ਪੰਨਾ:Alochana Magazine July 1957.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੰਭਾਵਨਾ ਹੈ, ਪਰ ਹੀਰਾ ਸਿਰ ਸੁਟਕੇ ਜੋ ਕਿਹਾ ਜਾਂਦਾ ਹੈ ਕਹੀ ਜਾਂਦਾ ਹੈ। ਕੋਈ ਸੰਕਟ, ਕੋਈ ਮਸਲਾ, ਕਈ ਗੁੰਝਲ ਜਾਂ ਉਸ ਦਾ ਉਧੇੜ ਪੇਸ਼ ਹੀ ਨਹੀਂ ਹੁੰਦਾ। ਅਸਲ ਗਲ ਇਹ ਹੈ ਕਿ ਹੀਰਾ ਹੈ ਹੀ ਲੌਲੂ ਜਿਹਾ। ਨਾ ਕੁਛ ਸਾਰਥਕ ਗੱਲ ਕਰਦਾ ਹੇ ਨਾ ਕਰਨ ਜੋਗਾ ਹੈ, ਨਾ ਹੀ ਕੁਛ ਜਾਣਦਾ ਹੈ ਨਾ ਜਾਨਣ ਜੋਗਾ ਹੈ ਅਤੇ ਜੇ ਉਸਦੇ ਪੱਲੇ ਵੀ ਕੁਛ ਨਹੀਂ ਅਤੇ ਜ਼ਿੰਦਗੀ ਵਿਚ ਵੀ ਨਹੀਂ ਪੈਣ ਜੋਗਾ ਤਾਂ ਨਾਵਲ ਵਿਚ ਕਾਮਯਾਬੀ ਦੀ ਕੀ ਤਵੱਕੋ ਹੋ ਸਕਦੀ ਹੈ? ਹੀਰੇ ਵਾਂਗ ਹੀ ਨਾਨਾ ਨਾਨੀ ਤੇ ਮਾਮਾ ਹਨ। ਕਿਸੇ ਪਾਤਰ ਦੀ ਕੋਈ ਖਾਸੀਅਤ, ਕੋਈ ਕਰਤਵ ਵੀ ਕਿਸੇ ਸਮਾਜਕ ਰੋ ਕਿਸੇ ਸਮਾਜਕ ਦਸ਼ਾ ਦਾ ਪ੍ਰਤੀਨਿਧ ਨਹੀਂ। ਲੇਖਕ ਦੀ ਪਾਤਰ-ਉਸਾਰੀ ਦੀ ਸ਼ਕਤੀ ਦੀ ਸੋਹਣੀ ਮਿਸਾਲ ਹੈ ਮਾਮੇ ਦਾ ਪਾਤਰ। ਪਹਿਲਾਂ ਹੀਰੇ ਦੀ ਭੈਣ ਨੇ ਆਪਣੇ ਕਰਜ਼ੇ ਵਿਚ ਲਾਉਣ ਦੇ ਕਰਤਵ ਦਾ ਕਰਤਾ ਬਣਾਉਂਦਾ ਹੈ, ਕਰਜ਼ੇ ਵਿਚ ਲਵਾ ਵੀ ਦੇਂਦਾ ਹੈ। ਨਾਨੇ ਦੀ ਮੌਤ ਤੋਂ ਮਗਰੋਂ ਇਸ ਸਭ ਸਿਆਹੀ ਤੇ ਕਲੀ ਫਿਰ ਜਾਂਦੀ ਹੈ ਅਤੇ ਮਾਮਾ ਕਮਾਊ ਤੇ ਨੇਕ ਬਣ ਕੇ ਹੀਰੇ ਦੇ ਘਰ ਆ ਜਾਂਦਾ ਹੈ। ਸਾਰੇ ਨਾਵਲ ਵਿਚ ਨ ਕੋਈ ਪਾਤਰ ਕਾਮਯਾਬ ਹੈ ਤੇ ਨ ਕੋਈ ਪੋਜ਼ੀਸ਼ਨ ਹੀ ਸਹੀ ਤਰੀਕੇ ਨਾਲ ਉਸਾਰੀ ਹੈ ।

ਆਪਣੇ ਵੱਲੋਂ ਨਰੂਲੇ ਨੇ ਮਨੋਵੇਗਾਂ, ਮਹਿਸੂਸੀਅਤਾਂ ਦਾ ਵਿਸ਼ਲੇਸ਼ਣ ਕਰਨ ਦੀ ਕੋਸ਼ਸ਼ ਕੀਤੀ ਹੈ। ਇਹ ਤਰੀਕਾ ਉਸ ਲੇਖਕ ਦੇ ਹਥ ਵਿਚ ਕਾਮਯਾਬ ਹੁੰਦਾ ਹੈ ਜਿਸ ਦੇ ਸਟੇਜ ਤੇ ਲਿਆਂਦੇ ਗਏ ਪਾਤਰ, ਉਸਾਰੀਆਂ ਗਈਆਂ ਪੋਜ਼ੀਸ਼ਨਾਂ ਅਹਿਮ ਹੋਣ ਅਤੇ ਉਨਾਂ ਦੀ ਅਹਿਮੀਅਤ ਇਸ ਵਿਸ਼ਲੇਸ਼ਣ ਤੋਂ ਬਗੈਰ ਉਘੜਦੀ ਨਾ ਹੋਵੇ। ਸੋ ਇਹ ਵਿਸ਼ਲੇਸ਼ਨ ਰਚਨਾ ਨੂੰ ਗਹਿਰੀ ਤੇ ਸੰਘਣੀ ਬਣਾਵੇ| ਪੜ੍ਹ ਕੇ ਐਉਂ ਮਹਿਸੂਸ ਹੋਵੇ ਜਿਵੇਂ ਇਹ ਕਰੇ ਬਿਨਾਂ ਸਰਨੀ ਨਹੀਂ ਸੀ। ਗਲ ਅਧੂਰੀ ਹੀ ਰਹਿ ਜਾਣੀ ਸੀ। ਇਹ ਤਰੀਕਾ ਉਨ੍ਹਾਂ ਦੇ ਹਬ ਵਿਚ ਹੀ ਦਾਸ ਬਣ ਕੇ ਵਗਦਾ ਹੈ ਜੋ ਜ਼ਿੰਦਗੀ ਦੀ ਡੂੰਘੀ ਵਿਚਾਰ ਦੇ ਮਾਲਕ ਹੋਣ, ਜਿਨ੍ਹਾਂ ਅਗੇ ਜ਼ਿੰਦਗੀ ਖੁਲ੍ਹੀ ਕਿਤਾਬ ਹੋਵੇ, ਜੋ ਮੂੰਹ ਖੋਲਣ ਤੇ ਜ਼ਿੰਦਗੀ ਦੇ ਅਣਖੁਲ੍ਹੇ ਰਾਜ਼ ਖੋਲੀ ਜਾਣ। ਹਲਾਤ ਤੇ ਉਨ੍ਹਾਂ ਦੇ ਇਨਸਾਨੀ ਅੰਦਰਲੇ ਤੇ ਅਸਰਾਂ ਦੀ ਵਿਆਖਿਆ ਕਈ ਵੇਰ ਉਸਤਾਦਾਂ ਨਾਲ ਵੀ ਚਰਿਤੀਆਂ ਮਾਰ ਜਾਂਦੀ ਹੈ। ਜਦੋਂ ਪੇਸ਼ ਹੋ ਰਹੀ ਅਸਲੀਅਤ ਨਾਲੋਂ ਅਸਲੀਅਤ ਦੀ ਵਿਆਖਿਆ ਹਲਕੀ ਹੋਵੇ ਤਾਂ ਸੀਨ ਹਲਕਾ ਹੋ ਜਾਂਦਾ ਹੈ। ਕਈ ਵੇਰ ਬੈਕਰੇ ਨਾਲ ਇਵੇਂ ਹੀ ਹੁੰਦਾ ਹੈ, ਪਰ ਨਰੂਲੇ ਦੇ ਹਥੋਂ ਤਾਂ ਅਸਲੀਅਤ ਦਾ ਕੋਈ ਅੰਗ ਪੇਸ਼ ਹੀ ਨਹੀਂ ਹੁੰਦਾ। ਇਸ ਦੀ ਵਿਆਖਿਆਂ ਤਾਂ ਲਤ ਦੇ ਖੁਰਕਣ ਤੇ ਪੈਰ ਦੇ ਤਿਲਕਣ ਤਕ ਹੀ ਮਹਿਦੂਦ ਹੁੰਦੀ ਹੈ ਅਤੇ ਸਪਸ਼ਟ ਤੇ ਸਾਰਥਕ ਦੀ

੫੮]