ਪੰਨਾ:Alochana Magazine July 1957.pdf/81

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਭਾਖਾ ਦੀ ਵੀ ਅਨ੍ਹੇਵਾਹ ਨਕਲ ਕਰਦੇ ਹਨ | ਮਨੁਖ, ਪੁਰਖ, ਭਵਿਖ, ਪੁਰਖੋਤਮ ਭਾਖਾ ਵਿਖੇ ਬਿਖ ਰਿਖੀ, ਆਦਿਕ ਸ਼ਬਦ ਸੰਤ ਭਾਖਾ ਦੀ ਘੜਤ ਹਨ ਜਿਸ ਤਰ੍ਹਾਂ ਕਿ ਜਗ, ਜੋਗ, ਜੋਗੀ, ਜੋਗੜਾ, ਜਥਾ, ਜਤਨ, ਅਜਕਲ ਇਸ ਪੁਰਾਣੀ ਰੁਚੀ ਦੇ ਅਧਾਰ ਤੇ ਨਵੇਂ ਸ਼ਬਦ ਘੜਨਾ ਇਸ ਤਰ੍ਹਾਂ ਅਸ਼ੁਧ ਹੈ ਜਿਸ ਤਰ੍ਹਾਂ ਕਿ ਉਨ੍ਹਾਂ ਜ਼ੌ ਆਦਿਕ ਸ਼ਬਦ ਉਨਾਂ ਦੀ ਬਾਣੀ ਵਿਚ ਹੀ ਸੋਭਦੇ ਹਨ ਸਾਡੀ ਵਿਚ ਨਹੀਂ । ਹੁਣ ਸਰਮ ਪਰੀਸਰਮ’, ‘ਤਰਿਸਣ, ਰੋਸਨ, ਸਾਸਤਰ’, ‘ਸ਼ੇਣੀ, ‘ਸੋਭਾ, ਇਸਨਾਨ ਆਦਿਕ ਸ਼ਬਦ ਪਿਛਾਂਹ-ਖਿਚੂ ਰੁਚੀ ਦੇ ਪ੍ਰਮਾਣ ਹਨ । ਇਨ੍ਹਾਂ ਸਾਰਿਆਂ ਸ਼ਬਦਾਂ ਦੀ ਵਰਤੋਂ ਪ੍ਰਸੰਗਾਂ ਵਿਚ ਅਢੁਕਵੀਂ ਜਾਪਦੀ ਹੈ । ਪੰਜਾਬੀ-ਸਮਤੀ ਦੀ ਸੇਵਾ ਵਿਚ ਸ਼ਬਦਾਂ ਦੀ ਘੜਤ ਦੇ ਇਲਾਵਾ ਇਕ ਹੋਰ ਕੰਮ ਵੀ ਰਖਾਂਗਾ । ਉਰਦੂ ਦੀ ਪੜਾਈ ਦੇ ਬੰਦ ਹੋ ਜਾਣ ਨਾਲ ਜ਼’ ‘’ ‘ਖ਼’ ਤੇ ‘ਫ਼ ਆਵਾਜ਼ਾਂ ਦਾ ਅਭਾਵ ਹੋ ਗਇਆ ਹੈ । ਨਵੀਆਂ ਪੁੰਗਰਦੀਆਂ ਨਸਲਾਂ ਵਿਚ ਇਨ੍ਹਾਂ ਦੀ ਹੋਂਦ fਟਦੀ ਜਾ ਰਹੀ ਹੈ । ਪੰਜਾਬੀ ਦੇ ਬਾਲ ਬੋਧ ਵਿਚ ਜੋ ਪਹਿਲੀ ਸ਼੍ਰੇਣੀ ਲਈ ਨਿਯਤ ਹੈ, ਇਨ੍ਹਾਂ ਆਵਾਜ਼ਾਂ ਨੂੰ ਯੋਗ ਥਾਂ ਨਹੀਂ ਦਿੱਤੀ ਗਈ । ਜਮੀਨ’ ਸ਼ਬਦ ਅਠਵਾਰ ਨਿਰੰਤਰ ਚਾਰ ਪਾਠਾਂ ਵਿਚ ਆਇਆ ਹੈ ਤੇ “ਬਾਗ਼ ਸ਼ਬਦ ਇਕੇ ਹੀ ਪਾਠ ਵਿਚ ਦੋ ਵਾਰੀ । ਬਸ “ਖ” ਤੇ “ਫ਼ ਆਵਾਜ਼ਾਂ ਨੂੰ ਤਾਂ ਬਿਲਕੁਲ ਹੀ ਵਰਤੋਂ ਵਿਚ ਨਹੀਂ ਲਿਆਇਆ ਗਇਆ | ਆਮ ਲੋਕਾਂ ਵਿਚ ਵਿਸ਼ੇਸ਼ ਕਰਕੇ ਪੇਂਦੂਆਂ ਵਿਚ ਇਹ ਆਵਾਜ਼ਾਂ ਲੋਪ ਹੋ ਗਈਆਂ ਹਨ । ਇਸ ਕਾਰਣ ਇਨ੍ਹਾਂ ਨੂੰ ਫੇਰ ਸੁਰਜੀਤ ਕਰਨ ਦੀ ਲੋੜ ਹੈ । | ਰੋਮਨ ਲਿਪੀ ਨੇ ਅੰਗਰੇਜ਼ੀ ਰਾਹੀਂ ਸਾਨੂੰ ਇਕ ਨਵੀਂ ਆਵਾਜ਼ · ਦਿਤੀ ਹੈ । ਜਿਸ ਨੂੰ ਸਾਡੀ ਬੋਲੀ ਨੇ ਤਾਂ ਅਪਣਾ ਲਇਆ ਹੈ ਪਰ ਭਾਸ਼ ਨੇ ਨਹੀਂ। ਅਸੀਂ ਕਈ ਅਜਿਹੇ ਸ਼ਬਦ ਅਪਣਾ ਲਏ ਹਨ ਜਿਨਾਂ ਵਿਚ ਇਹ ਆਵਾਜ਼ ਹੈ ਤੇ ਇਸ ਨੂੰ ਸ਼ੁਧ ਰੂਪ ਵਿਚ ਬੋਲ ਲੈਂਦੇ ਹਾਂ ਪਰ ਸਬ ਰੂਪ ਵਿਚ ਲਿਖ ਨਹੀਂ ਸਕਦੇ । ਇਹ ਆਤਮ ਵਿਰੌਧ ਸਾਡੀ ਵਿਚਾਰੀ ਹੀਨਤਾ ਦਾ ਪ੍ਰਮਾਣ ਹੈ ਕਿ ਅਸੀਂ ਅਜਿਹੇ ਸ਼ਬਦ ਬਿਨਾਂ ਗੁਜ਼ਾਰਾ ਕਰ ਸਕਦੇ ਹਾਂ । ਸਾਡੀ ਲਿਖਤ ਵਿਚ (College) ਕਾਲਜ ਹੋ ਗਇਆ ਹੈ, (Pena) ਪੈਨ ਹੋ ਗਇਆ। ਹੈਡ (Cheque) ਚੈਕ ਬਣ ਗਇਆ । ਕੀ ਮਖੌਲ ਬਣਾਇਆ ਹੈ ਅਸੀਂ ਅਪਣੀ ਮਾਤ ਭਾਸ਼ਾ ਦੇ ਨਾਲ । ਜਿਸ ਤਰ੍ਹਾਂ ਹੋੜੇ (*) ਤੋਂ ਕਨੌੜਾ (") ਬਣਾਇਆ ਗਇਆ ਇਸ ਤਰ੍ਹਾਂ ਇਕ () ਨੂੰ ਲਾਵਾਂ ( ) ਬਣਾਇਆ to]