ਪੰਨਾ:Alochana Magazine July 1957.pdf/74

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਦੇ ਜਗ ਵਿਚ ਜੇ ਹਰ ਆਦਮੀ ਸਿਆਸਤ ਵਿਚ ਦਿਲਚਸਪੀ ਲੈਂਦਾ ਹੈ ਤਾਂ ਲਾਜ਼ਮੀ ਹੈ ਕਿ ਉਸ ਨੂੰ ਕਲਚਰ, ਸਾਹਿਤ, ਕਲਾ ਦੀ ਵੀ ਚੇਟਕ ਹੋਵੇ। ਜ਼ਿੰਦਗੀ ਦੀ ਇਹ ਨਿਆਮਤ ਵੀ ਉਸ ਤਕ ਪਹੁੰਚੇ। ਵਿਦਿਆ ਵਧ ਰਹੀ ਹੈ ਅਤੇ ਵਿਦਿਆਰਥੀਆਂ ਰਾਹੀਂ ਇਸ ਵਲ ਕਦਮ ਉਠਾਇਆ ਜਾ ਸਕਦਾ ਹੈ। ਅੰਗਰੇਜ਼ੀ ਰਾਹੀਂ ਤਾਲੀਮ ਦੇਣ ਦਾ ਤਰੀਕਾ ਹਟਦਾ ਜਾ ਰਹਿਆ ਹੈ ਅਤੇ ਕੋਈ ਵਜ੍ਹਾ ਨਹੀਂ ਕਿ ਮਾਦਰੀ ਬੋਲੀ ਵਿਚ ਤਾਲੀਮ ਹੋਣ ਨਾਲ ਹਰ ਮਜ਼ਮੂਨ ਤੇ ਖਾਸ ਕਰ ਸਾਹਿਤਕ ਵਿਦਿਆ ਦਾ ਪਿਆਰ ਕਿਉਂ ਨਾ ਵਧੇ। ਪੰਜਾਬੀ ਬੱਚਾ ਉਸ ਪੱਧਰ ਤਕ ਕਿਉਂ ਨਾ ਪੜ੍ਹੇ ਜਿਸ ਤਕ ਰੂਸੀ ਬੱਚਾ ਜਾਂ ਅੰਗਰੇਜ਼ ਬੱਚਾ ਲੰਡਨ ਮੈਟਰਕ ਵਾਸਤੇ ਪੜ੍ਹਦਾ ਹੈ। ਕੀ ਵਜਾ ਹੈ ਕਿ ਬੱਚਾ ਪ੍ਰਾਇਮਰੀ ਦੇ ਅਖੀਰਲੇ ਜਾਂ ਮਿਡਲ ਦੀਆਂ ਕਲਾਸਾਂ ਵਿਚ ਕਵਿਤਾ, ਕਹਾਣੀ, ਨਾਵਲ ਤੇ ਨਾਟਕ ਨਾ ਪੜ੍ਹੇ ਅਤੇ ਇਕ ਇਕ ਅਧੀ ਅਧੀ ਕਿਤਾਬ ਕਿਉਂ ਪੜਾਈ ਜਾਵੇ। ਜਦੋਂ ਮੁਲਕ ਦੇ ਵਿਦਿਅਕ ਮਹਿਕਮੇ ਤੇ ਮਾਹਿਰਾਂ ਦਾ ਖਿਆਲ ਇਹ ਹੈ ਕਿ ਸਕੂਲ ਤਕ ਲਿਬਰਲ ਐਜੂਕੇਸ਼ਨ ਖਤਮ ਹੋ ਜਾਵੇ ਅਤੇ ਯੂਨਿਵਰਸਟੀ ਵਿਚ ਸਿਰਫ ਕਸਬਾਂ ਦੀ ਪ੍ਰਵੀਣਤਾ ਅਤੇ ਐਡਵਾਨਸਡ ਕੋਰਸਾਂ ਹੀ ਜਾਇਆ ਜਾਏ, ਤਾਂ ਕੀ ਵਜ੍ਹਾ ਹੈ ਕਿ ਜੇ ਉਮਰ ਅਨੁਸਾਰ ਵਿਓਂਤਿਆ ਜਾਏ ਤਾਂ ਵਿਦਿਆਰਥੀ ਆਪਣੀ ਬੋਲੀ ਦਾ ਸਾਰਾ ਸਾਹਿਤ ਅਤੇ ਕਿਸੇ ਹਦ ਤਕ ਉਸ ਦੀ ਆਲੋਚਨਾ ਸਕੂਲ ਵਿਚ ਨਾ ਪੜ੍ਹੇ। ਜੇ ਹੋਰ ਮੁਲਕਾਂ ਵਿਚ ਬਚੇ, ਤੇ ਇਸ ਮੁਲਕ ਦੇ ਅੰਗਰੇਜ਼ੀ ਪੈਟਰਨ ਦੇ ਪਬਲਿਕ ਸਕੂਲਾਂ ਵਿਚ ਪੜ੍ਹਨ ਵਾਲੇ ਬਚੇ ਕਰ ਸਕਦੇ ਹਨ ਤਾਂ ਮਹਿਕਮੇ ਦੇ ਸਕੂਲਾਂ ਵਾਲੇ ਬਚੇ ਕਿਉਂ ਨਹੀਂ ਕਰ ਸਕਦੇ। ਸਵਾਲ ਚੰਗੇ ਪੈਸੇ ਦੇ ਕੇ ਜ਼ਿਆਦਾ ਪੜ੍ਹੇ ਹੋਏ ਉਸਤਾਦ ਲਾਉਣ ਦਾ ਹੈ। ਅਤੇ ਜਦੋਂ ਪ੍ਰਾਇਮਰੀ, ਮਿਡਲ ਤੇ ਹਾਈ ਸਕੂਲ ਦੇ ਬਚੇ ਘਰ ਵਿਚ ਜਾ ਕੇ ਸਾਹਿਤ ਦੀ ਚਰਚਾ ਕਰਨਗੇ ਤਾਂ ਕੁਦਰਤੀ ਹੈ ਕਿ ਅਨਪੜ੍ਹ ਮਾਪੇ ਵੀ ਸਾਹਿਤ ਵਲ ਕੰਨ ਖੜੇ ਕਰਨ। ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਦੋ ਕਰੋੜ ਤੋਂ ਉਪਰ ਹੈ ਅਤੇ ਜਦੋਂ ਇਤਨੀ ਵਸੋਂ ਜਾ ਇਸ ਦੇ ਕੁਝ ਹਿੱਸੇ ਦੇ ਬਚੇ ਇਤਨਾ ਸਾਹਿਤ ਪੜ੍ਹਨਗੇ ਤਾਂ ਕੋਈ ਵਜਾ ਨਹੀਂ ਕਿ ਸਾਹਿਤਕਾਰੀ ਤੋਂ ਕੋਈ ਆਪਣਾ ਡੰਗ ਕਿਉਂ ਨਾ ਟਪਾ ਸਕੇ। ਜਦੋਂ ਮੰਗ ਹੋਵੇਗੀ ਤਾਂ ਮੇਹਨਤ ਵੀ ਹੋਵੇਗੀ। ਪਰ ਕਈਆਂ ਮੁਲਕਾਂ ਦਾ ਤਜਰਬਾ ਦਸਦਾ ਹੈ ਕਿ ਵਪਾਈ ਦੀ ਗਿਣਤੀ ਵਿਚ ਵਾਧਾ ਆਪਣੇ ਆਪ ਹੀ ਚੰਗਾ ਸਾਹਿਤ ਨਹੀਂ ਪੈਦਾ ਕਰ ਦੇਂਦਾ। ਬਾਜ਼ਾਰ ਵਿਚ ਜਿਹੜੇ ਮਨੋਰਥ ਵਿਕਦੇ ਹੋਣ ਲੇਖਕ ਉਹ ਹੀ ਰਚਨਾ ਵਿਚ ਪੇਸ਼ ਕਰਦਾ ਹੈ ਅਤੇ ਇਹ ਮੇਰੇ ਕਹਿਣ ਦੀ ਲੋੜ ਨਹੀਂ ਪੰਜਾਬੀ ਵਿਚ ਕਿੰਨੀਆਂ ਕੁ ਆਰਥਕ, ਸਮਾਜਕ ਤੇ ਸਿਆਸੀ ਤਾਕਤਾਂ ਹਨ, ਜਿਨ੍ਹਾਂ ਨੂੰ

[੧੩