਣੇ ਇਸ ਨਿਬੰਧ ਨੂੰ ਤਿੰਨ ਅਧਿਆਵਾਂ ਵਿਚ ਵਿਭਾਜਿਤ ਕਰਕੇ ਪੇਸ਼ ਕੀਤਾ ਹੈ । 1, ਬਰੈਖ਼ਤ ਦੀ ਨਾਟ-ਧਾਰਨਾ ਦਾ ਸਰੂਪ 2. ਬਰੈਖ਼ਤ ਦਾ ਪੰਜਾਬੀ ਨਾਟਕ ਤੇ ਪ੍ਰਭਾਵ 3. ਬਰੈਖ਼ਤ ਅਤੇ ਪੰਜਾਬੀ ਨਾਟਕ ਪਹਿਲੇ ਅਧਿਆਇ ਵਿਚ ਲੇਖਕ ਨੇ ਬਰੈਖ਼ਤ ਦੀ 'ਐਪਿਕ ਥੀਏਟਰ' ਸੰਬੰਧੀ ਧਾਰਣਾ ਬਾਰੇ ਚਰਚਾ ਕੀਤੀ ਹੈ। ਉਸ ਅਨੁਸਾਰ ਬਰੈਖ਼ਤ ਨੇ ਜਾਪਾਨ ਦੇ ਕਲਾਸਕੀ ਕਾਕੀ ਥੀਏਟਰ ਅਤੇ ਏਸ਼ੀਆ ਦੇ ਕਲਪ ਨਾ-ਭਰਪੂਰ ਨਾਚ ਤੇ ਮੁਕਟ ਚਿਹਰਿਆ ਵਾਲੇ