ਪੰਨਾ:Alochana Magazine March 1958.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਹਿਤੀ ਲਈ ਮੁਰਾਦ ਤੇ ਹੀਰ ਰਾਂਝਾ,
ਰਵਾਂ ਹੋ ਚਲੇ ਲਾੜੇ ਲਾੜੀਆਂ ਨੀ।

ਰਾਤੋ ਰਾਤ ਗਏ ਲੈ ਕੇ ਬਾਜ਼ ਗੂੰਜਾਂ,
ਸਿਰੀਆਂ ਨਾਗਾਂ ਦੀਆਂ ਸ਼ੀਹਾਂ ਲਤਾੜੀਆਂ ਨੀ।

ਵਾਰਿਸ ਸ਼ਾਹ ਮੁਤਾਬਿਕ ਦੋ ਵਾਹਰਾਂ ਦੇਹਾਂ ਜੋੜਿਆਂ ਦੇ ਪਿੱਛੇ ਨੱਠੀਆਂ ਪਰ ਬਲੋਚਾਂ ਨੇ ਖੇੜਿਆਂ ਦੀ ਵਾਹਰ ਦਾ ਮੂੰਹ ਭੰਨ ਕੇ ਪਿੱਛੇ ਭਜਾ ਦਿੱਤਾ ਅਤੇ ਰਾਂਝਾ ਤੇ ਹੀਰ ਫੜੇ ਗਏ। ਰਾਂਝੇ ਦੀ ਫ਼ਰਿਆਦ ਤੇ ਮੁਆਮਲਾ ਅਦਲੀ ਰਾਜੇ ਦੀ ਕਚਹਿਰੀ ਵਿਚ ਪੇਸ਼ ਹੋਇਆ। ਅਗਲੀ ਕਹਾਣੀ ਮੁੜ ਦਮੋਦਰ ਵਾਲੀ ਹੀ ਹੈ। ਇਸ ਤਰ੍ਹਾਂ ਅੰਤ ਵਿਚ ਹੀਰ ਤੇ ਰਾਂਝਾ ਜਿੱਤ ਪ੍ਰਾਪਤ ਕਰਕੇ ਵਿਜੈਈਆਂ ਵਾਂਝ ਝੰਗ ਵਿਚ ਪਹੁੰਚੇ। ਸਿਆਲਾਂ ਨੇ ਨਿਮੋਝੂਣ ਹੋ ਕੇ ਹੀਰ ਤੇ ਰਾਂਝੇ ਨੂੰ ਘਰ ਲਇਆਂਦਾ। ਸ਼ਾਇਰ ਦੇ ਹੇਠ ਲਿਖੇ ਸ਼ੇਅਰ ਰਾਂਝੇ ਦੀ ਜਿੱਤ ਦਾ ਡੰਕਾ ਵਜਾਉਂਦੇ ਹਨ:

ਭਾਈਆਂ ਜਾ ਕੇ ਹੀਰ ਨੂੰ ਘਰੀਂ ਆਂਦਾ,
ਨਾਲ ਰਾਂਝਣਾ ਘਰੀਂ ਮੰਗਾਇਓ ਨੇ।

ਸ਼ਾਹ ਮੁੰਦਰਾਂ ਜਟਾਂ ਮੁਨਾ ਸੁਟੀਆਂ,
ਸਿਰ ਸੋਹਣੀ ਪੱਗ ਬਨ੍ਹਾਇਓ ਨੇ।

ਜਾਮਾ ਰੇਸ਼ਮੀ ਗਲ ਵਿਚ ਪਾ ਕੇ ਤੇ,
ਉਹਦੀ ਆਦਮੀ ਸ਼ਕਲ ਬਣਾਇਓ ਨੇ।

ਯਾਕੂਬ ਦੇ ਪਿਆਰੜੇ ਪੁੱਤਰ ਵਾਂਝੂੂ,
ਕੱਢ ਖੂਹ ਞੀਂ ਤਖ਼ਤ ਬਹਾਇਓ ਨੇ।

ਇਸ ਤੋਂ ਅੱਗੇ ਜਾ ਕੇ ਵਾਰਿਸ ਸ਼ਾਹ ਨੇ ਇਸ ਜਿੱਤ ਨੂੰ ਹਾਰ ਵਿਚ ਬਦਲ ਦਿੱਤਾ ਹੈ। ਸਿਆਲਾਂ ਨੇ ਰਾਂਝੇ ਨੂੰ ਤਖ਼ਤ ਹਜ਼ਾਰੇ ਜਾ ਕੇ ਜੰਞ ਲਇਆਉਣ ਲਈ ਤੋਰ ਦਿੱਤਾ ਅਤੇ ਕੈਦੇ ਸ਼ੈਤਾਨ ਦੀ ਸਾਜ਼ਸ਼ ਨਾਲ ਪਿਛੋਂ ਹੀਰ ਨੂੰ ਜ਼ਹਿਰ ਦੇ ਕੇ ਪਾਰ ਬੁਲਾਇਆ। ਜਦੋਂ ਹੀਰ ਦੀ ਮੌਤ ਦੀ ਖ਼ਬਰ ਰਾਂਝੇ ਨੂੰ ਮਿਲੀ ਤਾਂ ਰਾਂਝਾ ਆਹ ਮਾਰ ਕੇ ਮਰ ਗਇਆ। ਮੈਂ ਅਨੁਭਵ ਕਰਦਾ ਹਾਂ ਕਿ ਇਸ ਸੁਖਾਂਤ ਨੂੰ ਵਾਰਿਸ ਸ਼ਾਹ ਨੇ ਜਾਣ ਬੁੱਝ ਕੇ ਦੁਖਾਂਤ ਬਣਾਇਆ ਹੈ। ਇਸ ਦੇ ਤਿੰਨ ਕਾਰਣ ਮਲੂਮ ਹੁੰਦੇ ਹਨ। ਵਾਰਿਸ ਖੁਦ ਜੀਵਨ ਵਿਚ ਹਾਰਿਆ ਹੋਇਆ ਸੀ ਉਸ ਨੇ ਆਪਣੀ ਢਾਲ ਤੇ ਢਾਲੇ ਰਾਂਝੇ ਨੂੰ ਜੇਤੂ ਬਣਾਉਣਾ ਪਸੰਦ ਨਹੀਂ ਕੀਤਾ। ਦੂਜੇ ਵਾਰਿਸ ਨੂੰ ਜ਼ਾਤ ਅਭਿਮਾਨ ਸੀ, ਉਹ ਕੁਰੈਸ਼ੀ ਹੋਣ ਕਾਰਣ ਜੱਟਾਂ ਨਾਲ ਨਫ਼ਰਤ ਕਰਦਾ ਸੀ ਜੋ ਉਸ ਦੇ ਕਿੱਸੇ ਵਿਚੋਂ ਕੂੜਕ ਭੁੜਕ ਪੈਂਦੀ ਹੈ। ਵਾਰਿਸ ਜੱਟ ਦੇ ਸਿਰ ਜਿੱਤ ਦਾ ਸਿਹਰਾ ਬੰਨ੍ਹ ਕੇ ਕਮੀਣਾਂ ਨੂੰ ਸ਼ਹਿ ਦੇਣ ਨੂੰ ਤਿਆਰ ਨਹੀਂ ਹੋ ਸਕਦਾ ਸੀ। ਤੀਜੇ ਵਾਰਿਸ ਸੂਫ਼ੀ ਹੋਣ ਕਰਕੇ ਨਿਰਾਸ਼ਾਵਾਦੀ ਧਰਮ ਦਾ ਮੁਦੱਈ ਸੀ। ਇਸ ਧਰਮ ਨੇ ਅੱਲਾ ਦੇ ਪਲੇਠੇ

੨੫