ਪੰਨਾ:Alochana Magazine July, August and September 1986.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਲੋਚਨਾ/ਜੁਲਾਈ-ਸਤੰਬਰ 1986 105 ਲੋਕ ਨਾਟਕ ਦੀਆਂ ਪਰੰਪਰਾਵਾਂ ਤੋਂ ਬਹੁਤ ਕੁਝ ਲਿਆ । ਉਸਨੇ ਕਾਬੁਕੀ ਥੀਏਟਰ ਦੇ ਵਰਣਨਾਤਮਕ ਗੁਣ ਨੂੰ ਅਪਣਾਇਆ ਅਤੇ ਭਾਰਤੀ ਲੋਕ ਨਾਟਕ ਤੇ ਸੰਸਕ੍ਰਿਤ ਨਾਟਕ ਦੇ ਅੰਸ਼ਾਂ ਨੂੰ ਮਿਲਾ ਕੇ ਆਪਣੇ ਸਿੱਧਾਂਤ ਰਾਹੀਂ ਪੱਛਮੀ ਦੇ ਪੂਰਬੀ: ਵਿਚਾਤਾਂ ਦਾ ਸਮਨਵੈ ਕਰਨ ਦੀ ਕੋਸ਼ਿਸ ਕੀਤੀ ਤੇ ਆਪਣੇ ਇਕ ਵਿਚਾਰ ਦੀ ਪੁਸ਼ਟੀ ਲਈ ਉਸਨੇ ਠਰ ਲੂਸੋ (ਡਾ.) ਰਚਿਤ 'ਬੈਖਤ ਰੰਗ ਮੰਚ : ਸੰਸਕ੍ਰਿਤ ਨਾਟਕ ਪਰ ਏਕ ਨਈ ਦਿਸ਼ਟੀ ਦਾ ਹਵਾਲਾ ਦਿੱਤਾ ਹੈ | ਅਸਲ ਵਿਚ ਜਦੋਂ ਕੋਈ ਵਿਦਵਾਨ ਕਿਸੇ ਸੰਕਲਪ ਨੂੰ ਸਿੱਧ ਕਰਨ ਲਈ ਲਿਖ ਰਿਹਾ ਹੁੰਦਾ ਹੈ ਥਾਂ ਉਹ ਪੂਰਵਾਗ ਦਾ ਸ਼ਿਕਾਰੇ ਜਰੂਰ ਹੋ ਜਾਂਦਾ ਹੈ | ਲੋਠਾਰ ਤਸੇ ਵੀ ਆਪਣੇ ਵਾਗਹਿ ਅਧੀਨ ਬਰੈਖ਼ਤ ਦੀਆਂ ਧਾਰਣਾਵਾਂ ਅਤੇ ਮੰਚ ਪ੍ਰਯੋਗਾਂ ਦੀ ਸਹੀ ਨਿਸ਼ਾਨਦੇਹੀ ਨਹੀਂ ਕਰ ਸਕਿਆ । ਸਚ ਇਹ ਹੈ ਕਿ ਬਰੈਖ਼ਤ ਦੀ ਕਾਬੁਕੀ ਥੀਏਟਰ, ਚੀਨ ਦਾ ਰੰਗ ਮੰਚ ਅਤੇ ਭਾਰਤ ਦੇ ਮੁਕਟ ਚਿਹਰਿਆਂ ਵਾਲੇ ਲੋਕ ਨਾਟ ਦੀ ਪਰੰਪਰਾ ਤਕੇ ਸਿੱਧੀ ਰਸਾਈ ਨਹੀਂ ਸੀ ਸਗੋਂ ਉਸਨੇ ਇਹ ਸਭ ਕੁਝ dohida (Reinhardt), f alaz (Meyerhold;, {igigdia (Vachtangov) ਅਤੇ ਪਿਸਕੇਟਰ (Piscator) ਵਰਗੇ ਨਾਟਕਕਰਮੀਆਂ ਦੇ ਮੰਚ-ਪ੍ਰਯੋਗਾਂ ਤੋਂ ਗ੍ਰਹਿਣ ਕੀਤਾ । ਵਾਰਤਾਨਵ ਅਤੇ ਮਿਅਰਹੋਲਡ ਏਸ਼ਿਆਈ ਥੀਏਟਰ ਦੀਆਂ ਨਿਤਮੁਦਰਾਵਾਂ ਤੋਂ ਕਾਫ਼ੀ ਪਰਿਚਿਤ ਸਨ ਅਤੇ ਉਨ੍ਹਾਂ ਨੇ ਹੀ ਨਾਟਕ ਲਈ ਇਕ ਮੁਕੰਮਲ ਕੋਰੀਓਗ੍ਰਾਫ਼ੀ ਦਾ ਨਿਰਮਾਣ ਕੀਤਾ । ਰੈਹਾਰਟ ਦੀ ਇਕ ਪੇਸ਼ਕਾਰੀ ਵਿਚ ਅਭਿਨੇਤਾ ਦਰਸ਼ਕਾਂ ਦੇ ਦਰਮਿਆਨ ਬੈਠੇ ਅਤੇ ਓਚਲਾਕਵ (Oclhlopkov) ਦੀ ਇਕ ਪੇਸ਼ਕਸ਼ ਵਿਚ ਦਰਸ਼ਕਾਂ ਨੂੰ ਰੰਗਮੰਚ ਉਪਰ ਬਿਠਾਇਆ ਗਿਆ । ‘ਘੁੰਮਣ-ਵਾਲੇ-ਮੰਚ' ਦਾ ਆਵਿਸ਼ਕਾਰ ਕੀਤਾ ਗਿਆ ਅਤੇ 'ਰੈਫਲੈਕਟਰ' ਦੀ ਕਾਢ ਨੇ ਨਾਟਕ ਦੇ ਇਤਿਹਾਸ ਵਿਚ ਇਕ ਨਵੇਂ ਕਾਂਡ ਦਾ ਵਾਧਾ ਕੀਤਾ | ਅਸਲ ਵਿਚ ਬਰੈਖ਼ਤ ਨਾਟਕ ਅਤੇ ਰੰਗਮੰਚ ਵਿਚ ਹੋ ਰਹੇ ਇਨਾਂ ਪ੍ਰਯੋਗਾਂ ਤੋਂ ਹੀ ਆਪਣੀਆਂ ਸਿੱਧਾਂਤਿਕ ਸਥਾਪਨਾਵਾਂ ਦੀ ਸ਼ੁਰੂਆਤ ਕਰਦਾ ਹੈ । ਇਸੇ ਅਧਿਆਇ ਵਿਚ ਸਤੀਸ਼ ਵਰਮਾ ਨੇ ਬਰੈਖ਼ਤ ਦੇ ਵਿੱਥ-ਸਿੱਧਾਂਤ (Theory of Alienation) ਸੰਬੰਧੀ ਆਪਣੀ ਚਰਚਾ ਦੀ ਸ਼ੁਰੂਆਤ ਕੀਤੀ ਹੈ । ਉਸ ਅਨੁਸਾਰ ਬਰੈਖ਼ਤ ਨੇ ਰਵਾਇਤੀ ਨਾਟਕ ਤੋਂ ਉਲਟ ਇਕ ਅਜਿਹੇ ਨਾਟਕ ਦੀ ਸਿਰਜਨਾਂ ਵੱਲ ਧਿਆਨ ਦਿੱਤਾ ਜੋ ਦਰਸ਼ਕਾਂ ਦੀ ਭਾਵਨਾ ਦੀ ਥਾਂ ਬੱਧੀ ਨੂੰ ਬੇ । ਇਸ ਵਿਚਾਰ ਨੂੰ ੫. ਸਤੀਸ਼ ਵਰਮਾ ਨੇ ਜਾਨ ਲੈਟ (John Willett) ਦੀ ਪੁਸਤਕ “Brecht On Theatre' ਵਿਚੋਂ ਉਧਿਤ ਕੀਤਾ ਹੈ । ਇਸ ਸਿੱਧਾਂਤ ਦੀ ਤਫ਼ਸੀਲ ਵਿਚ ਜਾਂਦਾ ਹੋਇਆ ਸਤੀਸ਼ ਵਰਮਾ ਲਿਖਦਾ ਹੈ ਕਿ ਵਿੱਥ-ਸਿੱਧਾਂਤ, ਦਰਸ਼ਕਾਂ ਅਤੇ ਨਾਟਕ ਵਿਚ ਇਕ ਅਜਿਹੀ ਵਿੱਥ ਸਥਾਪਤ ਕਰਨ ਦਾ ਉਪਰਾਲਾ ਹੈ ਜਿਸ ਨਾਲ ਦਰਸ਼ਕ ਨਾਟਕ ਦੇ ਕਾਰਜ ਵਿਚ ਯਥਾਰਥਵਾਦੀ ਨਾਟਕ ਵਾਂਗ ਭਾਵੁਕ ਤੋਰ ਤੇ ਉਲਝ ਨਾ ਜਾਣ ਸਗੋਂ ਉਨ੍ਹਾਂ