ਪੰਨਾ:Alochana Magazine July, August and September 1986.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅੰਕ ਪਰਿਚੇ ‘ਟੀਕਾਕਾਰੀ' ਦੀ ਪਰੰਪਰਾ ਭਾਰਤੀ ਸਾਹਿਤ ਦੀ ਇਕ ਪੁਰਾਣੀ ਤੇ ਅਮੀਰ ਪਰੰਪਰਾ ਹੈ ਜੋ ਮੱਧ-ਕਾਲੀਨ ਸਾਹਿਤ ਵਿਚ ਪੰਜਾਬੀ ਨੂੰ ਆਪਣੇ ਵਿਰਸੇ ਤੋਂ ਪ੍ਰਾਪਤ ਹੋਈ । ਇਸ ਦੇ ਕਈ ਭੇਦ ਤੇ ਪ੍ਰਕਾਰ ਹਨ । ਡਾ. ਜੁਗਿੰਦਰ ਸਿੰਘ ਜੀ ਨੇ ਇਸ ਦਾ ਭਾਸ਼, : ਵਿਤੀ, ਟਿੱਪਣੀ, ਵਿਆਖਿਆ ਆਦਿ ਤੋਂ ਨਿਖੇੜਾ ਕਰਕੇ ਇਸ ਦੇ ਸਰੂਪ ਤੇ ਸੀਮਾ ਨੂੰ ਬਿਆਨਦਿਆਂ, ਇਸ ਦੇ ਵਿਕਾਸ ਨੂੰ ਉਲੀਕ, ਇਸ ਦੇ ਕਾਰਾਂ ਦਾ ਉਲੇਖ ਆਪਣੇ ਨਿਬੰਧ ਵਿਚ ਕੀਤਾ ਹੈ । ਡਾਕਟਰ ਸਾਹਿਬ ਪੰਜਾਬੀ ਵਿਚ ਟੀਕਾਕਾਰੀ ਦੇ ਵਿਸ਼ੇਸ਼ਗਾਂ ਹਨੂੰ ਕਿਉਂਕਿ ਆਪ ਨੇ 'ਪੰਜਾਬੀ ਵਿਚ ‘ਜਪੁ’ ਦੇ ਟੀਕਿਆਂ' ਉਤੇ ਖੋਜ ਕਰਕੇ ਹੀ ਆਪਣੀ ਖੋਜ ਦੀ ਡਿਗਰੀ ਪ੍ਰਾਪਤ ਕੀਤੀ ਹੈ । | ਮੂਲ ਰੂਪ ਵਿਚ ਉਨੀਵੀਂ ਸਦੀ ਦੇ ਅਖੀਰਲੇ ਦਹਾਕਿਆਂ ਵਿਚ ਉਰਦੂ ਕਵੀਦਰਬਾਰਾਂ ਦੇ ਪ੍ਰਭਾਵ ਅਧੀਨ ਪੰਜਾਬੀ ਵਿਚ ਪ੍ਰਵੇਸ਼ ਕਰਨ ਵਾਲੀ ਗ਼ਜ਼ਲ ਦਾ ਦੇਸ਼ ਦੀ ਸੁਤੰਤਰਤਾ ਤੋਂ ਉਪਰੰਤ ਸੱਠਵੇਂ ਦਸ਼ਕ ਵਿਚ ਪੰਜਾਬੀ ਸਾਹਿਤ ਵਿਚ ਪੁਨਰ-ਆਗਮਨ ਹੁੰਦਾ ਹੈ ਅਤੇ ਪੰਜ· ਬੀ ਦੇ ਗੁਰਦੇ ਅਤੇ ਸਥਾਪਿਤ ਕਵੀਆਂ ਵਿਚ · ਇਸ ਨੇ · ਇਕੋ ਜਿੰਨੀ ਮਕਬਲਤਾ ਪ੍ਰਾਪਤ ਕੀਤੀ । ਲਕਾਂ ਵਿਚ ਵੀ ਇਹ ਬਹੁਤ ਪਰਵਾਣ ਚੜ੍ਹੀ । ਪਰ ਪੰਜਾਬੀ ਦੇ ਬਹੁਤ ਥੋੜੇ ਪਾਠਕ ਤੇ ਆਲੋਚਕ ਇਸ ਦੇ ਸਿੱਧਾਂਤਿਕ ਪੱਖ ਤੋਂ ਪੂਰੀ ਤਰ੍ਹਾਂ ਪਰਿਚਿਤ ਹਨ । ਇਸ ਸੰਬੰਧੀ ਅਸੀਂ ਪਹਿਲਾਂ ਵੀ ਡਾ. ਨਰੇਸ਼ ਜੀ ਦੇ ਇਕ ਦੋ ਲੇਖ ਛਾਪ ਚੁਕੇ ਹਾਂ । ਇਸ ਅੰਕ ਵਿਚਲੇ ਲੇਖ ਵਿਚ ਡਾ. ਨਰੇਸ਼ ਨੇ ਬੜੇ ਨਿਸ਼ਚਿਤ ਰੂਪ ਵਿਚ ਉਦਾਹਰਣ ਸਹਿਤ 'ਗ਼ਜ਼ਲ ਦੀ ਪਰਿਭਾਸ਼ਾ ਤੇ ਸਰੂਪ' ਦਾ ਉਲੇਖ ਕੀਤਾ ਹੈ । ਡਾ. ਨਰੇਸ਼ ' ਆਪ ਗਜ਼ਲਗੋ ਹਨ ਤੇ, ਇਸ ਕਾਵਿ-ਰੂਪ ਦੀਆਂ ਸੂਖਮ-ਬਾਰੀਕੀਆਂ ਨੂੰ ਭਲੀ ਪ੍ਰਕਾਰ ਸਮਝਦੇ ਹਨ । ਪਿਛਲੇ ਕੁਝ ਵਰਿਆਂ ਵਿਚ ਪੰਜਾਬੀ ਆਲੋਚਨਾ ਵਿਚ ਪੱਛਮ ਦੇ ਪ੍ਰਭਾਵ ਅਧੀਨ, . ਕਈ ਨਵੀਆਂ ਆਲੋਚਨਾ ਦ੍ਰਿਸ਼ਟੀਆਂ ਦਾ ਦੇਸ਼ ਹੋਇਆ ਹੈ : ਚਿਹਨ-ਵਿਗਿਆਨਿਕ ਟੀ ਦਿਹੋ ਜਹੀ ਹੀ ਇਕ ਮਹੱਤਵਪੂਰਨ ਦ੍ਰਿਸ਼ਟੀ ਹੈ ਜਿਸ ਨੂੰ ਸਾਹਿਤਿਕ ਰਚਨਾਵਾਂ ਨੂੰ ਸਹੀ ਰੂਪ ਵਿਚ ਸਮਝਣ ਲਈ ਵਰਤਿਆ ਜਾ ਸਕਦਾ ਹੈ । ਪ੍ਰੋ. ਗੁਰਪਾਲ ਸਿੰਘ ਸੰਧੂ ਆਲੋਚਨਾ ਦਾ ਨਵਾਂ ਉਭਰਦਾ ਹੋਣਹਾਰ ਵਿਦਿਆਰਥੀ ਹੈ ਅਤੇ ਉਸ ਨੇ ਆਪਣੇ ਲੇਖ