ਪੰਨਾ:Alochana Magazine July, August and September 1986.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਲੋਚਨਾ/ਜੁਲਾਈ-ਸਤੰਬਰ 1986 47 ਰਚਨਾ ਲਈ ਜ਼ਿੰਮੇਵਾਰ ਹੈ । ਦੂਸਰਾਂ ਸਿੱਟਾ--ਪਰਕ ਪੱਖ ਹੈ, ਜੋ ਵਾਸਤਵਿਕਤਾ ਦਾ ਮੰਡਲ` ਹੈ । ਇਸ ਪੱਖ ਵਿਚ ਰੱਬ ਰਚਨਾ ਨਾਲ ਇਕ-ਰੂਪ ਹੈ; ਉਹ ਹਰ ਵਾਸਤਵਿਕ ਹੋਂਦ ਅਤੇ ਵਸਤੁ ਵਿਚ ਹਾਜ਼ਿਰ ਹੈ, ਦੁੱਖ-ਸੁਖ ਦਾ ਸਾਥੀ ਹੈ । ਇਹ ਕਿਰਪਾ-ਸਰੂਪ ਰੱਬ ਹੈ, ਜਿਸ ਨੂੰ ਕੁਦਰਤ ਦੀ ਸੁੰਦਰਤਾ, ਇਸ ਦੀ ਵਿਕਾਸ-ਕਿਆਂ ਵਿਚ ਮਾਣਿਆ ਜਾ ਸਕਦਾ ਹੈ । ਵਾਈਟਹੈੱਡ ਦਾ ਇਹ ਰੱਬ ਦ੍ਰਿਸ਼ਟੀ ਦਾ ਕਵੀ ਹੈ, ਮਨੁੱਖ ਦਾ ਤਾਰਨਹਾਰ ਹੈ । ਆਪਣੇ ਇਸ ਪੱਖ ਵਿਚ, ਉਹ ਕੁਦਰਤੀ ਅਮਲਾਂ ਦੇ ਨਾਲ ਨਾਲ ਚਲਦਾ, ਕੁਦਰਤ ਦੇ ਵਿਕਾਸ ਨਾਲ ਵਿਕਸਿਤ ਹੁੰਦਾ ਹੈ । ਪਰਾ-ਪੂਰਬਲੇ ਪੱਖ ਦਾ ਸੰਪੂਰਨ ਰੱਬ, ਸਿੱਟਾਪੱਖ ਵਿਚ ਵਿਕਾਸਸ਼ੀਲ ਰੱਬ ਹੋ ਜਾਂਦਾ ਹੈ । ਸਿੱਖ ਦਾਰਸ਼ਨਿਕਤਾ ਅੰਤਿਮ ਹਕੀਕਤ ਨੂੰ ਹਸਤੀ, ਹੋਂਦ ਅਤੇ ਸੱਚ ਦੇ ਸਰੂਪ ਵਿਚ ਪ੍ਰਸਤੁਤ ਕਰਦੀ ਹੈ। ਪਰਾ-ਪੂਰਬਲਾ; ਅਵਿਅਕਤ ਸਰੂਪ, ਨਿਰੋਲ ਹੁਸਤੀ ਦਾ ਸਰੂਪ ਹੈ, ਜਿਸ ਲਈ ਸਤਿ, ਸੰਨ, ਨਿਰੰਕਾਰ, ਨਿਰਗੁਣ ਦੇ ਪ੍ਰਤੀਕ ਵਰਤੇ ਗਏ ਹਨ । ਇਹ ਇਕ-ਵਾਚਕ ਹਸਤੀ ਦਾ ਪੱਖ ਹੈ । ਦੂਤਰਾਂ ਹੱਦ-ਪਰਕ, ਰਖੀ ਸਰੂਪ ਹੈ, ਜਿਸ ਲਈ ਨਾਮ, ਕਰਤਾ, ਸਰਗੁਣ, ਗੁ ਰੂ , ਪ੍ਰਭੂ ਆਦਿਕ ਅਨੇਕ ਪ੍ਰਤੀਕ ਵਰਤੋਂ ਵਿਚ ਆਏ ਹਨ । ਇਨ੍ਹਾਂ ਦੋਹਾਂ ਪੱਖਾਂ ਦਾ ਸੰਜੋਗ 'ਸੱਚ' ਦੇ ਪ੍ਰਤੀਕ ਵਿਚ ਹੋਇਆ ਹੈ । ਰਚਨਾ ਤੋਂ ਪੂਰਬ ਗੁਪਤ ਅਵਸਥਾ ਵੀ ਸੱਚ ਹੈ, ਰਚਨਾ ਵਿਚ ਵਿਆਪਕ ਪਰਗਟ ਦਸ਼ਾ ਵੀ ਸੱਚ ਹੈ । ਸੱਚ ਹੀ ਪਹਿਲਾਂ ਸੀ, ਸੱਚ ਹੀ ਹੁਣ ਹੈ। ਸੱਚ ਇਕ ਹੈ, ਪਰ ਕੁਦਰਤ ਦੀ ਅਨੇਕਤਾ ਵੀ ਸੱਚ ਦਾ ਹੀ ਪ੍ਰਕਾਸ਼ ਹੈ । ‘ਸੱਚ ਹਸਤੀ ਅਤੇ ਹੋਂਦ ਦਾ ਸਮੁੱਚ ਹੈ, ਇਸ ਲਈ ਏਕ-ਅਨੇਕ ਹੈ । ਅਜੋਕਾ ਗਿਆਨ-ਵਿਗਿਆਨ 'ਸੱਚ' ਨੂੰ ਕੇਵਲ ਵਿਗਿਆਨਿਕ ਪੜਤਾਲ ਦੇ ਸਿੱਟਿਆਂ ਤਕ ਸੀਮਿਤ ਰੱਖਣ ਦੇ ਹੱਕ ਵਿਚ ਹੈ, ਜੋ ਭੌਤਿਕ ਜਗਤ ਦੀ ਅਸਲੀਅਤ ਦਾ ਕਥਨ ਕਰਦੇ ਹਨ । ਪਰ ਸਚਾਈ ਦਾ ਇਕ ਹੋਰ ਵੀ ਅਰਥ ਹੈ । ਹਕੀਕਤ ਦੇ ਕੁਝ ਰਹੱਸ ਅਤੇ ਗੁਹਜ, ਜਿਨਾਂ ਦੀ ਸੋਝੀ ਤੇ ਗਿਆਨ ਮਨੁੱਖੀ ਹਿਰਦੇ ਦੀ ਤਲਾਸ਼ ਹੈ-ਮਨੁੱਖ ਲਈ ਸਚਾਈ ਹਨ । ‘ਬ੍ਰਹਮ-ਗਿਆਨ' ਜਾਂ 'ਵਿਸ਼ੇਸ਼-ਚੇਤਨਾ' ਹਸਤੀ ਅਤੇ ਹੋਦ ਦੀ ਪਰਮ ਸਚਾਈ ਦਾ ਮਨੁੱਖ ਹਿਰਦੇ ਵਿਚ ਪ੍ਰਕਾਸ਼ ਹੈ । ਹੁਮ, ਹਿਮੰਡ ਅਤੇ ਈਸ਼ਵਰ ਦਾ ਸਾਂਝਾ ਨਾਮ 'ਸੱਚ' ਹੈ ।