ਪੰਨਾ:Alochana Magazine July, August and September 1986.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

81 ਆਲੋਚਨਾ ਜੁਲਾਈ-ਸਤੰਬਰ 1986 ਵਾਪਰਨ ਵਾਲਾ ਦੁਖਾਂਤ ਸਥਿਤੀ ਵਿਚ ਬੜਾ ਓਪਰਾ ਲਗਦਾ ਹੈ । ਭਾਵੇਂ ਇਸ ਵਿਚ ਸ਼ੱਕ ਨਹੀਂ ਕਿ ਕੱਟ ਦਾ ਕਿਰਦਾਰ ਰਾਜਨੀਤੀ ਵਿਚ ਹਰ ਪੱਖ ਦੁਖਾਂਤ ਦਾ ਹੀ ਭਾਗੀ ਬਣ ਸਕਦਾ ਹੈ ਪਰ ਜਿਸ ਪੱਧਰ ਤੇ ਨਾਵਲਕਾਰ ਨੇ ਦੁਖਾਂਤ ਵਾਪਰਦਾ ਵਿਖਾਇਆ ਹੈ ਉਹ ਪ੍ਰਤੀਨਿੱਧ ਘਟਨਾ ਨਾਲੋਂ ਵਧੇਰੇ ਵਿਅਕਤੀਗਤ ਘਟਨਾ ਨੂੰ ਹੀ ਸਾਕਾਰ ਕਰਦਾ ਹੈ । ਕਟੂ ਦੀ ਚੋਣ ਨੂੰ ਵਕਤ ਦੇ ਨਿਜ਼ਾਮ ਲਈ ਖਤਰਾ ਬਣਾ ਕੇ ਪੇਸ਼ ਕਰਨਾ ਕਿਸੇ ਪੱਖ ਵੀ ਸਥਿਤੀ ਦੀ ਪ੍ਰਤੀਨਿਧ ਯਥਾਰਥ ਨਹੀਂ ਬਣਦਾ। ਨਾਵਲ ‘ਮਸ਼ਾਲਚੀ' ਸਮੁੱਚੇ ਤੌਰ ਤੇ ਇਕ ਵਧੀਆ ਨਾਵਲ ਹੈ ਜਿਸ ਵਿਚ ਪਿੰਡ ਦੇ ਅਰਥ-ਭਾਈਚਾਰੇ ਨੂੰ ਬੜੇ ਯਥਾਰਥਿਕ ਪੱਧਰ ਤੇ ਨਾਵਲੀ ਚਿਤਰਪਟ ਦੇ ਕੇ ਪੇਸ਼ ਕੀਤਾ। ਗਿਆ ਹੈ । ਜ਼ਾਤ ਪਾਤ ਅਤੇ ਸਮਾਜਿਕ ਰਿਸ਼ਤੇ ਪਿੰਡ ਦੇ ਅਰਥਚਾਰੇ ਵਿਚ ਜਮਾਤੀ ਰਿਸ਼ਤਿਆਂ ਦੇ ਸੰਦਰਭ ਵਿਚ ਉਘੜਦੇ ਹਨ ਜੋ ਇਸ ਨਾਵਲ ਦੀ ਵੱਡੀ ਪ੍ਰਾਪਤੀ ਹੈ । ਲੇਖਕ ਸਮਾਜਿਕ ਤੇ ਭਾਈਚਾਰਿਕ ਰਿਸ਼ਤਿਆਂ ਦੇ ਨਾਲ ਨਾਲ ਪਿੰਡ ਦੇ ਅਰਥਚਾਰੇ ਵਿਚ ਚਲ ਰਹੀ ਰਾਜਨੀਤਕ ਜੰਗ ਨੂੰ ਦੇਸ਼ ਦੇ ਵਰਤਮਾਨੇ ਢਾਂਚੇ ਦੇ ਸੰਦਰਭ ਵਿਚ ਪੇਸ਼ ਕਰਨ ਦਾ ਵੀ ਜਤਨ ਕਰਦਾ ਹੈ ਜਿਸ ਵਿਚ ਉਹ ਸਫ਼ਲ ਨਹੀਂ ਹੋ ਸਕਿਆ । ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪ੍ਰਕਾਸ਼ਤ ਟੈਗੋਰ ਪੁਸਤਕ ਲੜੀ 6-00 1. ਟੈਗੋਰ ਕਹਾਣੀਆਂ 4.00 2. ਵਿਸ਼ਵ fਚਯ 4-00 3. ਟੈਗੋਰ ਡਰਾਮੇ 5-00 4. ਚੋਣਵੇਂ ਨਿਬੰਧ 4.00 5. ਭਾਰਤੀ ਸੰਸਕ੍ਰਿਤੀ ਦਾ ਕੇਂਦਰ 5-00 6. ਓਹ 3-00 7. ਮੇਰਾ ਬਚਪਨ 5-00 8. ਸੁਨਹਿਰੀ ਮੌਕਾ 5-00 9. ਕੌਰਵ ਪਾਂਡਵ 4.00 10. ਨਵਾਂ ਚੰਨ